3 ਸਾਲਾ ਬੱਚੇ ਦੀ ਮਾਂ ਵਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ''ਚ ਨਵਾਂ ਮੋੜ, ਹੋਈ ਵੱਡੀ ਕਾਰਵਾਈ

09/14/2020 8:10:18 PM

ਅੰਮ੍ਰਿਤਸਰ (ਸੁਮਿਤ) : ਮਾਂ ਵਲੋਂ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ਵਿਚ ਜਿੱਥੇ ਸਮਾਜ ਸੇਵੀ ਸੰਸਥਾਵਾਂ ਬੱਚੇ ਦੇ ਇਲਾਜ ਲਈ ਅੱਗੇ ਆਈਆਂ ਹਨ, ਉਥੇ ਹੀ ਪੁਲਸ ਨੇ ਮਾਂ ਅਤੇ ਪਿਤਾ ਦੋਵਾਂ ਖ਼ਿਲਾਫ਼ ਅਪਰਾਧਕ ਮਾਮਲਾ ਦਰਜ ਕਰ ਲਿਆ ਹੈ। ਦਰਅਸਲ ਇਸ ਨੂੰ ਗੰਭੀਰਤਾ ਨਾਲ ਦਿਖਾਏ ਜਾਣ ਤੋਂ ਬਾਅਦ ਪੁਲਸ ਵੀ ਹਰਕਤ ਵਿਚ ਆਈ ਹੈ ਅਤੇ ਜਿੱਥੇ ਬੱਚੇ ਦੇ ਮਾਤਾ-ਪਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਉਥੇ ਹੀ ਬੱਚੇ ਨੂੰ ਪੁਲਸ ਨੇ ਆਪਣੀ ਕਸਟਡੀ ਵਿਚ ਲੈ ਲਿਆ ਹੈ ਅਤੇ ਸਮਾਜ ਸੇਵੀ ਜਥੇਬੰਦੀਆਂ ਵਲੋਂ ਬੱਚੇ ਦਾ ਇਲਾਜ ਕਰਵਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ :  ਦਿੱਲੀ ਹਾਈਕੋਰਟ ਦਾ ਡੇਰਾ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਝਟਕਾ

ਦੂਜੇ ਪਾਸੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬੱਚੇ ਦੇ ਪਰਿਵਾਰਕ ਮੈਂਬਰਾਂ ਵਲੋਂ ਸਮਾਜ ਸੇਵੀ ਜਥੇਬੰਦੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨਾਲ ਹੱਥੋਪਾਈ ਅਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਬੱਚੇ 'ਤੇ ਜ਼ੁਲਮ ਕਰਨ ਵਾਲੀ ਮਾਂ ਸਮੇਤ ਹੋਰ ਪਰਿਵਾਰਕ ਮੈਂਬਰ ਵੀ ਸਾਹਮਣੇ ਆ ਗਏ ਹਨ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਤੰਗ ਕੀਤਾ ਜਾ ਰਿਹਾ ਹੈ। ਉਧਰ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਜਿਹੜਾ ਵੀ ਮਾਮਲੇ ਵਿਚ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ :  ਅਕਾਲੀ ਦਲ ਦੇ ਸੀਨੀਅਰ ਆਗੂ ਦੀ ਕੋਰੋਨਾ ਕਾਰਣ ਮੌਤ

