ਬੱਚਾ ਅਗਵਾ ਦੀ ਚਰਚਾ ਝੂਠੀ ਨਿਕਲੀ

Friday, Aug 03, 2018 - 02:51 AM (IST)

ਬੱਚਾ ਅਗਵਾ ਦੀ ਚਰਚਾ ਝੂਠੀ ਨਿਕਲੀ

 ਮੋਰਿੰਡਾ,  (ਅਰਨੌਲੀ)- ਹਿਮਾਚਲ ਪ੍ਰਦੇਸ਼ ਦੇ ਬੱਦੀ ਦਾ ਨਿਵਾਸੀ ਬੱਚਾ ਸਕੂਲ ਗਿਆ  ਪਰ  ਉਹ ਕਿਸੇ ਵਿਅਕਤੀ ਦੀ ਕਾਰ ਵਿਚ ਬੈਠ ਕੇ ਕੁਰਾਲੀ ਪਹੁੰਚ ਗਿਆ ਤੇ ਵਾਹਨ ਚਾਲਕ ਉਸ ਨੂੰ ਛੱਡ ਕੇ ਅੱਗੇ ਨਿਕਲ ਗਿਆ। ਬੱਚਾ ਕੁਰਾਲੀ ਟ੍ਰੈਫਿਕ ਪੁਲਸ ਕੋਲ ਚਲਾ ਗਿਆ ਤੇ ਖੁਦ ਨੂੰ ਕਿਸੇ ਅਣਪਛਾਤੇ ਕਾਰ ਚਾਲਕ ਵਲੋਂ  ਲਾਲਚ ਦੇ ਕੇ ਨਾਲ ਲਿਆਉਣ ਦੀਆਂ ਗੱਲਾਂ ਕਰਨ ਲੱਗਾ। 
ਕੁਰਾਲੀ ਪੁਲਸ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਬੱਚੇ ਕੋਲੋਂ ਉਸ ਦੇ ਘਰ ਦਾ ਪਤਾ ਪੁੱਛਿਆ ਤਾਂ ਉਸ ਨੇ ਖੁਦ ਨੂੰ ਮੋਰਿੰਡਾ ਦਾ ਵਸਨੀਕ ਦੱਸਿਆ, ਜਿਸ ’ਤੇ ਕੁਰਾਲੀ ਪੁਲਸ ਵਲੋਂ ਇਸ ਸਬੰਧੀ ਮੋਰਿੰਡਾ ਪੁਲਸ ਨੂੰ ਸੂਚਨਾ ਦਿੱਤੀ  ਗਈ ਤੇ ਬੱਚਾ ਮੋਰਿੰਡਾ ਪੁਲਸ ਦੇ ਸਪੁਰਦ ਕੀਤਾ। 
ਉਧਰ ਲੋਕਾਂ ਵਿਚ ਚਰਚਾ  ਇਹ ਚੱਲ ਰਹੀ ਸੀ ਕਿ ਇਹ ਮਾਮਲਾ  ਅਗਵਾ ਦਾ ਹੈ ਪਰ ਡੀ. ਐੱਸ. ਪੀ. ਨਵਰੀਤ ਸਿੰਘ ਵਿਰਕ ਦੇ ਨਿਰਦੇਸ਼ਾਂ ਤਹਿਤ ਐੱਸ. ਐੱਚ. ਓ. ਸਿਟੀ ਮੋਰਿੰਡਾ ਅਮਨਦੀਪ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਮੋਰਿੰਡਾ ਸ਼ਹਿਰ ਤੇ ਆਸ-ਪਾਸ ਬੱਚੇ ਦੇ ਪਰਿਵਾਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਅਖੀਰ ਮਾਨਖੇਡ਼ੀ ਨੇਡ਼ੇ ਇਕ ਭੱਠੇ ਦੇ ਸਾਹਮਣੇ ਬਾਗ ਵਿਚ ਜਾ ਕੇ ਪਤਾ ਲੱਗਾ ਕਿ ਇਸ ਬੱਚੇ ਦੇ ਰਿਸ਼ਤੇਦਾਰ ਇੱਥੇ ਰਹਿੰਦੇ ਹਨ ਤੇ ਉਸ ਦਾ ਪਿਤਾ ਵੀ ਇਥੇ ਆਇਆ ਹੋਇਆ ਹੈ  ਤੇ ਇਹ ਬੱਚਾ ਬੱਦੀ ਤੋਂ ਆਪਣੇ ਪਿਤਾ ਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਖੁਦ ਹੀ ਸਕੂਲ ਦੀ ਛੁੱਟੀ ਤੋਂ ਬਾਅਦ ਕਿਸੇ ਦੇ ਨਾਲ ਇੱਥੇ ਆਇਆ ਹੈ। ਮੋਰਿੰਡਾ ਸਿਟੀ ਪੁਲਸ ਨੇ  ਪਤਾ ਕਰ ਕੇ ਬੱਚਾ ਉਸ ਦੇ ਪਿਤਾ ਸੁਨੀਤ ਕੁਮਾਰ ਦੇ ਸਪੁਰਦ ਕਰ ਦਿੱਤਾ। 
 


Related News