ਦਰਦਨਾਕ ਹਾਦਸਾ : ਪਿਤਾ ਨੂੰ ਦੇਖਣ ਲਈ ਬਾਲਕੋਨੀ ''ਚ ਖੜ੍ਹਾ 3 ਸਾਲਾ ਬੱਚਾ 5ਵੀਂ ਮੰਜ਼ਿਲ ਤੋਂ ਡਿਗਿਆ, ਮੌਤ
Sunday, Aug 01, 2021 - 10:23 AM (IST)
ਜ਼ੀਰਕਪੁਰ (ਜ. ਬ.) : ਚੰਡੀਗੜ੍ਹ ਐਨਕਲੇਵ ਸੋਸਾਇਟੀ ਵਿਚ ਪੰਜਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਡਿੱਗ ਕੇ 3 ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਹਾਦਸਾ ਹੋਇਆ, ਉਸ ਸਮੇਂ ਬੱਚਾ ਅਤੇ ਉਸ ਦੀ ਮਾਂ ਹੀ ਘਰ ’ਚ ਸੀ। ਮ੍ਰਿਤਕ ਦੀ ਪਛਾਣ ਏਕਮ ਪੁੱਤਰ ਅਮਨਦੀਪ ਸਿੰਘ ਵਜੋਂ ਹੋਈ, ਜੋ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ।
ਇਹ ਵੀ ਪੜ੍ਹੋ : ਹੈਵਾਨੀਅਤ ਦੀ ਹੱਦ : ਜ਼ਿੰਦਾ ਕਤੂਰੇ ਨੂੰ ਤਪਦੇ ਤੰਦੂਰ 'ਚ ਸੁੱਟਿਆ, CCTV 'ਚ ਕੈਦ ਹੋਈ ਸਾਰੀ ਘਟਨਾ
ਏਕਮ ਆਪਣੀ ਮਾਂ ਦੇ ਨਾਲ ਘਰ ਦੀ ਬਾਲਕੋਨੀ ਵਿਚ ਪਾਪਾ ਦਾ ਇੰਤਜ਼ਾਰ ਕਰ ਰਿਹਾ ਸੀ। ਇਸ ਦੌਰਾਨ ਉਸਦੇ ਪਾਪਾ ਨੇ ਘਰ ਆ ਕੇ ਡੋਰਬੈੱਲ ਵਜਾਈ ਤਾਂ ਉਸ ਦੀ ਮਾਂ ਉਸ ਨੂੰ ਬਾਲਕੋਨੀ ਵਿਚ ਛੱਡ ਕੇ ਦਰਵਾਜ਼ਾ ਖੋਲ੍ਹਣ ਗਈ। ਇਸ ਦੌਰਾਨ ਜਦੋਂ ਉਹ ਵਾਪਸ ਆਈ, ਉਦੋਂ ਤਕ ਬੱਚਾ ਹੇਠਾਂ ਡਿੱਗ ਚੁੱਕਿਆ ਸੀ। ਮਾਂ ਨੇ ਰੌਲਾ ਪਾਇਆ ਤਾਂ ਪਾਪਾ ਦੌੜ ਕੇ ਹੇਠਾਂ ਗਏ।
ਉਹ ਬੱਚੇ ਨੂੰ ਜ਼ਖਮੀ ਹਾਲਤ ਵਿਚ ਨਿੱਜੀ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ। ਉੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਬੱਚੇ ਦੇ ਪਿਤਾ ਦੇ ਬਿਆਨ ’ਤੇ ਧਾਰਾ-174 ਤਹਿਤ ਕਾਰਵਾਈ ਕਰ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ। ਮ੍ਰਿਤਕ ਦਾ ਪਿਤਾ ਚੰਡੀਗੜ੍ਹ ਵਿਚ ਨਿੱਜੀ ਕੰਪਨੀ ਵਿਚ ਨੌਕਰੀ ਕਰਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