ਵੱਡੀ ਖ਼ਬਰ : ਸਕੂਲ ਜਾਣ ਲਈ ਘਰੋਂ ਨਿਕਲਿਆ 14 ਸਾਲ ਦਾ ਬੱਚਾ ਭੇਦਭਰੀ ਹਾਲਤ ’ਚ ਲਾਪਤਾ

Thursday, Aug 12, 2021 - 05:38 PM (IST)

ਵੱਡੀ ਖ਼ਬਰ : ਸਕੂਲ ਜਾਣ ਲਈ ਘਰੋਂ ਨਿਕਲਿਆ 14 ਸਾਲ ਦਾ ਬੱਚਾ ਭੇਦਭਰੀ ਹਾਲਤ ’ਚ ਲਾਪਤਾ

ਬਾਬਾ ਬਕਾਲਾ ਸਾਹਿਬ (ਰਾਕੇਸ਼) : ਨਜ਼ਦੀਕੀ ਪਿੰਡ ਛਾਪਿਆਵਾਲੀ ਦਾ ਵਸਨੀਕ ਇਕ 14 ਸਾਲਾ ਸਕੂਲੀ ਬੱਚੇ ਦੇ ਭੇਦਭਰੇ ਹਾਲਤ ’ਚ ਗੁੰਮ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਪ ਮੰਡਲ ਬਾਬਾ ਬਕਾਲਾ ਸਾਹਿਬ ਦੇ ਡੀ. ਐੱਸ. ਪੀ. ਹਰਕ੍ਰਿਸ਼ਨ ਸਿੰਘ ਤੇ ਹਰਜੀਤ ਸਿੰਘ ਬਾਜਵਾ ਥਾਣਾ ਮੁਖੀ ਬਿਆਸ ਨੇ ਦੱਸਿਆ ਕਿ ਪਿੰਡ ਛਾਪਿਆਵਾਲੀ ਦਾ ਰਹਿਣ ਵਾਲਾ ਹਰਨੂਰ ਸਿੰਘ ਪੁੱਤਰ ਸਵਰਨਜੀਤ ਸਿੰਘ ਉਮਰ ਕਰੀਬ 14 ਸਾਲ ਜੋ ਕਿ ਕਸਬਾ ਬਿਆਸ ਸਥਿਤ ਇਕ ਨਿੱਜੀ ਸਕੂਲ ਵਿਖੇ ਅੱਠਵੀਂ ਜਮਾਤ ਵਿਚ ਪੜਦਾ ਹੈ। ਉਹ ਅੱਜ ਸਵੇਰੇ ਕਰੀਬ 7:15 ਵਜੇਂ ਆਪਣੇ ਘਰੋਂ ਸਕੂਲ ਜਾਣ ਵਾਸਤੇ ਨਿਕਲਿਆ ਤਾਂ ਸਕੂਲ ਬੱਸ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਹ ਭੇਦਭਰੇ ਹਾਲਤ ਵਿਚ ਗੁੰਮ ਹੋ ਗਿਆ।

ਇਹ ਵੀ ਪੜ੍ਹੋ : ਨਾਭਾ  ਦੇ ਸਰਕਾਰੀ ਸਕੂਲ ’ਚ ਕੋਰੋਨਾ ਦੀ ਐਂਟਰੀ, ਸਕੂਲ ਬੰਦ ਕਰਨ ਦੇ ਆਦੇਸ਼

ਪਰਿਵਾਰਕ ਮੈਂਬਰਾ ਨੇ ਆਪਣੇ ਬੱਚੇ ਦਾ ਸਕੂਲ ਬੈਗ ਦੇਖਿਆ, ਜੋ ਉਥੇ ਆਸ ਪਾਸ ਖਿਲਰਿਆ ਮਿਲਿਆ। ਇਹ ਘਟਨਾ ਵਾਪਰਨ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਸ ਵੱਲੋਂ ਪੂਰੇ ਇਲਾਕੇ ਦੀ ਨਾਕਾਬੰਦੀ ਕੀਤੀ ਜਾ ਚੁੱਕੀ ਹੈ। ਨਜ਼ਦੀਕੀ ਘਰਾਂ ਅਤੇ ਹੋਰ ਅਦਾਰਿਆਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ.ਕੈਮਰਿਆਂ ਦੀ ਮਦਦ ਨਾਲ ਅਗਵਾਕਾਰਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸ਼ਰਮਨਾਕ! ਮੂੰਹ ਬੋਲੇ ਮਾਂ-ਪੁੱਤ ਦੇ ਨਜਾਇਜ਼ ਸਬੰਧਾਂ ਦੀ ਖੁੱਲ੍ਹੀ ਪੋਲ ਤਾਂ ਕੀਤੀ ਦੋਵਾਂ ਨੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

Anuradha

Content Editor

Related News