ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਰਗਾਹ ਪੀਰ ਸਾਈਂ ਬਾਬਾ ਬੁੱਢਣ ਸ਼ਾਹ ਵਿਖੇ ਹੋਏ ਨਤਮਸਤਕ
Monday, Feb 28, 2022 - 12:23 PM (IST)
ਸ੍ਰੀ ਕੀਰਤਪੁਰ ਸਾਹਿਬ (ਰਾਜਬੀਰ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੀਤੇ ਦਿਨ ਸ੍ਰੀ ਕੀਰਤਪੁਰ ਸਾਹਿਬ ਵਿਖੇ ਦਰਗਾਹ ਪੀਰ ਸਾਈਂ ਬਾਬਾ ਬੁੱਢਣ ਸ਼ਾਹ ਜੀ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਵੱਲੋਂ ਦਰਗਾਹ ਵਿਖੇ ਚਾਦਰ ਚੜ੍ਹਾ ਕੇ ਸਾਈਂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਉਨ੍ਹਾਂ ਵੱਲੋਂ ਕਿਸੇ ਸੇਵਾਦਾਰ ਨੂੰ ਅਰਦਾਸ ਦੁਆ ਕਰਨ ਲਈ ਨਹੀਂ ਕਿਹਾ ਗਿਆ ਪਰ ਜ਼ਾਹਿਰ ਹੈ ਕਿ 20 ਫਰਵਰੀ ਨੂੰ ਹੋਈਆਂ ਚੋਣਾਂ ਵਿਚ ਸ੍ਰੀ ਚਮਕੌਰ ਸਾਹਿਬ ਅਤੇ ਭਦੌੜ ਤੋਂ ਸ਼ਾਨਦਾਰ ਜਿੱਤ ਲਈ ਧਾਰਮਿਕ ਸਥਾਨਾਂ ’ਤੇ ਦੁਆ ਸਲਾਮ ਕੀਤੀ ਜਾ ਰਹੀ ਹੈ ।
ਇਹ ਵੀ ਪੜ੍ਹੋ: ਆਪਣੇ ਨਾਗਰਿਕਾਂ ਨੂੰ ਹਥਿਆਰ ਦੇ ਕੇ ਯੂਕ੍ਰੇਨ ਨੇ ਸਹੇੜੀ ਨਵੀਂ ਮੁਸੀਬਤ, ਬਦਤਰ ਹੋ ਰਹੇ ਨੇ ਹਾਲਾਤ
ਉਨ੍ਹਾਂ ਵੱਲੋਂ ਬਿਨਾਂ ਕੋਈ ਸ਼ੋਰ ਸ਼ਰਾਬਾ ਕੀਤੇ ਬਿੱਲਕੁਲ ਸਾਦੇ ਕੱਪੜੇ ਪਹਿਨ ਕੇ ਦਰਗਾਹ ਵਿਖੇ ਮੱਥਾ ਟੇਕਿਆ ਗਿਆ, ਜਿਸ ਬਾਰੇ ਉਨ੍ਹਾਂ ਵੱਲੋਂ ਕਿਸੇ ਨੂੰ ਕੰਨੋ ਕੰਨ ਖ਼ਬਰ ਤੱਕ ਨਾ ਹੋਣ ਦਿੱਤੀ। ਇਸ ਮੌਕੇ ਉਨ੍ਹਾਂ ਵੱਲੋਂ ਪ੍ਰੈੱਸ ਤੋਂ ਵੀ ਦੂਰੀ ਬਣਾ ਕੇ ਰੱਖੀ ਗਈ। ਉਹ ਸਵੇਰੇ 7 ਵਜੇ ਦੇ ਕਰੀਬ ਦਰਗਾਹ ਵਿਖੇ ਪਹੁੰਚੇ ਅਤੇ ਸਾਈਂ ਪੀਰ ਬਾਬਾ ਬੁੱਢਣ ਸ਼ਾਹ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ: ਯੂਕ੍ਰੇਨ 'ਚ ਜੰਗ ਦਰਮਿਆਨ ਖ਼ੌਫ਼ ਦੇ ਸਾਏ ਹੇਠ ਰਹਿਣ ਲਈ ਮਜਬੂਰ ਅੰਮ੍ਰਿਤਸਰ ਦੀ ਸੋਨਾਲੀ, ਮਾਪੇ ਪਰੇਸ਼ਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