ਡਾਕਟਰ, ਪੁਲਸ ਤੇ ਆਸ਼ਾ ਵਰਕਰਾਂ ਦੀ ਕਰਤੂਤ ''ਤੇ ਯਕੀਨ ਨਹੀਂ ਹੋਵੇਗਾ, ਇੰਝ ਤੋਰ ਰੱਖਿਆ ਸੀ ''ਧੰਦਾ''
Wednesday, Aug 05, 2020 - 12:03 PM (IST)
ਚੰਡੀਗੜ੍ਹ : ਡਾਕਟਰ, ਆਸ਼ਾ ਵਰਕਰਾਂ ਅਤੇ ਉਨ੍ਹਾਂ ਨਾਲ ਮਿਲੇ ਇਕ ਪੁਲਸ ਮੁਲਾਜ਼ਮ ਨੇ ਹਸਪਤਾਲ 'ਚ ਜੋ ਧੰਦਾ ਤੋਰ ਰੱਖਿਆ ਸੀ, ਉਸ ਨੂੰ ਸੁਣ ਕੇ ਯਕੀਨ ਨਹੀਂ ਹੋਵੇਗਾ। ਇਹ ਸਾਰੇ ਲੋਕ ਮਿਲ ਕੇ ਨਵਜੰਮੇ ਬੱਚਿਆਂ ਨੂੰ ਹਸਪਤਾਲ ਤੋਂ ਚੋਰੀ ਕਰਕੇ ਚੰਡੀਗੜ੍ਹ ਵੇਚਣ ਦਾ ਧੰਦਾ ਕਰ ਰਹੇ ਸਨ। ਫ਼ਿਲਹਾਲ ਇਸ ਗਿਰੋਹ ਦੇ ਮੈਂਬਰਾਂ ਨੂੰ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਗਿਰੋਹ 'ਚ ਪੰਜਾਬ ਸਿਹਤ ਮਹਿਕਮੇ ਦੇ ਕਰਮਚਾਰੀ ਅਤੇ ਡਾਕਟਰ ਸ਼ਾਮਲ ਹਨ। ਜਾਂਚ 'ਚ ਪਤਾ ਲੱਗਿਆ ਹੈ ਕਿ ਦੋਸ਼ੀਆਂ ਨੇ ਅਜੇ ਤੱਕ 7 ਬੱਚੇ ਵੇਚੇ ਹਨ। ਦੋਸ਼ੀਆਂ 'ਚ 3 ਜਨਾਨੀਆਂ ਅਤੇ 2 ਪੁਰਸ਼ ਸ਼ਾਮਲ ਹਨ।
ਇਹ ਵੀ ਪੜ੍ਹੋ : ਸੈਰ ਕਰਦੀ ਕੁੜੀ ਦੀ ਪੁਲਸ ਮੁਲਾਜ਼ਮ ਨੇ ਫੜ੍ਹੀ ਬਾਂਹ, ਜ਼ਬਰਨ ਕਾਰ 'ਚ ਬਿਠਾ ਭੱਜਣ ਲੱਗਾ ਤਾਂ...
2 ਜਨਾਨੀਆ ਆਸ਼ਾ ਵਰਕਰ ਹਨ ਤਾਂ ਇਕ ਪੁਰਸ਼ ਪੰਜਾਬ ਪੁਲਸ ਦਾ ਮੁਲਾਜ਼ਮ ਹੈ। ਪੁਲਸ ਨੇ ਬੱਚਾ ਚੋਰ ਗਿਰੋਹ ਦੇ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਵੇਚੀ ਇਕ ਬੱਚੀ ਨੂੰ ਮੰਗਲਵਾਰ ਰਾਤ ਬਰਾਮਦ ਕਰ ਲਿਆ ਹੈ। ਦੋਸ਼ੀਆਂ ਨੇ ਕੁੱਝ ਦਿਨ ਪਹਿਲਾਂ ਇਕ ਲੱਖ ਰੁਪਏ 'ਚ ਵੇਚਿਆ ਸੀ। ਫ਼ਿਲਹਾਲ ਇਸ ਗਿਰੋਹ ਦੇ 5 ਮੈਂਬਰਾਂ ਨੂੰ ਸੈਕਟਰ-31 ਥਾਣਾ ਪੁਲਸ ਨੇ ਮੰਗਲਵਾਰ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ। ਪੁਲਸ ਨੇ ਦੋਸ਼ੀਆਂ ਦਾ 7 ਦਿਨਾਂ ਦਾ ਪੁਲਸ ਰਿਮਾਂਡ ਮੰਗਿਆ, ਜਿਸ ਤੋਂ ਬਾਅਦ ਅਦਾਲਤ ਨੇ ਦੋਸ਼ੀਆਂ ਨੂੰ 7 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮਹੀਨਿਆਂ ਤੋਂ ਬੰਦ ਪਏ 'ਜਿੰਮ' ਤੇ 'ਯੋਗਾ ਕੇਂਦਰ' ਖੁੱਲ੍ਹੇ, ਨੌਜਵਾਨਾਂ 'ਚ ਭਾਰੀ ਉਤਸ਼ਾਹ
