ਹੁਣ ਸਰਕਾਰੀ ਹਸਪਤਾਲ ''ਚ ਵੀ ਅਪਲਾਈ ਹੋ ਸਕਣਗੇ ਬੱਚਿਆਂ ਦੇ ਆਧਾਰ ਕਾਰਡ

Wednesday, Oct 04, 2017 - 07:01 PM (IST)

ਹੁਣ ਸਰਕਾਰੀ ਹਸਪਤਾਲ ''ਚ ਵੀ ਅਪਲਾਈ ਹੋ ਸਕਣਗੇ ਬੱਚਿਆਂ ਦੇ ਆਧਾਰ ਕਾਰਡ

ਭੁਲੱਥ(ਰਜਿੰਦਰ)— ਸਬ-ਡਿਵੀਜ਼ਨ ਭੁਲੱਥ ਦੇ ਸੀਨੀਅਰ ਮੈਡੀਕਲ ਅਫਸਰ ਡਾ. ਤਰਸੇਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਦੇ ਨਵੇਂ ਨਿਰਦੇਸ਼ਾਂ ਅਨੁਸਾਰ ਨਵਜੰਮੇ ਅਤੇ 5 ਸਾਲ ਤੱਕ ਦੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਦੀ ਮਨਜ਼ੂਰੀ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ਨੂੰ ਦਿੱਤੀ ਗਈ ਹੈ। ਜਿਸ ਦੇ ਤਹਿਤ ਬੱਚੇ ਦਾ ਜਣੇਪਾ ਜੇਕਰ ਸਰਕਾਰੀ ਹਸਪਤਾਲ ਜਾਂ ਘਰ ਵਿਚ ਹੋਇਆ ਹੈ ਤਾਂ ਉਸ ਦਾ ਆਧਾਰ ਕਾਰਡ ਕਿਸੇ ਵੀ ਨਜ਼ਦੀਕੀ ਸਰਕਾਰੀ ਹਸਪਤਾਲ ਵਿਖੇ ਬਣਵਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ 6 ਬੱਚਿਆਂ ਦੇ ਆਧਾਰ ਕਾਰਡ ਬਣਨ ਲਈ ਅਪਲਾਈ ਕੀਤੇ ਗਏ ਹਨ। PunjabKesariਇਸ ਮੌਕੇ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਆਏ ਹੋਏ ਪਰਿਵਾਰਕ ਮੈਂਬਰਾਂ ਰਾਹੀਂ ਆਪਣੇ ਖੇਤਰ ਦੇ ਇਲਾਕਾ ਵਾਸੀਆਂ ਨੂੰ ਇਹ ਸੰਦੇਸ਼ ਦੇਣ ਲਈ ਕਿਹਾ ਕਿ ਹੁਣ ਨਵਜੰਮੇ ਅਤੇ 5 ਸਾਲ ਤੱਕ ਦੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਲਈ ਪਰਿਵਾਰਕ ਮੈਂਬਰ ਨਜ਼ਦੀਕੀ ਸਰਕਾਰੀ ਹਸਪਤਾਲ ਦੇ ਸੰਬੰਧਤ ਵਿਭਾਗ ਵਿਚ ਆ ਕੇ ਅਪਲਾਈ ਕਰ ਸਕਦੇ ਹਨ ਅਤੇ ਨਿਰਧਾਰਿਤ ਸਮੇਂ ਉਪਰੰਤ ਘਰ ਬੈਠੇ ਹੀ ਡਾਕ ਰਾਹੀਂ ਬੱਚੇ ਦਾ ਆਧਾਰ ਕਾਰਡ ਪ੍ਰਾਪਤ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਸੇਵਾ ਕੇਂਦਰ ਵਿਖੇ ਲੰਮੀਆਂ ਕਤਾਰਾਂ ਵਿਚ ਖਲੋ ਕੇ ਇਨ੍ਹਾਂ ਬੱਚਿਆਂ ਦੇ ਆਧਾਰ ਕਾਰਡ ਬਣਾਏ ਜਾਂਦੇ ਸੀ।


Related News