ਸਰਕਾਰੀ ਸਾਮਾਨ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ''ਚ ਕਲਰਕ ਨਾਮਜ਼ਦ

12/31/2017 10:23:54 AM

ਹੁਸ਼ਿਆਰਪੁਰ (ਜ.ਬ.)-ਥਾਣਾ ਮਾਡਲ ਟਾਊਨ ਦੀ ਪੁਲਸ ਨੇ ਸਰਕਾਰੀ ਸਾਮਾਨ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ 'ਚ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਕਲਿਆਣ ਵਿਭਾਗ ਦੇ ਕਲਰਕ ਰਾਮ ਲੁਭਾਇਆ ਖਿਲਾਫ਼ ਮਾਮਲਾ ਦਰਜ ਕੀਤਾ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲਾ ਪ੍ਰੋਗਰਾਮ ਅਫ਼ਸਰ ਕੁਲਦੀਪ ਸਿੰਘ ਨੇ ਆਪਣੀ ਸ਼ਿਕਾਇਤ 'ਚ ਪੁਲਸ ਨੂੰ ਦੱਸਿਆ ਕਿ ਉਕਤ ਵਿਭਾਗ ਵਿਚ ਕੰਮ ਕਰਦੇ ਕਲਰਕ ਰਾਮ ਲੁਭਾਇਆ ਵਾਸੀ ਗੇਲਣ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਸਰਕਾਰੀ ਸਟੋਰ ਵਿਚੋਂ ਖੰਡ, ਸੁੱਕਾ ਦੁੱਧ ਪਾਊਡਰ, ਕਣਕ, ਚੌਲ, ਘਿਉ ਆਦਿ ਸਾਮਾਨ ਉਸ ਅਧੀਨ ਆਉਂਦੇ ਸਰਕਲਾਂ 'ਚ ਵੰਡਣ ਲਈ ਲਿਆ ਸੀ। ਦੋਸ਼ੀ ਨੇ ਕਥਿਤ ਤੌਰ 'ਤੇ ਸਾਮਾਨ ਅਤੇ ਸਟਾਕ ਰਜਿਸਟਰ ਵੀ ਖੁਰਦ-ਬੁਰਦ ਕਰ ਦਿੱਤਾ। ਪੁਲਸ ਨੇ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News