ਨੌਜਵਾਨਾਂ ਲਈ ਖ਼ੁਸ਼ਖ਼ਬਰੀ : ਮੁੱਖ ਮੰਤਰੀ ਵਲੋਂ ਪੰਜਾਬ ਪੁਲਸ ’ਚ 560 ਸਬ-ਇੰਸਪੈਕਟਰਾਂ ਦੀ ਭਰਤੀ ਦਾ ਐਲਾਨ

Monday, Jun 28, 2021 - 09:55 AM (IST)

ਨੌਜਵਾਨਾਂ ਲਈ ਖ਼ੁਸ਼ਖ਼ਬਰੀ : ਮੁੱਖ ਮੰਤਰੀ ਵਲੋਂ ਪੰਜਾਬ ਪੁਲਸ ’ਚ 560 ਸਬ-ਇੰਸਪੈਕਟਰਾਂ ਦੀ ਭਰਤੀ ਦਾ ਐਲਾਨ

ਜਲੰਧਰ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਸਟੇਬਲਾਂ ਦੀ ਭਰਤੀ ਦਾ ਐਲਾਨ ਕਰਨ ਤੋਂ ਬਾਅਦ ਹੁਣ ਪੰਜਾਬ ਪੁਲਸ ’ਚ 560 ਸਬ-ਇੰਸਪੈਕਟਰਾਂ ਨੂੰ ਭਰਤੀ ਕਰਨ ਦਾ ਵੀ ਮਹੱਤਵਪੂਰਨ ਫ਼ੈਸਲਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ 560 ਸਬ-ਇੰਸਪੈਰਟਰਾਂ ਨੂੰ 4 ਵੱਖ-ਵੱਖ ਕੈਡਰਾਂ ਜਾਂਚ, ਹਥਿਆਰਬੰਦ, ਜ਼ਿਲ੍ਹਾ ਪੁਲਸ ਅਤੇ ਇੰਟੈਲੀਜੈਂਸ ਵਿੰਗ ’ਚ ਭਰਤੀ ਕੀਤਾ ਜਾਵੇਗਾ। ਪੰਜਾਬ ਪੁਲਸ ਵਲੋਂ ਭਰਤੀ ਦੇ ਫਾਰਮ 5 ਜੁਲਾਈ ਨੂੰ ਕੱਢੇ ਜਾਣਗੇ ਅਤੇ ਇਸ ਸਬੰਧ ’ਚ 2 ਐੱਮ.ਸੀ.ਕਿਊ ’ਤੇ ਆਧਾਰਤ ਪ੍ਰੀਖਿਆ ਦਾ ਆਯੋਜਨ ਅਗਸਤ ਮਹੀਨੇ ’ਚ ਕੀਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਅੰਧ ਵਿਸ਼ਵਾਸ : ਤਾਂਤਰਿਕ ਦੇ ਕਹਿਣ ’ਤੇ ਚਾਚਾ ਨੇ ਕੀਤਾ 15 ਦਿਨ ਦੀ ਭਤੀਜੀ ਦਾ ਕਤਲ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਸ ਨੇ ਭਰਤੀ ਦੀ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਵੱਖ-ਵੱਖ ਅਪਰਾਧਿਕ ਮਾਮਲਿਆਂ ਨੂੰ ਲੈ ਕੇ ਜਾਂਚ ਦੇ ਕੰਮ ’ਚ ਤੇਜ਼ੀ ਆਵੇਗੀ ਅਤੇ ਨਾਲ ਹੀ ਪੁਲਸ ਨੂੰ ਇੰਟੈਲੀਜੈਂਸ ਵਿੰਗ ’ਚ ਭਰਤੀ ਹੋਣ ਤੋਂ ਬਾਅਦ ਇੰਟੈਲੀਜੈਂਸ ਨਾਲ ਸਬੰਧਤ ਸੂਚਨਾਵਾਂ ਇਕੱਠੀਆਂ ਕਰਨ ’ਚ ਮਦਦ ਮਿਲੇਗੀ।

ਪੜ੍ਹੋ ਇਹ ਵੀ ਖ਼ਬਰ - ਕਾਰ ’ਚੋਂ ਭੇਤਭਰੀ ਹਾਲਤ ’ਚ ਮਿਲੀ ਨੌਜਵਾਨ ਪੁੱਤ ਦੀ ਲਾਸ਼, 3 ਮਹੀਨੇ ਪਹਿਲਾਂ ਆਇਆ ਸੀ ਪੰਜਾਬ

ਮੁੱਖ ਮੰਤਰੀ ਨੇ ਕਿਹਾ ਕਿ ਪੁਲਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਹੋਰ ਸਰਕਾਰੀ ਵਿਭਾਗਾਂ ’ਚ ਭਰਤੀ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਵੱਖ-ਵੱਖ ਸਰਕਾਰੀ ਵਿਭਾਗਾਂ ’ਚ 50,00 ਅਹੁਦਿਆਂ ਨੂੰ ਭਰਨ ਦਾ ਐਲਾਨ ਕਰ ਚੁੱਕੇ ਹਨ ਅਤੇ ਇਸ ਪ੍ਰਕਿਰਿਆ ਨੂੰ ਮੁੱਖ ਮੰਤਰੀ ਸਤੰਬਰ-ਅਕਤੂਬਰ ਤੱਕ ਖ਼ਤਮ ਕਰਨਾ ਚਾਹੁੰਦੇ ਹਨ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ

 


author

rajwinder kaur

Content Editor

Related News