ਧਨੌਲਾ ''ਚ ਦਰਦਨਾਕ ਘਟਨਾ, ਰਜਬਾਹੇ ''ਚ ਨਹਾਉਣ ਗਏ 2 ਬੱਚਿਆਂ ਦੀ ਡੁੱਬਣ ਕਾਰਨ ਮੌਤ

Monday, May 03, 2021 - 11:23 AM (IST)

ਧਨੌਲਾ ''ਚ ਦਰਦਨਾਕ ਘਟਨਾ, ਰਜਬਾਹੇ ''ਚ ਨਹਾਉਣ ਗਏ 2 ਬੱਚਿਆਂ ਦੀ ਡੁੱਬਣ ਕਾਰਨ ਮੌਤ

ਧਨੌਲਾ (ਰਾਈਆਂ) : ਪਿੰਡ ਕਾਲੇਕੇ ਵਿਖੇ ਰਜਬਾਹੇ ’ਚ ਨਹਾਉਣ ਗਏ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਕਾਲੇਕੇ ਦੇ ਵਾਸੀ ਅਕਾਸ਼ਦੀਪ ਸਿੰਘ (12) ਪੁੱਤਰ ਬਲਦੇਵ ਸਿੰਘ ਅਤੇ ਲਵਜੋਤ ਸਿੰਘ (13) ਪੁੱਤਰ ਪਾਲੀ ਸਿੰਘ ਵਾਸੀ ਕਾਲੇਕੇ ਆਪਣੇ ਸਾਥੀਆਂ ਨਾਲ ਪਿੰਡ ’ਚੋਂ ਲੰਘਦੇ ਜੋਗਾ ਰਜਬਾਹੇ ’ਚ ਨਹਾਉਣ ਲਈ ਗਏ ਸਨ।

ਇਹ ਵੀ ਪੜ੍ਹੋ : ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਪੁੱਤਰ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਦੋਵੇਂ ਬੱਚੇ ਰਜਬਾਹੇ ’ਚ ਡੁੱਬ ਗਏ, ਜਿਸ ਦੀ ਸੂਚਨਾ ਨਾਲ ਗਏ ਹੋਰਨਾਂ ਬੱਚਿਆਂ ਨੇ ਲੋਕਾਂ ਨੂੰ ਦਿੱਤੀ। ਜੱਦੋ-ਜਹਿਦ ਤੋਂ ਬਾਅਦ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਰਜਬਾਹੇ ’ਚੋਂ ਬਾਹਰ ਕੱਢ ਲਿਆ ਗਿਆ।

ਇਹ ਵੀ ਪੜ੍ਹੋ : ਜੇ ਕਿਸੇ ਕਿਸਾਨ ਦੀ ਕੋਰੋਨਾ ਨਾਲ ਮੌਤ ਹੋਵੇ ਤਾਂ ਪਰਿਵਾਰ ਵਾਲੇ ਲਾਸ਼ ਭਾਜਪਾ ਆਗੂਆਂ ਦੇ ਘਰ ਲੈ ਕੇ ਜਾਣ : ਚਡੂਨੀ

ਇਸ ਬਾਰੇ ਥਾਣਾ ਧਨੌਲਾ ਦੇ ਐੱਸ. ਐੱਚ. ਓ. ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ। ਸੂਚਨਾ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News