ਜਲੰਧਰ ਦੇ ਪੱਕਾ ਬਾਗ ’ਚੋਂ 8 ਸਾਲਾ ਬੱਚਾ ਅਗਵਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

Friday, Jun 04, 2021 - 11:49 AM (IST)

ਜਲੰਧਰ ਦੇ ਪੱਕਾ ਬਾਗ ’ਚੋਂ 8 ਸਾਲਾ ਬੱਚਾ ਅਗਵਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਜਲੰਧਰ (ਸ਼ੋਰੀ)– ਮਹਾਨਗਰ ਦੇ ਅੰਦਰੂਨੀ ਹਿੱਸੇ ਪੱਕਾ ਬਾਗ ਵਿਚੋਂ 8 ਸਾਲਾ ਬੱਚੇ ਨੂੰ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਨੇ ਅਗਵਾ ਕਰ ਲਿਆ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਘਟਨਾ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਬੱਚੇ ਦੇ ਪਰਿਵਾਰਕ ਮੈਂਬਰ ਉਸ ਨੂੰ ਦੇਰ ਸ਼ਾਮ ਤੱਕ ਲੱਭਦੇ ਰਹੇ ਪਰ ਉਹ ਘਰ ਨਾ ਪਰਤਿਆ। ਸੂਚਨਾ ਮਿਲਣ ’ਤੇ ਥਾਣਾ ਨੰਬਰ 4 ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਡੈਨਮਾਰਕ ਤੋਂ ਆਉਂਦਿਆਂ ਜਹਾਜ਼ ’ਚ ਕਾਲਾ ਸੰਘਿਆਂ ਦੇ ਨੌਜਵਾਨ ਦੀ ਮੌਤ

ਜਾਣਕਾਰੀ ਮੁਤਾਬਕ ਮੁਹੰਮਦ ਮੁਕੀਨ ਮੂਲ ਨਿਵਾਸੀ ਯੂ. ਪੀ. ਹਾਲ ਵਾਸੀ ਪੱਕਾ ਬਾਗ ਨੇ ਦੱਸਿਆ ਕਿ ਉਸ ਦਾ ਪੋਤਾ ਅਬੂ ਘਰ ਦੇ ਬਾਹਰ ਖੇਡ ਰਿਹਾ ਸੀ। ਉਹ ਦੇਰ ਸ਼ਾਮ ਤੱਕ ਘਰ ਨਾ ਪਰਤਿਆ। ਕਾਫ਼ੀ ਲੱਭਣ ਤੋਂ ਬਾਅਦ ਵੀ ਉਸ ਦਾ ਪਤਾ ਨਾ ਲੱਗਾ। ਇਸੇ ਦੌਰਾਨ ਉਨ੍ਹਾਂ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਉਸ ਦੇ ਗੁਆਂਢ ਵਿਚ ਰਹਿਣ ਵਾਲਾ ਇਰਫਾਨ ਵਾਸੀ ਬਿਹਾਰ, ਹਾਲ ਵਾਸੀ ਪੱਕਾ ਬਾਗ ਬੱਚੇ ਨੂੰ ਲੈ ਕੇ ਚਲਾ ਗਿਆ ਹੈ। ਇਰਫਾਨ ਦੇ ਪਰਿਵਾਰਕ ਮੈਂਬਰਾਂ ਕੋਲੋਂ ਪੁੱਛਿਆ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ।

PunjabKesari

ਇਹ ਵੀ ਪੜ੍ਹੋ:  GNA ਯੂਨੀਵਰਸਿਟੀ ਕਰੇਗੀ ਤੁਹਾਡੇ ਸੁਫ਼ਨੇ ਪੂਰੇ, ਕੁਕਿੰਗ ਦੇ ਕੋਰਸਾਂ ਦੇ ਸ਼ੌਕੀਨ ਜ਼ਰੂਰ ਪੜ੍ਹਨ ਇਹ ਖ਼ਬਰ

ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਮੁਲਜ਼ਮ ਇਰਫਾਨ ਦੇ ਮੋਬਾਇਲ ਦੀ ਲੋਕੇਸ਼ਨ ਕਢਵਾਈ ਤਾਂ ਉਹ ਰਾਮਾ ਮੰਡੀ ਦੇ ਨੇੜੇ ਦੀ ਆਈ। ਪੁਲਸ ਦੀ ਇਕ ਟੀਮ ਥਾਣਾ ਕੈਂਟ ਦੇ ਰੇਲਵੇ ਸਟੇਸ਼ਨ ’ਤੇ ਪਹੁੰਚੀ ਅਤੇ ਟਰੇਨਾਂ ਦੀ ਚੈਕਿੰਗ ਕਰ ਰਹੀ ਹੈ ਕਿ ਕਿਤੇ ਇਰਫਾਨ ਬੱਚੇ ਨੂੰ ਬਿਹਾਰ ਨਾ ਲੈ ਕੇ ਚਲਾ ਗਿਆ ਹੋਵੇ। ਦੂਜੇ ਪਾਸੇ ਥਾਣਾ ਨੰਬਰ 4 ਦੇ ਐੱਸ. ਐੱਚ. ਓ. ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਬੱਚੇ ਨੂੰ ਸਹੀ ਸਲਾਮਤ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ 3 ਮੈਂਬਰੀ ਕਮੇਟੀ ਨਾਲ ਕਰਨਗੇ ਮੁਲਾਕਾਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News