ਸੁਖ਼ਨਾ ਝੀਲ 'ਚ ਤੈਰਦੀ ਮਿਲੀ ਬੱਚੇ ਦੀ ਲਾਸ਼, ਨਹੀਂ ਹੋ ਸਕੀ ਸ਼ਨਾਖ਼ਤ

Wednesday, Nov 02, 2022 - 12:46 PM (IST)

ਚੰਡੀਗੜ੍ਹ (ਸੁਸ਼ੀਲ) : ਸੁਖ਼ਨਾ ਝੀਲ 'ਚੋਂ 7 ਸਾਲਾ ਬੱਚੇ ਦੀ ਲਾਸ਼ ਮਿਲਣ ਨਾਲ ਸਨਸਨੀ ਪੈਦਾ ਹੋ ਗਈ। ਪਾਣੀ ਦੇ ਉੱਪਰ ਲਾਸ਼ ਦੇਖ ਕੇ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮ੍ਰਿਤਕ ਬੱਚੇ ਦੀ ਪਛਾਣ ਨਹੀਂ ਹੋ ਸਕੀ। ਜਾਂਚ 'ਚ ਸਾਹਮਣੇ ਆਇਆ ਕਿ ਬੱਚੇ ਦੀ ਲਾਸ਼ ਦੋ ਦਿਨ ਪੁਰਾਣੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਕੈਮਿਸਟ ਹੁਣ ਹੋ ਜਾਣ ਸਾਵਧਾਨ! ਸਖ਼ਤ ਐਕਸ਼ਨ ਲੈਣ ਜਾ ਰਹੀ ਪੰਜਾਬ ਪੁਲਸ

ਸੈਕਟਰ-3 ਥਾਣਾ ਪੁਲਸ ਨੇ ਲਾਸ਼ ਦੀ ਸ਼ਨਾਖ਼ਤ ਕਰਨ ਲਈ ਵੱਖ-ਵੱਖ ਥਾਣਿਆਂ ਤੋਂ ਹਾਲ ਹੀ 'ਚ ਲਾਪਤਾ ਹੋਏ ਬੱਚਿਆਂ ਦੀ ਸੂਚੀ ਮੰਗੀ ਹੈ, ਤਾਂ ਜੋ ਮ੍ਰਿਤਕ ਦੀ ਪਛਾਣ ਹੋ ਸਕੇ। ਉੱਥੇ ਹੀ ਸੋਮਵਾਰ ਸ਼ਾਮ ਨੂੰ ਵੀ ਸੁਖ਼ਨਾ ਝੀਲ 'ਚ ਇਕ ਨੌਜਵਾਨ ਨੇ ਛਾਲ ਮਾਰ ਦਿੱਤੀ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 550 ਤੱਕ ਪੁੱਜੇ ਡੇਂਗੂ ਦੇ ਕੇਸ, 2 ਮਰੀਜ਼ਾਂ 'ਚ ਚਿਕਨਗੁਨੀਆ ਦੀ ਪੁਸ਼ਟੀ

ਝੀਲ ’ਤੇ ਸੈਰ ਕਰ ਰਹੇ ਇਕ ਮੇਜਰ ਅਤੇ ਇਕ ਇੰਜੀਨੀਅਰ ਨੇ ਉਕਤ ਨੌਜਵਾਨ ਨੂੰ ਪਾਣੀ 'ਚ ਛਾਲ ਮਾਰਦੇ ਦੇਖਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਵੀ ਝੀਲ 'ਚ ਛਾਲ ਮਾਰ ਦਿੱਤੀ ਅਤੇ ਉਕਤ ਨੌਜਵਾਨ ਨੂੰ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News