ਵਿਆਹ ਵਾਲੇ ਘਰ ''ਚ ਗੂੰਜੀਆਂ ਮੌਤ ਦੀਆਂ ਚੀਕਾਂ, ਪਲਾਂ ''ਚ ਪੈ ਗਿਆ ਰੋਣ-ਕੁਰਲਾਉਣ

09/03/2020 9:49:05 AM

ਲੁਧਿਆਣਾ (ਰਿਸ਼ੀ) : ਸਥਾਨਕ ਥਾਣਾ ਡਵੀਜ਼ਨ ਨੰਬਰ-2 ਦੇ ਇਲਾਕੇ ਕਦਵਈ ਨਗਰ 'ਚ ਸਥਿਤ ਇਕ ਵਿਆਹ ਵਾਲੇ ਘਰ 'ਚ ਉਸ ਸਮੇਂ ਮੌਤ ਦੀਆਂ ਚੀਕਾਂ ਗੂੰਜ ਗਈਆਂ, ਜਦੋਂ ਲਿਫਟ 'ਚ ਫਸਣ ਕਾਰਨ 15 ਸਾਲਾਂ ਦੇ ਬੱਚੇ ਦੀ ਮੌਤ ਹੋ ਗਈ। ਘਰ 'ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਕਿ ਪਲਾਂ 'ਚ ਹੀ ਰੋਣ-ਕੁਰਲਾਉਣ ਪੈ ਗਿਆ।

ਇਹ ਵੀ ਪੜ੍ਹੋ : ਨੁਕੀਲੇ ਹਥਿਆਰ ਨਾਲ ਬਜ਼ੁਰਗ ਦਾ ਕਤਲ, ਮੰਜੇ 'ਤੇ ਖੂਨ ਨਾਲ ਲੱਥਪਥ ਮਿਲੀ ਲਾਸ਼

ਜਾਣਕਾਰੀ ਮੁਤਾਬਕ ਏ. ਸੀ. ਪੀ. ਸੈਂਟਰਲ ਵਰਿਆਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੌਤਮ ਵਾਸੀ ਇਸਲਾਮਗੰਜ ਵੱਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਬੱਚੇ ਦੀ ਮਾਂ ਪੂਜਾ ਦੇ ਬਿਆਨ ’ਤੇ ਧਾਰਾ-174 ਦੀ ਕਾਰਵਾਈ ਕੀਤੀ ਹੈ। ਮਾਂ ਨੇ ਦੱਸਿਆ ਕਿ ਉਹ ਕਿਦਵਈ ਨਗਰ 'ਚ ਇਕ ਕਾਰੋਬਾਰੀ ਦੀ ਕੋਠੀ 'ਚ ਕੰਮ ਕਰਦੀ ਹੈ।

ਇਹ ਵੀ ਪੜ੍ਹੋ : 'ਕੋਰੋਨਾ' ਟੈਸਟ ਖਿਲਾਫ਼ ਕੁੜੀ ਨੇ ਵੀਡੀਓ ਕੀਤੀ ਵਾਇਰਲ, ਧੱਕੇ ਨਾਲ ਥਾਣੇ ਚੁੱਕ ਲਿਆਈ ਪੁਲਸ

ਬੁੱਧਵਾਰ ਨੂੰ ਜਦੋਂ ਉਹ ਕੋਠੀ 'ਚ ਕੰਮ ਕਰਨ ਲਈ ਘਰੋਂ ਨਿਕਲੀ ਤਾਂ ਉਸ ਦਾ ਬੇਟਾ ਵੀ ਨਾਲ ਚਲਾ ਗਿਆ। ਕੋਠੀ ਮਾਲਕਾਂ ਦੇ ਘਰ 'ਚ ਆਉਣ ਵਾਲੇ ਦਿਨਾਂ 'ਚ ਵਿਆਹ ਸਮਾਗਮ ਹੈ, ਜਿਸ ਕਾਰਨ ਘਰ 'ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਦੁਪਹਿਰ ਦੇ ਸਮੇਂ ਗੌਤਮ ਕੋਠੀ ਮਾਲਕ ਦੇ ਬੱਚਿਆਂ ਨਾਲ ਲਿਫਟ ’ਚ ਖੇਡ ਰਿਹਾ ਸੀ।

ਇਹ ਵੀ ਪੜ੍ਹੋ : 'ਕੋਰੋਨਾ' ਸਬੰਧੀ ਅਫ਼ਵਾਹਾਂ ਫੈਲਾਉਣ ਵਾਲੇ ਸਾਵਧਾਨ! ਗਿਰੇਬਾਨ ਤੱਕ ਪੁੱਜੇਗੀ ਪੰਜਾਬ ਪੁਲਸ

ਇਸ ਦੌਰਾਨ ਜਦੋਂ ਅਚਾਨਕ ਮਾਂ ਨੇ ਆਵਾਜ਼ ਮਾਰੀ ਤਾਂ ਗੌਤਮ ਲਿਫਟ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਲੱਗਾ ਪਰ ਲਿਫਟ ਚੱਲਣ ਕਾਰਨ ਉਸ 'ਚ ਫਸ ਕੇ ਉਸ ਦੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਲਗਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਰਖਵਾ ਦਿੱਤਾ।


 


Babita

Content Editor

Related News