ਅਣਪਛਾਤੇ ਵਾਹਨ ਨੇ ਸਾਈਕਲ ਸਵਾਰ ਬੱਚੇ ਨੂੰ ਮਾਰੀ ਫੇਟ, ਜ਼ਖ਼ਮੀ
Tuesday, Jul 30, 2024 - 02:50 PM (IST)

ਡੇਰਾਬੱਸੀ (ਗੁਰਜੀਤ) : ਮੁਬਾਰਕਪੁਰ-ਪੰਡਵਾਲਾ ਸੜਕ ’ਤੇ ਅਣਪਛਾਤੇ ਵਾਹਨ ਨੇ ਸਾਈਕਲ ’ਤੇ ਘਰ ਪਰਤ ਰਹੇ ਬੱਚੇ ਨੂੰ ਫੇਟ ਮਾਰ ਦਿੱਤੀ। ਇਸ ਕਾਰਨ ਬੱਚੇ ਦੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਲਿਆਂਦਾ ਗਿਆ। ਜ਼ਖ਼ਮੀ ਦੀ ਪਛਾਣ ਜਿਗਰ ਪੁੱਤਰ ਓਨੀ ਚੌਰਸੀਆ ਵਾਸੀ ਪੰਡਵਾਲਾ ਰੋਡ ਮੀਨਾ ਕਾਲੋਨੀ ਵਜੋਂ ਹੋਈ। ਜ਼ਖ਼ਮੀ ਬੱਚੇ ਜਿਗਰ ਦੇ ਨਾਨਾ ਲਛਮਣ ਨੇ ਦੱਸਿਆ ਕਿ ਉਸ ਦੀ ਕੁੜੀ ਬਿਹਾਰ ਰਹਿੰਦੀ ਹੈ ਤੇ ਜਵਾਈ ਦੀ ਮੌਤ ਹੋ ਚੁੱਕੀ ਹੈ। ਇਸ ਕਾਰਨ ਜਿਗਰ ਉਨ੍ਹਾਂ ਕੋਲ ਰਹਿੰਦਾ ਹੈ।
ਸੋਮਵਾਰ ਨੂੰ ਜਿਗਰ ਸਦਾਸ਼ਿਵ ਫੈਕਟਰੀ ’ਚ ਉਸ ਨੂੰ ਮਿਲ ਕੇ ਸਾਈਕਲ ’ਤੇ ਘਰ ਪਰਤ ਰਿਹਾ ਸੀ ਤਾਂ ਰਸਤੇ ’ਚ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ। ਸੂਚਨਾ ਮਿਲਣ 'ਤੇ ਉਹ ਤੁਰੰਤ ਮੌਕੇ ’ਤੇ ਪਹੁੰਚੇ, ਜਿਸ ਤੋਂ ਬਾਅਦ ਉਸ ਨੂੰ ਡੇਰਾਬੱਸੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਨੂੰ ਚੰਡੀਗੜ੍ਹ ਸੈਕਟਰ032 ਹਸਪਤਾਲ ਰੈਫ਼ਰ ਕਰ ਦਿੱਤਾ। ਫ਼ਿਲਹਾਲ ਪੁਲਸ ਵੱਲੋਂ ਵਾਹਨ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।