ਦੀਪ ਸਿੱਧੂ ਦੀ ਅੰਤਿਮ ਅਰਦਾਸ 'ਚ ਵੱਡੀ ਗਿਣਤੀ 'ਚ ਪੁੱਜੇ ਬੱਚੇ ਅਤੇ ਬੀਬੀਆਂ, ਸੁਣੋ ਭਾਵੁਕ ਕਰ ਦੇਣ ਵਾਲੇ ਬੋਲ(ਵੀਡੀਓ)
Thursday, Feb 24, 2022 - 12:53 PM (IST)
ਫਤਿਹਗੜ੍ਹ ਸਾਹਿਬ (ਵੈਬ ਡੈਸਕ) : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦੀਪ ਸਿੱਧੂ ਦੀ ਬੀਤੇ ਦਿਨੀਂ ਭਿਆਨਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਪਰਿਵਾਰ ਵਾਲਿਆਂ ਨੂੰ ਗਹਿਰਾ ਸਦਮਾ ਲੱਗਿਆ ਹੈ। ਅੱਜ 24 ਫਰਵਰੀ ਨੂੰ ਅਦਾਕਾਰ ਦੀਪ ਸਿੱਧੂ ਦੀ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਦੀਵਾਨ ਟੋਡਰ ਮੱਲ ਹਾਲ ਵਿਖੇ ਹੋਵੇਗੀ ਜਿਸ ’ਚ ਨੌਜਵਾਨਾਂ ਤੋਂ ਇਲਾਵਾ ਬੱਚੇ ਅਤੇ ਬੀਬੀਆਂ ਵੀ ਦੀਪ ਸਿੱਧੂ ਦੀ ਅੰਤਿਮ ਅਰਦਾਸ ਮੌਕੇ ਇੱਥੇ ਪਹੁੰਚੀਆਂ।
ਇਹ ਵੀ ਪੜ੍ਹੋ : ਟਰਾਲੇ ਦੀ ਲਪੇਟ ’ਚ ਆਉਣ ਨਾਲ ਇਕ ਲੜਕੀ ਦੀ ਮੌਤ, ਦੂਜੀ ਜ਼ਖਮੀ
ਇੱਥੇ ਪਹੁੰਚੀਆਂ ਬੀਬੀਆਂ ’ਚੋਂ ਬੀਬੀ ਰਮਨਦੀਪ ਕੌਰ ਨਾਰੰਗ ਨੇ ਦੀਪ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਕ ਸੂਰਮਾ ਸੀ। ਉਨ੍ਹਾਂ ਦੱਸਿਆ ਕਿ ਅਸੀਂ ਵੀਰ ਸਿੱਧੂ ਵਲੋਂ ਬਣਾਈ ਗਈ ‘ਵਾਰਿਸ ਪੰਜਾਬ ਜੱਥੇਬੰਦੀ’ ’ਚ ਪਹਿਲੇ ਦਿਨ ਤੋਂ ਹੀ ਸ਼ਾਮਲ ਸੀ ਅਤੇ ਅਸੀਂ ਉਨ੍ਹਾਂ ਵਲੋਂ ਚਲਾਈ ਗਈ ਇਸ ਸੰਸਥਾ ’ਤੇ ਅੱਗੇ ਵੀ ਪਹਿਰਾ ਦਿੰਦੇ ਰਹਾਂਗਾ। ਰਮਨਦੀਪ ਕੌਰ ਨੇ ਦੱਸਿਆ ਕਿ ਮੇਰੀ ਦੀਪ ਵੀਰ ਨਾਲ 23 ਜਨਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਆਖਰੀ ਮੁਲਾਕਾਤ ਹੋਈ ਸੀ ਅਤੇ ਉਸ ਤੋਂ ਬਾਅਦ ਸਾਰੀਆਂ ਮੀਟਿੰਗਾਂ ਆਨਲਾਈਨ ਹੀ ਹੋਈਆਂ। ਉਨ੍ਹਾਂ ਦੱਸਿਆ ਕਿ ਦੀਪ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨਾ ਚਾਹੁੰਦਾ ਸੀ ਕਿ ਕਿਵੇਂ ਮੌਜੂਦਾ ਹਕੂਮਤਾਂ ਪੰਜਾਬ ਨੂੰ ਪੰਜਾਬੀਆਂ ਤੋਂ ਖੋਹ ਰਹੀਆਂ ਹਨ। ਉਹ ਸੱਚ ਅਤੇ ਹੱਕ ਦੀ ਲੜਾਈ ਨਾਲ ਜੁੜਿਆ ਹੋਇਆ ਸੀ।
