ਮਕਾਨ ਮਾਲਕ ਦੋ ਸਾਲ ਤੱਕ ਕਰਦਾ ਰਿਹੈ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, ਇੰਝ ਹੋਇਆ ਖ਼ੁਲਾਸਾ

Tuesday, Dec 29, 2020 - 06:13 PM (IST)

ਮਕਾਨ ਮਾਲਕ ਦੋ ਸਾਲ ਤੱਕ ਕਰਦਾ ਰਿਹੈ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, ਇੰਝ ਹੋਇਆ ਖ਼ੁਲਾਸਾ

ਅਬੋਹਰ (ਰਹੇਜਾ): ਪੰਜਾਬ ’ਚ ਧੀਆਂ ਦੇ ਨਾਲ ਹੋ ਰਹੇ ਅੱਤਿਆਚਾਰ ਦੇ ਮਾਮਲੇ ਘੱਟਣ ਦਾ ਨਾਂ ਨਹੀਂ ਲੈ ਰਹੇ ਹਨ। ਕਿਤੇ ਪਿਤਾ ਤਾਂ ਕਿਤੇ ਗੁਆਂਢੀਆਂ ਵਲੋਂ ਧੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਅਬੋਹਰ ਦੇ ਨਜ਼ਦੀਕੀ ਪਿੰਡ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿਰਾਏ ’ਤੇ ਰਹਿ ਰਹੀ ਨਾਬਾਲਗ ਕੁੜੀ ਦੇ ਨਾਲ ਉਸ ਦੇ ਮਕਾਨ ਮਾਲਕ ਅਤੇ ਉਸ ਦੇ ਭਰਾ ਵਲੋਂ ਪਿਛਲੇ ਢਾਈ ਸਾਲਾਂ ਤੋਂ ਜਬਰ-ਜ਼ਿਨਾਹ ਕੀਤਾ ਜਾ ਰਿਹਾ ਹੈ। ਮਾਮਲੇ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ 17 ਸਾਲਾ ਪੀੜਤ ਕੁੜੀ ਨੇ ਪਰੇਸ਼ਾਨ ਹੋ ਕੇ ਚਾਈਲਡ ਹੈਲਪਲਾਈਨ ਤੋਂ ਮਦਦ ਦੀ ਗੁਹਾਰ ਲਗਾਈ।

ਇਹ ਵੀ ਪੜ੍ਹੋ: ਮੁੱਦਕੀ ਦੇ ਨਿਸ਼ਾਨ ਸਿੰਘ ਨੇ ਮਲੇਸ਼ੀਆ ’ਚ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ

ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨਹੀਂ ਹਨ, ਜਿਸ ਦਾ ਫਾਇਦਾ ਚੁੱਕ ਕੇ ਦੋਸ਼ੀ ਸਤਨਾਮ ਸਿੰਘ ਉਸ ਦਾ ਸ਼ੋਸ਼ਣ ਕਰਦਾ ਸੀ। ਇਸ ਦੇ ਨਾਲ ਹੀ ਉਹ ਅਤੋ ਉਸ ਦੇ ਭਰਾ ਪ੍ਰਗਟ ਸਿੰਘ ਨੇ ਮਿਲ ਕੇ ਧੋਖੇ ਨਾਲ ਫੋਟੋ ਵੀ ਖਿੱਚ ਲਈ ਅਤੇ ਉਸ ਨੂੰ ਵਾਇਰਲ ਕਰਨ ਦੀ ਧਮਕੀ ਦਿੰਦੇ ਸਨ। ਫ਼ਿਲਹਾਲ ਪੁਲਸ ਨੇ ਪ੍ਰਗਟ ਸਿੰਘ, ਭਰਾ ਸਤਨਾਮ ਸਿੰਘ ਸਮੇਤ 2 ਜਨਾਨੀਆਂ ਦੇ ਖ਼ਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਦਿੱਲੀ ਮੋਰਚੇ ’ਚ ਬੈਠੇ ਇਕ ਹੋਰ ਕਿਸਾਨ ਦੀ ਹੋਈ ਮੌਤ


author

Shyna

Content Editor

Related News