ਮੁੱਖ ਮੰਤਰੀ ਅਮਰਿੰਦਰ ਛੇਤੀ ਹੀ ਹੋਣਗੇ ਡੇਰਾ ਸੱਚਖੰਡ ਬੱਲਾਂ ’ਚ ਨਤਮਸਤਕ

Tuesday, Sep 14, 2021 - 02:53 AM (IST)

ਮੁੱਖ ਮੰਤਰੀ ਅਮਰਿੰਦਰ ਛੇਤੀ ਹੀ ਹੋਣਗੇ ਡੇਰਾ ਸੱਚਖੰਡ ਬੱਲਾਂ ’ਚ ਨਤਮਸਤਕ

ਜਲੰਧਰ(ਧਵਨ)– ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਛੇਤੀ ਹੀ ਡੇਰਾ ਸੱਚਖੰਡ ਬੱਲਾਂ ’ਚ ਨਤਮਸਤਕ ਹੋਣਗੇ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ ਦੌਰੇ ਨੂੰ ਲੈ ਕੇ ਸੀ. ਐੱਮ. ਓ. ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੈਪਟਨ ਅਮਰਿੰਦਰ ਸਿੰਘ ਕੁਝ ਸਾਲ ਪਹਿਲਾਂ ਵੀ ਡੇਰਾ ਸੱਚਖੰਡ ਬੱਲਾਂ ’ਚ ਗਏ ਸਨ ਤੇ ਸੰਤਾਂ-ਮਹਾਪੁਰਸ਼ਾਂ ਦਾ ਆਸ਼ੀਰਵਾਦ ਲਿਆ ਸੀ। ਸਰਕਾਰੀ ਹਲਕਿਆਂ ’ਚ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਦਲਿਤ ਨੇਤਾਵਾਂ ਨੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਉਹ ਡੇਰਾ ਸੱਚਖੰਡ ਬੱਲਾਂ ’ਚ ਆਉਣ ਤੇ ਸੰਤਾਂ-ਮਹਾਪੁਰਸ਼ਾਂ ਤੋਂ ਮੁੜ ਆਸ਼ੀਰਵਾਦ ਲੈਣ। ਡੇਰਾ ਸੱਚਖੰਡ ਬੱਲਾਂ ਦਾ ਦਲਿਤ ਭਾਈਚਾਰੇ ਉੱਪਰ ਕਾਫੀ ਪ੍ਰਭਾਵ ਹੈ।

ਇਹ ਵੀ ਪੜ੍ਹੋ- ਜਿਊਲਰੀ ਸ਼ਾਪ ’ਤੇ ਗਾਹਕ ਬਣ ਕੇ ਆਇਆ ਨੌਜਵਾਨ ਸੋਨੇ ਦੇ ਗਹਿਣੇ ਲੈ ਕੇ ਹੋਇਆ ਫ਼ਰਾਰ, CCTV ’ਚ ਕੈਦ
ਦੱਸਿਆ ਜਾ ਰਿਹਾ ਹੈ ਕਿ ਕੈਪਟਨ ਨੂੰ ਕਾਂਗਰਸ ਦੇ ਐੱਮ. ਪੀ. ਚੌਧਰੀ ਸੰਤੋਖ ਸਿੰਘ ਨੇ ਇਹ ਸਲਾਹ ਦਿੱਤੀ ਹੈ ਕਿ ਉਹ ਵੀ ਡੇਰਾ ਸੱਚਖੰਡ ਬੱਲਾਂ ’ਚ ਛੇਤੀ ਆਉਣ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੈਪਟਨ ਦੇ 17 ਸਤੰਬਰ ਦੇ ਨੇੜੇ-ਤੇੜ ਇਥੇ ਆਉਣ ਦਾ ਪ੍ਰੋਗਰਾਮ ਬਣ ਸਕਦਾ ਹੈ। ਇਸ ਦੌਰਾਨ ਉਹ ਕੁਝ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰ ਸਕਦੇ ਹਨ।


author

Bharat Thapa

Content Editor

Related News