ਬੱਚੇ ਦੀ ਸ਼ੱਕੀ ਹਾਲਾਤ ’ਚ ਮੌਤ, ਮਾਲਕ ਮ੍ਰਿਤਕ ਹਾਲਤ ’ਚ ਬੱਚੇ ਨੂੰ ਘਰ ਛੱਡ ਕੇ ਹੋਇਆ ਫਰਾਰ

Friday, Jul 28, 2023 - 03:39 PM (IST)

ਬੱਚੇ ਦੀ ਸ਼ੱਕੀ ਹਾਲਾਤ ’ਚ ਮੌਤ, ਮਾਲਕ ਮ੍ਰਿਤਕ ਹਾਲਤ ’ਚ ਬੱਚੇ ਨੂੰ ਘਰ ਛੱਡ ਕੇ ਹੋਇਆ ਫਰਾਰ

ਲੁਧਿਆਣਾ (ਬੇਰੀ) : ਸ਼ੱਕੀ ਹਾਲਾਤ ’ਚ ਇਕ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚਾ ਘਨ੍ਹੱਈਆ (14) ਕੈਲਾਸ਼ ਨਗਰ ਇਲਾਕੇ ਦਾ ਰਹਿਣ ਵਾਲਾ ਹੈ। ਉਸ ਦੇ ਮਾਤਾ-ਪਿਤਾ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਬੇਟੇ ਦਾ ਕਤਲ ਕੀਤਾ ਗਿਆ ਹੈ। ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰ. 8 ਦੇ ਅਧੀਨ ਚੌਕੀ ਕੈਲਾਸ਼ ਨਗਰ ਦੀ ਪੁਲਸ ਪੁੱਜੀ। ਪੁਲਸ ਨੇ ਲਾਸ਼ ਨੂੰ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਰਾਮਦੁਲਾਰੀ ਨੇ ਦੱਸਿਆ ਕਿ ਉਸ ਦੇ ਪਤੀ ਵਿਜੇ ਹੈਂਡੀਕੈਪਡ ਹਨ। ਉਨ੍ਹਾਂ ਦੇ 3 ਕੁੜੀਆਂ ਅਤੇ 2 ਮੁੰਡੇ ਹਨ, ਜਿਸ ’ਚੋਂ ਘਨੱਹਈਆ ਦੂਜੇ ਨੰਬਰ ’ਤੇ ਹੈ। ਉਹ ਪਿਛਲੇ 5 ਸਾਲਾਂ ਤੋਂ ਪੁਲਸ ਲਾਈਨ ਦੇ ਸਾਹਮਣੇ ਨੰਬਰ ਪਲੇਟ ਬਣਾਉਣ ਵਾਲੇ ਵਿਅਕਤੀ ਕੋਲ ਕੰਮ ਕਰਦਾ ਸੀ ਅਤੇ ਇਕ ਮਹੀਨੇ ਤੋਂ ਉਨ੍ਹਾਂ ਕੋਲ ਹੀ ਰਹਿ ਰਿਹਾ ਸੀ। ਰਾਮਦੁਲਾਰੀ ਨੇ ਦੱਸਿਆ ਕਿ ਸ਼ਾਮ ਨੂੰ ਲਗਭਗ 7 ਵਜੇ ਦੁਕਾਨ ਮਾਲਕ ਦੀ ਕਾਲ ਆਈ ਸੀ ਕਿ ਉਸ ਦਾ ਬੇਟਾ ਬੇਹੋਸ਼ ਹੋ ਗਿਆ ਹੈ।

ਇਹ ਵੀ ਪੜ੍ਹੋ : ਪਤੀ ਨਾਲ ਮਾਮੂਲੀ ਤਕਰਾਰ ਤੋਂ ਬਾਅਦ 3 ਬੱਚਿਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ

ਉਹ ਤੁਰੰਤ ਦੁਕਾਨ ਮਾਲਕ ਦੇ ਘਰ ਪੁੱਜਾ, ਜਿੱਥੇ ਉਸ ਦਾ ਬੇਟਾ ਬੇਹੋਸ਼ ਪਿਆ ਸੀ। ਦੁਕਾਨ ਮਾਲਕ ਨੇ ਬੇਟੇ ਨੂੰ ਚੁੱਕਿਆ ਅਤੇ ਹਸਪਤਾਲ ਲਿਜਾਣ ਦੀ ਬਜਾਏ ਉਨ੍ਹਾਂ ਦੇ ਘਰ ਛੱਡ ਗਿਆ ਅਤੇ ਖੁਦ ਫਰਾਰ ਹੋ ਗਿਆ, ਉਹ ਤੁਰੰਤ ਬੇਟੇ ਨੂੰ ਹਸਪਤਾਲ ਲੈ ਗਏ।ਜਿੱਥੇ ਪਤਾ ਲੱਗਾ ਕਿ ਉਸ ਦੇ ਬੇਟੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਫਿਰ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਭੇਜੀ। ਉੱਧਰ ਏ. ਐੱਸ. ਆਈ. ਹਰਜੀਤ ਸਿੰਘ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਕਿਵੇਂ ਹੋਈ। ਇਸ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਫਿਲਹਾਲ ਲਾਸ਼ ਮੋਰਚਰੀ ’ਚ ਰੱਖਵਾ ਦਿੱਤੀ ਹੈ, ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਪਹਿਲਾਂ ਹੜ੍ਹਾਂ ਨੇ ਕਿਸਾਨਾਂ ਦੀ ਕੀਤੀ ਤਬਾਹੀ, ਹੁਣ ਆਈ ਨਵੀਂ ਮੁਸੀਬਤ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News