ਪਾਕਿਸਤਾਨੀ ਪੰਜਾਬ ''ਚ 7 ਮਹੀਨਿਆਂ ਦੌਰਾਨ ਬਾਲ ਯੌਨ ਸ਼ੋਸ਼ਣ ਦੇ 126 ਮਾਮਲੇ ਦਰਜ
Friday, Sep 20, 2019 - 01:24 PM (IST)
ਅੰਮ੍ਰਿਤਸਰ (ਕੱਕੜ) : ਪਾਕਿਸਤਾਨ ਦੇ ਪੰਜਾਬ ਸੂਬੇ 'ਚ ਪਿਛਲੇ 7 ਮਹੀਨਿਆਂ ਦੌਰਾਨ ਬਾਲ ਯੌਨ ਸ਼ੋਸ਼ਣ ਦੇ ਕਰੀਬ 126 ਮਾਮਲੇ ਦਰਜ ਕੀਤੇ ਗਏ ਹਨ, ਜਿਸ ਦੀ ਜਾਣਕਾਰੀ ਮੀਡੀਆ ਰਿਪੋਰਟ ਜ਼ਰੀਏ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨੀ ਪੰਜਾਬ ਪੁਲਸ ਨੇ ਆਪਣੇ ਰਿਕਾਰਡ ਦਾ ਹਵਾਲਾ ਦੇਖਦਿਆਂ ਕਿਹਾ ਕਿ ਪੂਰੇ ਸੂਬੇ ਵਿਚ ਬਾਲ ਯੌਨ ਸ਼ੋਸ਼ਣ ਦੀਆਂ 126 ਸ਼ਿਕਾਇਤਾਂ 'ਚ 129 ਕਥਿਤ ਜਬਰ-ਜ਼ਨਾਹ ਮੁਲਜ਼ਮਾਂ ਦੇ ਨਾਂ ਦਰਜ ਹੈ। ਪੁਲਸ ਰਿਕਾਰਡ 'ਚ ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਦੁਸ਼ਕਰਮੀਆਂ ਵੱਲੋਂ ਯੌਨ ਸ਼ੋਸ਼ਣ ਤੋਂ ਬਾਅਦ ਘੱਟੋ-ਘੱਟ 3 ਬੱਚਿਆਂ ਦੀ ਹੱਤਿਆ ਕਰ ਦਿੱਤੀ ਗਈ ਹੈ। ਬੀਤੇ ਦਿਨੀਂ ਕਸੂਰ ਦੇ ਚੂਨੀਅਨ ਇਲਾਕੇ ਤੋਂ ਲਾਪਤਾ ਹੋਏ 4 ਬੱਚਿਆਂ 'ਚੋਂ 3 ਦੀ ਰਹਿੰਦ-ਖੂੰਹਦ ਮਿਲਣ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ। ਪੁਲਸ ਨੇ ਕਿਹਾ ਕਿ ਦਫਨਾਉਣ ਤੋਂ ਪਹਿਲਾਂ ਤਿੰਨਾਂ ਪੀੜਤ ਲੜਕੀਆਂ ਨਾਲ ਜਬਰ-ਜ਼ਨਾਹ ਕੀਤਾ ਗਿਆ ਸੀ।