ਚਾਈਨਾ ਡੋਰ ਨੇ ਮਚਾਇਆ ਚੀਕ-ਚੀਹਾੜਾ, ਲਪੇਟ 'ਚ ਆਉਣ ਕਾਰਨ ਖ਼ੂਨੋਂ-ਖ਼ੂਨ ਹੋਇਆ ਬੱਚਾ

Monday, Jan 16, 2023 - 02:34 PM (IST)

ਤਪਾ ਮੰਡੀ (ਮੇਸ਼ੀ, ਹਰੀਸ਼, ਸ਼ਾਮ, ਗਰਗ) : ਤਪਾ ਅੰਦਰ ਚਾਈਨਾ ਡੋਰ ਦੀ ਰੋਕਥਾਮ ਲਈ ਸਿਰਫ਼ ਦਾਅਵੇ ਹੀ ਕੀਤੇ ਜਾ ਰਹੇ ਹਨ ਜਦਕਿ ਅਸਲੀਅਤ ਇਸ ਤੋ ਕੋਹਾਂ ਦੂਰ ਹੈ। ਜਿਸ ਦੀ ਤਾਜਾ ਘਟਨਾ ਤਪਾ ਦੇ ਬਾਜੀਗਰ ਬਸਤੀ ਦੇ ਇਕ ਬੱਚੇ ਦੀ ਚਾਈਨਾ ਡੋਰ ਨਾਲ ਹੋਈ ਵੱਢ-ਟੁੱਕ ਤੋ ਸਾਹਮਣੇ ਆਈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦਾ ਕੰਨ ਦੇ ਹੇਠਲੇ ਪਾਸੇ ਪਲਾਸਟੀਕ ਡੋਰ ਦੇ ਫਿਰ ਜਾਣ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਬੱਚੇ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਵਿਖੇ ਇਲਾਜ ਲਈ ਭਰਤੀ ਕਰਵਾਇਆ। 

ਇਹ ਵੀ ਪੜ੍ਹੋ- ਠੰਡ ਦੀ ਪਿਕਚਰ ਅਜੇ ਬਾਕੀ ਹੈ, ਮੌਸਮ ਵਿਭਾਗ ਦੀ ਭਵਿੱਖਬਾਣੀ ਨੇ ਵਧਾਈ ਚਿੰਤਾ, ਪੰਜਾਬੀਆਂ ਨੂੰ ਫਿਰ ਛਿੜੇਗਾ ਕਾਂਬਾ

ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੀ ਬਾਜੀਗਰ ਬਸਤੀ ਦੇ ਵਸਨੀਕ ਬੱਚੇ ਲਖਵਿੰਦਰ ਦੇ ਸਿਰ ਦੇ ਇਕ ਪਾਸੇ ਚਾਇਨਾ ਡੋਰ ਫਿਰ ਗਈ ਜਦਕਿ ਸਿਰ ਨਾਲ ਲਿਪਟੀ ਡੋਰ ਟੁੱਟਣ ਦਾ ਨਾਂ ਨਹੀ ਲੈ ਰਹੀ ਸੀ। ਡੋਰ ਦੇ ਸਿਰ ਵਿਚ ਫਸਣ ਤੋਂ ਬਾਅਦ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਲਖਵਿੰਦਰ ਨੂੰ ਉਸ ਦੇ ਮਾਪੇ ਡਾ. ਨਰੇਸ਼ ਹਸਪਤਾਲ ਲੈ ਕੇ ਪੁੱਜੇ। ਘਟਨਾ ਸਬੰਧੀ ਡਾ. ਨਰੇਸ਼ ਬਾਂਸਲ ਨੇ ਦੱਸਿਆਂ ਕਿ ਬੱਚੇ ਦੇ ਕੰਨ ਅਤੇ ਹੇਠਲੇ ਪਾਸੇ ਕਈ ਟਾਂਕੇ ਲੱਗੇ ਹਨ ਜਦਕਿ ਬੱਚੇ ਦੀ ਹਾਲਤ ਸਥਿਰ ਹੈ। ਜ਼ਖ਼ਮੀ ਦੇ ਵਾਰਿਸਾਂ ਨੇ ਚਾਇਨਾ ਡੋਰ ਨੂੰ ਲੈ ਕੇ ਪ੍ਰਸ਼ਾਸਨ ’ਤੇ ਕਈ ਪ੍ਰਕਾਰ ਦੇ ਵਿਅੰਗ ਕਸੇ।

ਇਹ ਵੀ ਪੜ੍ਹੋ- ਕਬੱਡੀ ’ਚ ਵੱਡਾ ਨਾਮਣਾ ਖੱਟਣ ਵਾਲੇ ਚੋਟੀ ਦੇ ਰੇਡਰ ਅਮਰਪ੍ਰੀਤ ਅਮਰੀ ਦੀ ਕੈਨੇਡਾ ’ਚ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News