ਪੰਜਾਬ 'ਚ ਕੈਪਟਨ ਰਾਜ ਜਾਂ ਜੰਗਲ ਰਾਜ! (ਵੀਡੀਓ)

06/15/2019 4:50:07 PM

ਜਲੰਧਰ/ਮੁਕਤਸਰ (ਜਸਪ੍ਰੀਤ, ਸੇਤੀਆ)—ਮੁਕਤਸਰ ਵਿਚ ਦਿਨ-ਦਿਹਾੜੇ ਇਕ ਮਹਿਲਾ ਨੂੰ ਘਰੋਂ ਕੱਢ ਕੇ ਕੁੱਟੇ ਜਾਣ ਦੀ ਵੀਡੀਓ ਵਾਇਰਲ ਹੋਣ ਤੋਂ ਇਕ ਦਿਨ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਖਰਕਾਰ ਆਪਣੀ ਨੀਂਦ ਤੋਂ ਜਾਗ ਗਏ ਹਨ। ਘਟਨਾ ਦੇ ਇਕ ਦਿਨ ਬਾਅਦ ਕੈਪਟਨ ਨੇ ਫੇਸਬੁੱਕ 'ਤੇ ਇਕ ਪੋਸਟ ਪਾ ਕੇ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਤੇ ਕਿਹਾ ਕਿ ਅਜਿਹੀਆਂ ਹਿੰਸਕ ਘਟਨਾਵਾਂ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਾਲ ਹੀ ਕੈਪਟਨ ਨੇ ਦੱਸਿਆ ਕਿ ਵੀਡੀਓ ਵਿਚਲੇ ਦੋਸ਼ੀਆਂ 'ਤੇ 307,452,354,354ਬੀ,148,149,506,323,120ਬੀ ਦਾ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਪੁਲਸ ਨੇ ਗ੍ਰਿ੍ਰਫਤਾਰ ਕਰ ਲਿਆ ਹੈ। 

ਇਨ੍ਹਾਂ ਦੋਸ਼ੀਆਂ ਦੀ ਹੋਈ ਪਛਾਣ
ਰੂਪ ਲਾਲ ਪੁੱਤਰ ਸੋਹਨ ਲਾਲ ਕੌਮ ਠੇਹਾ, ਸੁਰੇਸ਼ ਚੌਧਰੀ ਪੁੱਤਰ ਸੋਹਨ ਲਾਲ, ਗੁੱਡੀ ਪਤਨੀ ਜੋਗੀ ਉਰਫ ਸੋਹਨ ਲਾਲ, ਸਨੀ ਚੌਧੀ ਪੁੱਤਰ ਜੋਗੀ ਉਰਫ ਸੋਹਨ ਲਾਲ, ਸੇਖੂ ਉਰਫ ਰਿਸੂਪੱਤਰ ਬਿੱਲਾ, ਜੈਬੋ ਉਰਫ ਸਲੀਮ ਪੁੱਤਰ ਲਛਮਾਂ ਸਿੰਘ ਆਦਿ ਨੂੰ ਗ੍ਰਿਫਤਾਰ ਕਰ ਲਿਆ ਹੈ। 

ਦੋਸ਼ੀ ਜਿਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ
ਰਾਕੇਸ਼ ਚੋਧਰੀ ਪੁੱਤਰ ਸੋਹਨ ਲਾਲ, ਹਸਨ ਪੁੱਤਰ ਸਨੀ, ਰੇਨੂੰ ਪਤਨੀ ਸਨੀ ਚੌਧਰੀ, ਜੋਤੀ ਪਤਨੀ ਰਕੇਸ਼ ਚੌਧਰੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ।

ਦੱਸ ਦੇਈਏ ਕਿ ਮਹਿਲਾ ਨੇ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਤੇ ਉਸ ਦੇ ਭਰਾ ਸੰਨੀ ਚੌਧਰੀ 'ਤੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ।  ਦੋਹਾਂ ਧਿਰਾਂ 'ਚ ਪੈਸਿਆਂ ਦਾ ਲੈਣ-ਦੇਣ ਸੀ ਪਰ ਕਾਂਗਰਸੀ ਕੌਂਸਲਰ ਦੀ ਅਜਿਹੀ ਗੁੰਡਾਗਰਦੀ ਦੇਖ ਹਰ ਕੋਈ ਹੈਰਾਨ ਸੀ। ਕੈਪਟਨ ਨੇ ਇਸ ਮਾਮਲੇ 'ਤੇ ਚਾਹੇ ਕਾਰਵਾਈ ਦਾ ਭਰੋਸਾ ਦਿੱਤਾ ਹੈ ਪਰ ਕੈਪਟਨ ਰਾਜ ਵਿਚ ਅਜਿਹੀ ਘਟਨਾ ਵਾਪਰਨਾ ਬੇਹੱਦ ਸ਼ਰਮਨਾਕ ਹੈ। ਹਰ ਕੋਈ ਇਹੀ ਪੁੱਛ ਰਿਹਾ ਹੈ ਕਿ ਪੰਜਾਬ ਵਿਚ ਕੈਪਟਨ ਰਾਜ ਹੈ ਜਾਂ ਜੰਗਲ ਰਾਜ।


Shyna

Content Editor

Related News