ਦੁੱਧ ਵਾਲੇ ਕੈਂਟਰ ਹੇਠ ਆਉਣ ਕਾਰਨ ਬੱਚੇ ਦੀ ਮੌਤ

11/18/2017 2:20:19 AM

ਸ੍ਰੀ ਮੁਕਤਸਰ ਸਾਹਿਬ,   (ਪਵਨ)-  ਪਿੰਡ ਕਾਉਣੀ ਵਿਖੇ ਅੱਜ ਸਵੇਰੇ ਸਕੂਲ ਵੈਨ 'ਚ ਬੈਠਣ ਲਈ ਤਿਆਰ ਖੜ੍ਹੇ ਬੱਚੇ ਦੀ ਦੁੱਧ ਵਾਲੇ ਕੈਂਟਰ ਹੇਠ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪਿੰਡ ਕਾਉਣੀ ਵਾਸੀ ਕੁਲਵੰਤ ਸਿੰਘ ਦਾ ਪੁੱਤਰ ਲਵਪ੍ਰੀਤ ਸਿੰਘ (11) ਜੋ ਛੇਵੀਂ ਸ਼੍ਰੇਣੀ ਵਿਚ ਪੜ੍ਹਦਾ ਸੀ ਅਤੇ ਅੱਜ ਰੋਜ਼ਾਨਾ ਵਾਂਗ ਆਪਣੇ ਘਰੋਂ ਸਕੂਲ ਜਾਣ ਵਾਲੀ ਵੈਨ 'ਚ ਬੈਠਣ ਲੱਗਾ ਤਾਂ ਦੂਜੇ ਪਾਸਿਓਂ ਆ ਰਹੇ ਦੁੱਧ ਵਾਲੇ ਕੈਂਟਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲੋਕਾਂ ਨੇ ਕੈਂਟਰ ਚਾਲਕ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ, ਜਿਸ ਨੂੰ ਬਾਅਦ ਵਿਚ ਪੁਲਸ ਹਵਾਲੇ ਕਰ ਦਿੱਤਾ ਗਿਆ। ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਦੋਦਾ ਚੌਕੀ ਦੇ ਇੰਚਾਰਜ ਮਲਕੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੈਂਟਰ ਚਾਲਕ ਨਿਰਮਲ ਸਿੰਘ ਵਾਸੀ ਸਿਰੀਏਵਾਲਾ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 


Related News