ਟਰਾਲੇ ਹੇਠਾਂ ਆਉਣ ਕਾਰਣ ਬੱਚੇ ਦੀ ਮੌਤ
Sunday, Dec 03, 2017 - 05:53 PM (IST)
ਝਬਾਲ (ਨਰਿੰਦਰ)- ਸਥਾਨਿਕ ਅੱਡਾਂ ਝਬਾਲ ਵਿਖੇ ਸਾਈਕਲ ਤੇ ਜਾ ਰਹੇ ਦੋ ਭਰਾਵਾਂ ਦੇ ਸੜਕ ’ਤੇ ਢਿੱਗਣ ਕਾਰਣ ਇਕ ਦੇ ਟਰਾਲੇ ਹੇਠ ਆਉਣ ਕਾਰਣ ਇਕ ਭਰਾ 12 ਸਾਲ ਦੀ ਮੌਕੇ ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੋ ਭਰਾਂ ਬੱਚੇ ਜੋ ਸਾਈਕਲ ਤੇ ਝਬਾਲ ਵੱਲੋਂ ਅੱਡੇ ਵੱਲ ਜਾ ਰਹੇ ਸਨ ਕਿ ਸਾਈਕਲ ’ਚ ਪਿੱਛੋ ਕੋਈ ਵਾਹਨ ਵੱਜਣ ਨਾਲ ਦੋਵੇ ਭਰਾ ਸੜਕ ’ਤੇ ਡਿੱਗ ਪਏ। ਇਕ ਸਾਈਡ ਤੇ ਢਿੱਗਾ ਜਦੋ ਕਿ ਬ੍ਰਹਮਦੇਵ (12) ਪੁੱਤਰ ਨੰਦੂ ਸੜਕ ਵਿਚਕਾਰ ਡਿੱਗ ਗਿਆਂ। ਜਿਸ ਦੇ ਉਪਰੋ ਸਾਹਮਣੇ ਤੋ ਆ ਰਿਹਾਂ ਟਰਾਲਾ ਲੰਘ ਗਿਆ। ਟਰਾਲਾ ਉਪਰੋ ਲੰਘਣ ਕਾਰਣ ਬ੍ਰਹਮਦੇਵ ਦੀ ਮੌਕੇ ਤੇ ਮੌਤ ਹੋ ਗਈ। ਘਟਨਾਂ ਦਾ ਪਤਾ ਚਲਦਿਆਂ ਥਾਣਾਂ ਝਬਾਲ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬੱਚੇ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਰਨਣਯੋਗ ਹੈ ਕਿ ਅੱਡਾਂ ਝਬਾਲ ਵਿਖੈ ਬਹੁਤ ਜ਼ਿਆਦਾ ਟ੍ਰੈਫਿਕ ਦੀ ਸਮੱਸਿਆ ਚੱਲੀ ਆ ਰਹੀ ਹੈ ਅਤੇ ਇਸ ਬੱਚੇ ਦੀ ਮੌਤ ਦਾ ਕਾਰਨ ਵੀ ਟ੍ਰੈਫਿਕ ਹੈ।
