6 ਮਹੀਨਿਆਂ ਦੇ ਜੁੜਵਾਂ ਬੱਚਿਆਂ ਦੀ ਮਾਂ ਨੇ ਨਿਗਲੀ ਗ਼ਲਤ ਦਵਾਈ, ਹੋਈ ਮੌਤ

Thursday, Jun 10, 2021 - 03:15 PM (IST)

6 ਮਹੀਨਿਆਂ ਦੇ ਜੁੜਵਾਂ ਬੱਚਿਆਂ ਦੀ ਮਾਂ ਨੇ ਨਿਗਲੀ ਗ਼ਲਤ ਦਵਾਈ, ਹੋਈ ਮੌਤ

ਬਟਾਲਾ (ਸਾਹਿਲ) : ਬੀਤੀ ਰਾਤ ਪਿੰਡ ਔਲਖ ’ਚ ਵਿਆਹੀ ਇਕ ਵਿਆਹੁਤਾ ਜਨਾਨੀ ਦੀ ਗ਼ਲਤ ਦਵਾਈ ਖਾਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵਿਆਹੁਤਾ ਦੀ ਪਛਾਣ ਹਰੀਨਾ 25 ਸਾਲ ਪਤਨੀ ਯਾਦਵਿੰਦਰ ਵਜੋਂ ਹੋਈ ਹੈ, ਜਿਸ ਦੇ 6 ਮਹੀਨਿਆਂ ਦੇ ਜੁੜਵਾਂ ਮੁੰਡੇ ਹਨ। 

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਵਿਆਹੁਤਾ ਦੇ ਦਿਉਰ ਹਰਦੀਪ ਸਿੰਘ ਨੇ ਦੱਸਿਆ ਕਿ ਮੇਰੀ ਭਰਜਾਈ ਹਰੀਨਾ ਪਤਨੀ ਯਾਦਵਿੰਦਰ ਅਕਸਰ ਦਿਮਾਗੀ ਤੌਰ ’ਤੇ ਪਰੇਸ਼ਾਨ ਰਹਿੰਦੀ ਸੀ। ਇਸੇ ਪਰੇਸਾਨੀ ਦੇ ਕਾਰਨ ਬੀਤੀ ਰਾਤ ਉਸ ਨੇ ਘਰ ’ਚ ਪਈ ਕੋਈ ਗ਼ਲਤ ਦਵਾਈ ਖਾ ਲਈ, ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਸੰਬੰਧੀ ਚੌਂਕੀ ਹਰਚੋਵਾਲ ਦੀ ਪੁਲਸ ਨੇ ਮੌਕੇ ’ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਪਤਨੀ ਤੇ ਮਤਰੇਈ ਮਾਂ ਤੋਂ ਤੰਗ ਵਿਅਕਤੀ ਨੇ ਆਪਣੀਆਂ 2 ਧੀਆਂ ਨੂੰ ਦਿੱਤੀ ਦਰਦਨਾਕ ਮੌਤ, ਫਿਰ ਖੁਦ ਵੀ ਕੀਤੀ ਖੁਦਕੁਸ਼ੀ

 


author

rajwinder kaur

Content Editor

Related News