ਗਲੀ ''ਚ ਖੇਡਣ ਗਿਆ ਬੇਟਾ ਘਰ ਨਾ ਮੁੜਿਆ, ਪਾਣੀ ਵਾਲੀ ਹੌਦੀ ''ਚ ਨਜ਼ਰ ਮਾਰਦੇ ਹੀ ਪਿਤਾ ਦੇ ਉੱਡੇ ਹੋਸ਼

Saturday, Aug 08, 2020 - 12:28 PM (IST)

ਨਵਾਂਗਾਓਂ (ਮੁਨੀਸ਼) : ਇੱਥੇ ਸਿੰਘਾ ਦੇਵੀ 'ਚ ਇਕ ਬੱਚੇ ਦੀ ਪਾਣੀ ਨਾਲ ਭਰੀ ਹੌਦੀ 'ਚ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਗਲੀ 'ਚ ਇਕ ਨਵੇਂ ਮਕਾਨ ਦਾ ਕੰਮ ਅਧੂਰਾ ਲਟਕਿਆ ਹੋਇਆ ਸੀ ਅਤੇ ਉੱਥੇ ਬਣੀ ਹੌਦੀ ਪਾਣੀ ਨਾਲ ਭਰੀ ਹੋਈ ਸੀ, ਜਿਸ ਦਾ ਢੱਕਣ ਖੁੱਲ੍ਹਿਆ ਸੀ। ਜਦੋਂ ਬੱਚਾ ਗਲੀ 'ਚ ਖੇਡ ਰਿਹਾ ਸੀ ਤਾਂ ਅਚਾਨਕ ਪਾਣੀ ਨਾਲ ਭਰੀ ਹੌਦੀ 'ਚ ਡਿਗ ਗਿਆ ਅਤੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਕੋਰੋਨਾ ਆਫ਼ਤ' ਕਾਰਨ ਵਧੀ ਸਖ਼ਤੀ, 11 ਮਾਰਕਿਟਾਂ 'ਚ ਓਡ-ਈਵਨ ਫਾਰਮੂਲਾ ਲਾਗੂ

PunjabKesari

ਮ੍ਰਿਤਕ ਬੱਚੇ ਦੇ ਪਿਤਾ ਉਗਰਸੇਨ ਨੇ ਦੱਸਿਆ ਕਿ ਉਨ੍ਹਾਂ ਦਾ 6 ਸਾਲਾਂ ਦਾ ਬੇਟਾ ਸੰਜੇ ਕੁਮਾਰ ਜਦੋਂ ਵੀਰਵਾਰ ਸ਼ਾਮ ਗਲੀ 'ਚ ਖੇਡਣ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ ਤਾਂ ਉਨ੍ਹਾਂ ਨੇ ਬੇਟੇ ਨੂੰ ਹਰ ਥਾਂ 'ਤੇ ਲੱਭਿਆ ਪਰ ਉਸ ਦਾ ਕੁੱਝ ਪਤਾ ਨਹੀਂ ਲੱਗਿਆ। ਜਦੋਂ ਉਨ੍ਹਾਂ ਦੀ ਨਜ਼ਰ ਗਲੀ 'ਚ ਪਾਣੀ ਨਾਲ ਭਰੀ ਹੌਦੀ 'ਤੇ ਗਈ ਤਾਂ ਉਸ ਨੇ ਹੋਸ਼ ਉੱਡ ਗਏ। ਪਿਤਾ ਨੇ ਦੇਖਿਆ ਕਿ ਬੇਟੇ ਦੀਆਂ ਚੱਪਲਾਂ ਪਾਣੀ 'ਚ ਤੈਰ ਰਹੀਆਂ ਹਨ।

ਇਹ ਵੀ ਪੜ੍ਹੋ : ਸ਼ਿਵ ਸੈਨਾ ਪ੍ਰਧਾਨ ਨੂੰ ਆਇਆ ਧਮਕੀ ਭਰਿਆ ਫੋਨ, ਕੈਪਟਨ ਤੇ DGP ਨੂੰ ਦੱਸਿਆ ਨਿਸ਼ਾਨੇ 'ਤੇ

ਇਸ ਦੌਰਾਨ ਉਸ ਨੇ ਖੁਦ ਹੌਦੀ 'ਚ ਛਾਲ ਮਾਰ ਕੇ ਬੱਚੇ ਨੂੰ ਬਾਹਰ ਕੱਢਿਆ ਅਤੇ ਸੈਕਟਰ-16 ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਕਰਾਰ ਦਿੱਤਾ। ਉਗਰਸੇਨ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਮ੍ਰਿਤਕ ਬੱਚੇ ਦੇ ਪਿਤਾ ਨੇ ਕਿਹਾ ਕਿ ਜੇਕਰ ਮਕਾਨ ਮਾਲਕ ਨੇ ਹੌਦੀ 'ਤੇ ਢੱਕਣ ਲਾਇਆ ਹੁੰਦਾ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ।
ਇਹ ਵੀ ਪੜ੍ਹੋ : 'ਪ੍ਰੇਮ ਵਿਆਹ' ਕਰਕੇ ਵਸਾਈ ਸੀ ਨਵੀਂ ਦੁਨੀਆ, 2 ਮਹੀਨਿਆਂ ਬਾਅਦ ਹੋਇਆ ਦੁਖ਼ਦਾਈ ਅੰਤ


Babita

Content Editor

Related News