ਟਰੈਕਟਰ-ਟਰਾਲੀ ਦੀ ਲਪੇਟ ''ਚ ਆਉਣ ਨਾਲ ਬੱਚੀ ਦੀ ਮੌਤ

Wednesday, Mar 28, 2018 - 12:18 PM (IST)

ਡੇਰਾਬੱਸੀ (ਅਨਿਲ) : ਬਰਵਾਲਾ ਮਾਰਗ 'ਤੇ ਸਥਿਤ ਪਿੰਡ ਹਰੀਪੁਰ ਹਿੰਦੂਆਂ ਵਿਖੇ ਸਾਈਕਲ ਚਲਾ ਰਹੀ 6 ਸਾਲਾ ਬੱਚੀ ਦੀ ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਬੱਚੀ ਹੋਰਨਾਂ ਬੱਚਿਆਂ ਨਾਲ ਸਾਈਕਲ ਚਲਾਉਂਦੇ ਹੋਏ ਅਚਾਨਕ ਸੜਕ ਪਾਰ ਕਰ ਰਹੀ ਸੀ। ਪੁਲਸ ਨੇ ਲਾਸ਼ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਖੇ ਲਿਆਂਦਾ, ਜਿਥੇ ਡਾਕਟਰਾਂ ਨੇ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ।
ਜਾਣਕਾਰੀ ਅਨੁਸਾਰ ਮਨਜੋਤ ਕੌਰ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਨਿੰਬੂਆਂ ਹੋਰਨਾਂ ਬੱਚਿਆਂ ਨਾਲ ਸਾਈਕਲ 'ਤੇ ਖੇਡ ਰਹੀ ਸੀ। ਸੋਮਵਾਰ ਦੁਪਹਿਰ ਅਚਾਨਕ ਸਾਈਕਲ 'ਤੇ ਸਵਾਰ ਮਨਜੋਤ ਤੇ ਨਾਲ ਭੱਜ ਰਹੇ ਬੱਚੇ ਗਲੀ 'ਚੋਂ ਨਿਕਲ ਕੇ ਸੜਕ 'ਤੇ ਆ ਗਏ। ਇਸ ਦੌਰਾਨ ਸੁੰਡਰਾਂ ਵੱਲ ਨੂੰ ਜਾ ਰਹੀ ਸੁਆਹ ਦੀ ਭਰੀ ਟਰੈਕਟਰ-ਟਰਾਲੀ ਉਥੋਂ ਲੰਘ ਰਹੀ ਸੀ। ਬੱਚਿਆਂ ਨੂੰ ਬਚਾਉਣ ਲਈ ਉਸ ਦੇ ਡਰਾਈਵਰ ਨੇ ਟਰੈਕਟਰ ਖੱਬੇ ਪਾਸੇ ਨੂੰ ਮੋੜ ਦਿੱਤਾ ਤੇ ਡੂੰਘੇ ਖਤਾਨਾਂ ਵਿਚ ਡਿੱਗਣ ਤੋਂ ਪਹਿਲਾਂ ਮਨਜੋਤ ਟਰੈਕਟਰ ਨਾਲ ਟਕਰਾ ਗਈ ਤੇ ਸਾਈਕਲ ਸਮੇਤ ਟਰਾਲੀ ਦੇ ਹੇਠ ਆ ਗਈ।
ਮਨਜੋਤ ਬਲਵਿੰਦਰ ਸਿੰਘ ਦੀਆਂ ਬੇਟੀਆਂ 'ਚੋਂ ਵੱਡੀ ਸੀ, ਜੋ ਸੁੰਡਰਾਂ ਦੇ ਐੱਨ. ਆਰ. ਆਈ. ਸਕੂਲ ਵਿਚ ਕੇ. ਜੀ. ਕਲਾਸ ਦੀ ਵਿਦਿਆਰਥਣ ਸੀ। ਪੁਲਸ ਨੇ ਟਰੈਕਟਰ ਚਾਲਕ ਗੁਰਦੀਪ ਸਿੰਘ ਵਾਸੀ ਪਿੰਡ ਬਹਾਦਰਗੜ੍ਹ ਖਿਲਾਫ ਮਾਮਲਾ ਦਰਜ ਕਰ ਲਿਆ।


Related News