ਖੰਨਾ ਤੋਂ ਦਰਦਨਾਕ ਖ਼ਬਰ : ਉੱਬਲਦੇ ਪਾਣੀ ਦੀ ਬਾਲਟੀ 'ਚ ਡਿੱਗਿਆ ਮਾਸੂਮ ਬੱਚਾ, ਤੜਫ਼-ਤੜਫ਼ ਕੇ ਨਿਕਲੀ ਜਾਨ

Thursday, Feb 16, 2023 - 05:38 PM (IST)

ਖੰਨਾ (ਵਿਪਨ) : ਇੱਥੇ ਮਲੌਦ ਦੇ ਪਿੰਡ ਰੋਸਿਆਣਾ ਵਿਖੇ ਵਾਪਰੇ ਦਰਦਨਾਕ ਹਾਦਸੇ ਦੌਰਾਨ ਡੇਢ ਸਾਲ ਦੇ ਮਾਸੂਮ ਬੱਚੇ ਦੀ ਤੜਫ-ਤੜਫ਼ ਕੇ ਮੌਤ ਹੋ ਗਈ। ਇਹ ਬੱਚਾ ਉੱਬਲਦੇ ਪਾਣੀ ਦੀ ਬਾਲਟੀ 'ਚ ਡਿੱਗ ਗਿਆ ਅਤੇ ਬੁਰੀ ਤਰ੍ਹਾਂ ਝੁਲਸਣ ਕਾਰਨ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਬੱਚੇ ਦੀ ਪਛਾਣ ਮਨਵੀਰ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਰੋਸਿਆਣਾ ਵਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਵੀਰ ਸਿੰਘ ਦੀ ਮਾਂ ਰੋਸੀਆਣਾ ਪਿੰਡ ਵਿਖੇ ਆਪਣੇ ਬੱਚੇ ਨੂੰ ਨਹਾਉਣ ਲਈ ਬਾਲਟੀ 'ਚ ਬਿਜਲੀ ਦੀ ਰਾਡ ਨਾਲ ਪਾਣੀ ਗਰਮ ਕਰ ਰਹੀ ਸੀ। ਇਸ ਦੌਰਾਨ ਪਾਣੀ ਗਰਮ ਹੋਣ ਮਗਰੋਂ ਮਾਂ ਬਿਜਲੀ ਦੀ ਰਾਡ ਕਮਰੇ 'ਚ ਰੱਖਣ ਚਲੀ ਗਈ। ਬਾਲਟੀ ਫੜ੍ਹ ਕੇ ਖੜ੍ਹਾ ਮਨਵੀਰ ਸਿੰਘ ਬਾਲਟੀ 'ਚ ਡਿੱਗ ਗਿਆ।

ਇਹ ਵੀ ਪੜ੍ਹੋ : ਮਨੀਸ਼ਾ ਗੁਲਾਟੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਬਣੇ ਰਹਿਣਗੇ 'ਪੰਜਾਬ ਮਹਿਲਾ ਕਮਿਸ਼ਨ' ਦੇ ਚੇਅਰਪਰਸਨ

ਉੱਬਲਦੇ ਪਾਣੀ 'ਚ ਡਿੱਗੇ ਮਨਵੀਰ ਸਿੰਘ ਨੇ ਤੜਫ਼-ਤੜਫ਼ ਕੇ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ। ਇਸ ਦੌਰਾਨ ਘਰ 'ਚ ਲੋਕ ਇਕੱਠੇ ਹੋ ਗਏ। ਬੁਰੀ ਤਰ੍ਹਾਂ ਝੁਲਸ ਗਏ ਮਨਵੀਰ ਨੂੰ ਪਹਿਲਾਂ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਅਤੇ ਉਥੋਂ ਹਾਲਾਤ ਨੂੰ ਦੇਖਦੇ ਹੋਏ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਰਾਜਿੰਦਰਾ ਹਸਪਤਾਲ 'ਚ ਵੀ ਮਨਵੀਰ ਦੀ ਹਾਲਤ 'ਚ ਸੁਧਾਰ ਨਹੀਂ ਹੋਇਆ। ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ। ਪੀ. ਜੀ. ਆਈ. ਵਿਖੇ ਇਲਾਜ ਦੌਰਾਨ ਮਨਵੀਰ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਲੋਕਾਂ ਲਈ ਜ਼ਰੂਰੀ ਖ਼ਬਰ, ਰੋਜ਼ ਫੈਸਟੀਵਲ ਦੇ ਮੱਦੇਨਜ਼ਰ ਪੁਲਸ ਬਦਲੇਗੀ ਟ੍ਰੈਫਿਕ ਰੂਟ
ਇਸ ਕਾਰਨ ਨਹੀਂ ਹੋ ਸਕਿਆ ਪੋਸਟਮਾਰਟਮ

ਇਸ ਸਬੰਧੀ ਜਦੋਂ ਸਿਆੜ ਪੁਲਿਸ ਚੌਂਕੀ ਦੇ ਇੰਚਾਰਜ ਅਤੇ ਮਾਮਲੇ ਦੀ ਜਾਂਚ ਕਰਨ ਵਾਲੇ ਆਈ. ਓ. ਤਰਵਿੰਦਰ ਕੁਮਾਰ ਬੇਦੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਪੁਲਸ ਨੂੰ ਬੱਚੇ ਦੀ ਮੌਤ ਸਬੰਧੀ ਹਸਪਤਾਲ ਤੋਂ ਸੂਚਨਾ ਮਿਲੀ ਸੀ, ਜਿਸ ਕਾਰਨ ਪੁਲਸ ਮੌਕੇ 'ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਕਾਨੂੰਨੀ ਤੌਰ 'ਤੇ ਬੱਚੇ ਦਾ ਪੋਸਟਮਾਰਟਮ ਉਦੋਂ ਤੱਕ ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਬੱਚਾ ਪੂਰੀ ਤਰ੍ਹਾਂ ਦੰਦ ਨਹੀਂ ਕੱਢਦਾ। ਉਮਰ ਘੱਟ ਹੋਣ ਕਰਕੇ ਪੁਲਸ ਨੇ ਧਾਰਾ-174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਿਨਾਂ ਹੀ ਬੱਚੇ ਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News