ਟਿਊਸ਼ਨ ਪੜ੍ਹਨ ਘਰੋਂ ਨਿਕਲਿਆ ਲੜਕਾ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ
Wednesday, Mar 12, 2025 - 09:56 PM (IST)

ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ ਦੇ ਛੇਹਰਟਾ ਅਧੀਨ ਪੈਂਦੇ ਭੱਲਾ ਕਲੋਨੀ ਇਲਾਕੇ ਦੇ ਹਰ ਸਿਮਰਨ ਸਿੰਘ ਨਾਮਕ ਬੱਚੇ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚਾ ਹਰ ਸਿਮਰਨ ਟਿਊਸ਼ਨ ਲਈ ਗਿਆ ਪਰ ਉੱਥੇ ਪਹੁੰਚਿਆ ਹੀ ਨਹੀਂ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਕਿ ਹਰ ਸਿਮਰਨ ਸਿੰਘ ਟਿਊਸ਼ਨ ਲਈ ਘਰੋਂ ਨਿਕਲਿਆ ਸੀ ਅਤੇ ਸਾਈਕਲ 'ਤੇ ਟਿਊਸ਼ਨ ਸੈਂਟਰ ਜਾ ਰਿਹਾ ਸੀ ਕਿ ਟਿਊਸ਼ਨ ਲਈ ਜਾਂਦੇ ਸਮੇਂ ਰਸਤੇ ਵਿਚ ਸਿਮਰਣ ਦੀਆਂ ਤਸਵੀਰਾਂ ਸੀਸੀ ਟੀਵੀ ਕੈਮਰੇ ਵਿੱਚ ਦਿਖਾਈ ਦੇ ਰਹੀਆਂ ਹਨ। ਜਦੋਂ ਟਿਊਸ਼ਨ ਤੋਂ ਸਿਮਰਨ ਘਰ ਨਹੀਂ ਪੁੱਜਾ ਤਾਂ ਟਿਊਸ਼ਨ ਸੈਂਟਰ ਤੇ ਫੋਨ ਕਰਕੇ ਉਸਦੀ ਮੈਡਮ ਕੋਲੋਂ ਪੁੱਛਿਆ ਗਿਆ ਤਾਂ ਮੈਡਮ ਨੇ ਕਿਹਾ ਕਿ ਉਹ ਤੇ ਅੱਜ ਟਿਊਸ਼ਨ 'ਤੇ ਆਇਆ ਹੀ ਨਹੀਂ। ਜਦੋਂ ਉਹ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਪਰੇਸ਼ਾਨ ਹੋ ਗਏ ਤੇ ਉਨ੍ਹਾਂ ਨੇ ਹਰ ਗਲੀ ਵਿੱਚ ਹਰ ਸਿਮਰਨ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਪਰ 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਬੱਚੇ ਦੇ ਗਾਇਬ ਹੋਣ ਕਾਰਨ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਸਿਮਰਨ ਸਿੰਘ ਦੀ ਭਾਲ ਲਈ ਆਪਣਾ ਨੰਬਰ ਵੀ ਜਾਰੀ ਕੀਤਾ ਹੈ, ਜਿਸ ਨੂੰ ਵੀ ਉਨ੍ਹਾਂ ਦੇ ਬੱਚੇ ਦੀ ਕਹਾਣੀ ਬਾਰੇ ਜਾਣਕਾਰੀ ਹੈ, ਉਹ ਉਨ੍ਹਾਂ ਨਾਲ ਸੰਪਰਕ ਕਰਨ।