ਕੀ ਹੈ ਮਾਮਲਾ 
ਦਰਅਸਲ ਮਾਂ ਵਲੋਂ 3 ਸਾਲਾ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਇਹ ਵੀਡੀਓ ਬੱਚੇ ਦੇ ਪਿਤਾ ਹੀ ਬਣਾਈ ਗਈ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਬੱਚੇ ਦੀ ਕੁੱਟਮਾਰ ਕੀਤੀ ਜਾ ਰਹੀ ਹੈ, ਇਹ ਬੱਚਾ ਉਕਤ ਜਨਾਨੀ ਦੇ ਪਤੀ ਦੀ ਪਹਿਲੀ ਪਤਨੀ ਦਾ ਹੈ। ਮਿਲੀ ਜਾਣਕਾਰੀ ਮੁਤਾਬਕ ਬੱਚੇ ਦੇ ਪਿਤਾ ਨੇ ਜਿੱਥੇ ਉਸ ਦੀ ਦੂਸਰੀ ਪਤਨੀ ਦੇ ਪਹਿਲੇ ਬੱਚੇ ਨਾਲ ਕੀਤੇ ਜਾਣ ਵਾਲੀ ਕੁੱਟਮਾਰ ਦੀ ਵੀਡੀਓ ਵਾਇਰਲ ਕੀਤੀ, ਉਥੇ ਹੀ ਉਸ ਦੀ 3 ਮਹੀਨੇ ਦੀ ਗਰਭਵਤੀ ਦੂਜੀ ਪਤਨੀ ਦੇ ਪਰਿਵਾਰ ਨੇ ਪਤੀ ਜਗਜੀਤ ਸਿੰਘ ਖ਼ਿਲਾਫ਼ ਬੱਚੇ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ। 

ਇਹ ਵੀ ਪੜ੍ਹੋ :  ਮਾਨਸੂਨ ਦੇ ਆਖਰੀ ਦਿਨ, 20 ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ

ਕੀ ਕਹਿਣਾ ਹੈ ਕੁੱਟਮਾਰ ਕਰਨ ਵਾਲੀ ਮਾਂ ਦਾ
ਉਧਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੀਡੀਆ ਸਾਹਮਣੇ ਆਈ ਬੱਚੇ ਦੀ ਮਾਂ ਨੇ ਬੱਚੇ ਦੇ ਪਿਤਾ ਤੇ ਆਪਣੇ ਪਤੀ 'ਤੇ ਨਸ਼ਾ ਕਰਨ ਦੇ ਦੋਸ਼ ਲਗਾਏ ਹਨ। ਉਕਤ ਦਾ ਕਹਿਣਆ ਹੈ ਕਿ ਉਸ ਦਾ ਪਤੀ ਨਸ਼ਾ ਕਰਦਾ ਹੈ ਅਤੇ ਬੱਚੇ ਨੂੰ ਅਤੇ ਉਸ ਨੂੰ ਵੀ ਨਸ਼ਾ ਪਿਲਾਉਂਦਾ ਸੀ। ਬੀਬੀ ਨੇ ਕਿਹਾ ਕਿ ਉਹ ਗਰਭਵਤੀ ਹੈ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਮਾਂ ਬਨਣ ਵਾਲੀ ਹੈ ਤਾਂ ਉਸ ਦੇ ਪਤੀ ਦਾ ਵਤੀਰਾ ਬਦਲ ਗਿਆ। ਉਸ ਨੇ ਕਿਹਾ ਕਿ ਜਿਸ ਤਰ੍ਹਾਂ ਵੀਡੀਓ ਵਿਚ ਵਧਾਅ ਚੜ੍ਹਾਅ ਕੇ ਵਿਖਾਇਆ ਗਿਆ ਹੈ, ਉਸ ਤਰ੍ਹਾਂ ਉਸ ਨੇ ਬੱਚੇ ਦੀ ਕੁੱਟਮਾਰ ਨਹੀਂ ਕੀਤੀ ਹੈ। ਉਕਤ ਬੀਬੀ ਦਾ ਕਹਿਣਾ ਹੈ ਕਿ ਇਹ ਵੀਡੀਓ ਵੀ ਦੋ ਮਹੀਨੇ ਪਹਿਲਾਂ ਦਾ ਹੈ, ਫਿਰ ਬੱਚੇ ਦੇ ਪਿਤਾ ਵਲੋਂ ਬੱਚੇ ਦਾ ਇਲਾਜ ਕਿਉਂ ਨਹੀਂ ਕਰਵਾਇਆ ਗਿਆ।

ਇਹ ਵੀ ਪੜ੍ਹੋ :  ਰਾਤੀਂ ਪਿਤਾ ਨੂੰ ਰੋਟੀ ਦੇਣ ਗਿਆ ਸੀ ਪੁੱਤ, ਸਵੇਰੇ ਇਸ ਹਾਲਾਤ 'ਚ ਲਾਸ਼ ਦੇਖ ਪਰਿਵਾਰ ਦੇ ਉੱਡੇ ਹੋਸ਼


Gurminder Singh

Content Editor

Related News