ਲੁਧਿਆਣਾ ''ਚ ਨਗਰ ਕੀਰਤਨ ਮੌਕੇ ਵਾਪਰੀ ਦਰਦਨਾਕ ਘਟਨਾ, 10 ਸਾਲਾ ਬੱਚੇ ਦੀ ਮੌਤ

Thursday, Nov 18, 2021 - 10:03 AM (IST)

ਲੁਧਿਆਣਾ ''ਚ ਨਗਰ ਕੀਰਤਨ ਮੌਕੇ ਵਾਪਰੀ ਦਰਦਨਾਕ ਘਟਨਾ, 10 ਸਾਲਾ ਬੱਚੇ ਦੀ ਮੌਤ

ਲੁਧਿਆਣਾ (ਜ.ਬ.) : ਥਾਣਾ ਦੁੱਗਰੀ ਦੇ ਇਲਾਕੇ ਸ਼ਹੀਦ ਭਗਤ ਸਿੰਘ ਨਗਰ ’ਚ ਗੁਰਪੁਰਬ ਦੇ ਦੇ ਮੌਕੇ 'ਤੇ ਕੱਢੇ ਜਾ ਰਹੇ ਇਕ ਨਗਰ ਕੀਰਤਨ ਦੌਰਾਨ ਦਰਦਨਾਕ ਘਟਨਾ ਵਾਪਰੀ। ਨਗਰ ਕੀਰਤਨ 'ਚ ਸ਼ਾਮਲ ਇਕ 10 ਸਾਲ ਦਾ ਬੱਚਾ ਅਚਾਨਕ ਟਰਾਲੀ ਤੋਂ ਹੇਠਾਂ ਡਿੱਗ ਗਿਆ ਅਤੇ ਟਾਇਰ ਦੇ ਹੇਠਾਂ ਆ ਗਿਆ। ਇਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : CM ਚੰਨੀ ਨਾਲ ਮੁਲਾਕਾਤ ਮਗਰੋਂ ਬਲਬੀਰ ਸਿੰਘ ਰਾਜੇਵਾਲ ਦੀ ਪ੍ਰੈੱਸ ਕਾਨਫਰੰਸ, ਜਾਣੋ ਮੀਟਿੰਗ ਬਾਰੇ ਕੀ ਕਿਹਾ

ਐੱਸ. ਐੱਚ. ਓ. ਰਾਜਨਪਾਲ ਅਨੁਸਾਰ ਮ੍ਰਿਤਕ ਬੱਚੇ ਦੀ ਪਛਾਣ ਪ੍ਰਿੰਸ ਵਾਸੀ ਗੋਬਿੰਦ ਨਗਰ ਦੇ ਰੂਪ ’ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਗੁਰਪੁਰਬ ਮੌਕੇ ਨਗਰ ਕੀਰਤਨ ਸਜਾਇਆ ਜਾ ਰਿਹਾ ਸੀ। ਇਸ ਦੌਰਾਨ ਇਕ ਬੱਚਾ ਸੰਗਤ ਦੇ ਨਾਲ ਟਰੈਕਟਰ-ਟਰਾਲੀ ਵਿਚ ਬੈਠਾ ਹੋਇਆ ਸੀ। ਟਰਾਲੀ ਚਾਲਕ ਵੱਲੋਂ ਅਚਾਨਕ ਬ੍ਰੇਕ ਲਗਾਉਣ ਕਾਰਨ ਬੱਚਾ ਹੇਠਾਂ ਡਿੱਗ ਕੇ ਟਾਇਰ ਹੇਠਾਂ ਆ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ 'ਅਸ਼ਵਨੀ ਸ਼ਰਮਾ' (ਤਸਵੀਰਾਂ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News