ਫਤਿਹਵੀਰ ਦੀ ਮੌਤ ''ਤੇ ਮੁਆਫੀ ਮੰਗਣ ਮੁੱਖ ਮੰਤਰੀ: ਵਲਟੋਹਾ

Tuesday, Jun 11, 2019 - 07:13 PM (IST)

ਫਤਿਹਵੀਰ ਦੀ ਮੌਤ ''ਤੇ ਮੁਆਫੀ ਮੰਗਣ ਮੁੱਖ ਮੰਤਰੀ: ਵਲਟੋਹਾ

ਅੰਮ੍ਰਿਤਸਰ(ਸੁਮਿਤ)— ਅਕਾਲੀ ਦਲ ਦੇ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਦੋ ਸਾਲਾ ਬੱਚੇ ਫਤਿਹਵੀਰ ਸਿੰਘ ਦੀ ਮੌਤ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਜ਼ਿੰਮੇਦਾਰ ਦੱਸਿਆ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਇਹ ਹਾਦਸਾ ਸੀ, ਜਿਸ ਨੂੰ ਪ੍ਰਸ਼ਾਸਨ ਤੇ ਸਰਕਾਰ ਦੀ ਬੇਰੁਖੀ ਕਰਕੇ ਮੌਤ 'ਚ ਤਬਦੀਲ ਕਰ ਦਿੱਤਾ ਗਿਆ ਤੇ ਇਸ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਨੂੰ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਇਕ ਮੁੱਖ ਮੰਤਰੀ ਸੂਬੇ ਦੀ ਮਾਂ ਦੇ ਸਮਾਨ ਹੁੰਦਾ ਹੈ ਤੇ ਇਕ ਮਾਂ ਪੰਜ ਦਿਨ ਬਾਅਦ ਆਪਣਾ ਬਿਆਨ ਦਿੰਦੀ ਹੈ, ਜੋ ਕਿ ਨਿੰਦਣਯੋਗ ਹੈ। ਨਾਲ ਹੀ ਇਸ ਮਾਮਲੇ 'ਚ ਜਿਨ੍ਹਾਂ ਅਧਿਕਾਰੀਆਂ ਨੇ ਗਲਤੀ ਜਾਂ ਕੁਤਾਹੀ ਵਰਤੀ ਹੈ ਉਨ੍ਹਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ। ਜਿਸ ਅਧਿਕਾਰੀ ਦੀ ਜਿੰਨੀ ਗਲਤੀ ਹੈ ਉਸ ਨੂੰ ਉਸ ਮੁਤਾਬਕ ਸਜ਼ਾ ਦਿੱਤੀ ਜਾਵੇ, ਜਿਸ ਨਾਲ ਲੋਕਾਂ ਦਾ ਦਿਲ ਸ਼ਾਂਤ ਹੋ ਸਕੇ ਤੇ ਪਰਿਵਾਰ ਨੂੰ ਇਨਸਾਫ ਮਿਲੇ।


author

Baljit Singh

Content Editor

Related News