ਇਹ ਵੀ ਪੜ੍ਹੋ : ਚੋਣਾਂ ਖ਼ਤਮ ਹੁੰਦਿਆਂ ਹੀ ਚੋਰਾਂ ਨੇ ਫਿਰ ਅੱਤ ਮਚਾਉਣੀ ਕੀਤੀ ਸ਼ੁਰੂ, 12 ਟਰੈਕਟਰਾਂ ਦੀਆਂ ਬੈਟਰੀਆਂ ਚੋਰੀ
ਬਰਨਾਲਾ ਤੋਂ ਇਕ ਹੋਰ ਬੀਬੀ ਨੇ ਦੱਸਿਆ ਕਿ ਅਸੀਂ ਦਿੱਲੀ ਧਰਨੇ ਤੋਂ ਦੀਪ ਸਿੱਧੂ ਨੂੰ ਮਿਲੇ ਸੀ ਅਤੇ ਫੇਸਬੁੱਕ ਤੋਂ ਉਨ੍ਹਾਂ ਦੀਆਂ ਲਾਈਵ ਸਪੀਚਾਂ ਵੀ ਸੁਣਦੇ ਸੀ। ਉਨ੍ਹਾਂ ਦੱਸਿਆ ਕਿ ਦੀਪ ਆਪਣੇ ਹੱਕਾਂ ਲਈ ਸਾਨੂੰ ਜਾਗਰੂਕ ਕਰਦਾ ਸੀ। 26 ਜਨਵਰੀ ਤੋਂ ਬਾਅਦ ਬਹੁਤ ਲੋਕ ਦੀਪ ਨਾਲ ਸਨ ਅਤੇ ਕਈ ਸਾਥ ਵੀ ਛੱਡ ਗਏ ਪਰ ਅਸੀਂ ਫਿਰ ਵੀ ਨਾਲ ਖੜ੍ਹੇ ਰਹੇ। ਦੀਪ ਦੀ ਅੰਤਿਮ ਅਰਦਾਸ ’ਤੇ ਆਈ ਇਕ ਬੀਬੀ ਨੇ ‘ਜਗ ਬਾਣੀ’ ਦੇ ਜ਼ਰੀਏ ਨੌਜਵਾਨਾਂ ਨੂੰ ਦੀਪ ਸਿੱਧੂ ਵਲੋਂ ਸੁਨੇਹਾ ਦਿੰਦਿਆਂ ਬੇਨਤੀ ਕੀਤੀ ਕਿ ਦੀਪ ’ਤੇ ਬਹੁਤ ਸਾਰੇ ਲੋਕਾਂ ਨੇ ਇਲਜ਼ਾਮ ਲਗਾਏ ਹਨ ਕਿ ਉਹ ਦਾਰੂ ਪੀਂਦਾ ਸੀ ਜਾਂ ਕੋਈ ਨਸ਼ਾ ਕਰਦਾ ਸੀ ਪਰ ਉਨ੍ਹਾਂ ਇਕ ਕਿੱਸਾ ਸਾਂਝੇ ਕਰਦਿਆਂ ਦੱਸਿਆ ਕਿ ਜਦੋਂ ਕਦੇ ਉਹ ਫਿਲਮ ਦੀ ਸ਼ੂਟਿੰਗ ਲਈ ਜਾਂ ਕਿਸਾਨੀਂ ਸੰਘਰਸ਼ ’ਚ ਵੀ ਸਨ ਤਾਂ ਉਹ ਨਿੱਤ ਨੇਮ ਲਈ ਨਿਰਪੱਕ ਸਨ। ਸ਼ੂਟਿੰਗ ਦੌਰਾਨ ਵੀ ਇਕ ਪ੍ਰਡਿਊਸਰ ਨੇ ਦੱਸਿਆ ਕਿ ਉਹ ਸ਼ੂਟਿੰਗ ਛੱਡ ਕੇ ਆਖਦੇ ਸਨ ਕਿ ਮੇਰੇ ਪਾਠ ਦਾ ਟਾਇਮ ਹੋ ਗਿਆ। ਬੀਬੀ ਨੇ ਕਿਹਾ ਕਿ ਸਾਡੀ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਦੀਪ ਵੀਰ ਦਾ ਸੁਫ਼ਨਾ ਸੀ ਕਿ ਪਿੰਡ -ਪਿੰਡ ’ਚ ਲਾਇਬ੍ਰੇਰੀ ਖੋਲ੍ਹੀ ਜਾਵੇ ਅਤੇ ਉੱਥੇ ਉਹ ਕਿਤਾਬਾਂ ਪੜ੍ਹੀਏ ਜੋ ਦੀਪ ਪੜ੍ਹਦਾ ਸੀ। ਨਿੱਤ ਨੇਮ ਕਰੀਏ, ਉਨ੍ਹਾਂ ਦੀਆਂ ਸਪੀਚਾਂ ਸੁਣੀਏ ਅਤੇ ਉਨ੍ਹਾਂ ਦੇ ਦੱਸੇ ਰਸਤੇ ’ਤੇ ਜ਼ਰੂਰ ਚੱਲੀਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