4 ਲੱਖ 'ਚ ਵੇਚਣਾ ਸੀ ਬੱਚਾ
ਸੈਕਟਰ-37 ਵਾਸੀ ਰਵਿੰਦਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਪੰਜਾਬ ਤੋਂ ਇੱਕ ਗਿਰੋਹ ਬੱਚਾ ਚੋਰੀ ਕਰਕੇ ਚੰਡੀਗੜ੍ਹ 'ਚ 4 ਲੱਖ ਰੁਪਏ 'ਚ ਵੇਚਣ ਲਈ ਆਲਟੋ ਗੱਡੀ 'ਚ ਆ ਰਿਹਾ ਹੈ। ਸੂਚਨਾ ਮਿਲਦੇ ਹੀ ਸੈਕਟਰ-31 ਥਾਣਾ ਪੁਲਸ ਨੇ ਏਅਰਫੋਰਸ ਲਾਈਟ ਪੁਆਇੰਟ 'ਤੇ ਨਾਕਾ ਲਾਇਆ। ਸ਼ਿਕਾਇਤ ਕਰਤਾ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਆਲਟੋ ਗੱਡੀ 'ਚ ਸਵਾਰ 2 ਜਨਾਨੀਆਂ ਅਤੇ 2 ਲੋਕਾਂ ਨੂੰ ਦਬੋਚ ਲਿਆ। ਪੁਲਸ ਨੂੰ ਉਨ੍ਹਾਂ ਤੋਂ 2 ਦਿਨ ਦਾ ਬੱਚਾ ਬਰਾਮਦ ਹੋਇਆ।
ਇਹ ਵੀ ਪੜ੍ਹੋ : ਪਿਤਾ ਦੀ ਮੌਤ ਤੋਂ ਬਾਅਦ ਵੀ ਨਾ ਪਿਘਲਿਆ ਕਲਯੁਗੀ ਪੁੱਤ ਦਾ ਦਿਲ, ਮਾਂ ਨਾਲ ਕੀਤੀ ਸ਼ਰਮਨਾਕ ਕਰਤੂਤ
ਮੰਗ ਦੇ ਹਿਸਾਬ ਨਾਲ ਕਰਦੇ ਸੀ 'ਚੋਰੀ'
ਫੜ੍ਹੇ ਗਏ ਦੋਸ਼ੀਆਂ ਸੈਕਟਰ-45 ਵਾਸੀ ਭਾਵਨਾ, ਪਟਿਆਲਾ ਦੇ ਪਿੰਡ ਜਾਹਲੇ ਵਾਸੀ ਕੁਲਦੀਪ ਕੌਰ, ਸੰਗਰੂਰ ਦੇ ਧੂਰੀ ਵਾਸੀ ਸਰਬਜੀਤ, ਲੁਧਿਆਣਾ ਵਾਸੀ ਮਨਦੀਪ ਸਿੰਘ ਅਤੇ ਪੰਜਾਬ ਪੁਲਸ ਦੇ ਹੌਲਦਾਰ ਮੋਹਾਲੀ ਵਾਸੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਹਸਪਤਾਲ ਤੋਂ ਬੱਚੇ ਚੋਰੀ ਕਰਕੇ ਵੇਚਦੇ ਹਨ ਅਤੇ ਪੁਲਸ ਤੋਂ ਬਚਣ ਲਈ ਗਿਰੋਹ 'ਚ ਹੌਲਦਾਰ ਅਮਰਜੀਤ ਸਿੰਘ ਸ਼ਾਮਲ ਹੈ। ਗਿਰੋਹ ਮੰਗ ਦੇ ਹਿਸਾਬ ਨਾਲ ਬੱਚੇ ਚੋਰੀ ਕਰਦਾ ਸੀ। ਇਸ ਗਿਰੋਹ ਵੱਲੋਂ ਚੋਰੀ ਕੀਤੇ ਜ਼ਿਆਦਾਤਰ ਬੱਚੇ ਦਿੱਲੀ ਅਤੇ ਚੰਡੀਗੜ੍ਹ 'ਚ ਵੇਚੇ ਗਏ ਹਨ।