CM ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਬੱਸਾਂ ਭੇਜਣ ਨਾਲ ਵਿਭਾਗ ਨੂੰ 45 ਲੱਖ ਤੋਂ ਵੱਧ ਦਾ ਸ਼ੁੱਧ ਲਾਭ

Thursday, Mar 17, 2022 - 04:12 PM (IST)

CM ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਬੱਸਾਂ ਭੇਜਣ ਨਾਲ ਵਿਭਾਗ ਨੂੰ 45 ਲੱਖ ਤੋਂ ਵੱਧ ਦਾ ਸ਼ੁੱਧ ਲਾਭ

ਜਲੰਧਰ (ਪੁਨੀਤ)– ਆਮ ਤੌਰ ’ਤੇ ਜਦੋਂ ਵੀ ਸਰਕਾਰੀ ਸਮਾਰੋਹ ਹੁੰਦਾ ਹੈ ਤਾਂ ਬੱਸਾਂ ਨੂੰ ਵਗਾਰ ’ਤੇ ਭੇਜਿਆ ਜਾਂਦਾ ਹੈ। ਇਸ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ ਤਾਂ ਜੋ ਉਹ ਬੱਸਾਂ ਦਾ ਮੁਕੰਮਲ ਪ੍ਰਬੰਧ ਕਰ ਸਕਣ। ਅਧਿਕਾਰੀ ਆਪਣੇ ਹਿਸਾਬ ਨਾਲ ਬੱਸਾਂ ਦਾ ਪ੍ਰਬੰਧ ਕਰਦੇ ਹਨ। ਇਸ ਲਈ ਸਕੂਲਾਂ ਅਤੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਵਗਾਰ ਪਾਉਣ ਦੇ ਨਾਲ-ਨਾਲ ਸਰਕਾਰੀ ਬੱਸਾਂ ਨੂੰ ਵੀ ਵਗਾਰ ਸਹਿਣੀ ਪੈਂਦੀ ਹੈ। ਇਸ ਵਾਰ ਵੀ ਸਰਕਾਰੀ ਪ੍ਰੋਗਰਾਮ ਵਿਚ ਬੱਸਾਂ ਨੂੰ ਭੇਜਿਆ ਗਿਆ ਪਰ ਉਸ ਲਈ ਵਗਾਰ ਨਹੀਂ ਪਾਈ ਗਈ, ਜੋ ਬਦਲਾਅ ਵੱਲ ਇਸ਼ਾਰਾ ਕਰਦਾ ਹੈ। 

ਇਹ ਵੀ ਪੜ੍ਹੋ: ਇਕੱਠਿਆਂ ਬਲੀਆਂ ਸੜਕ ਹਾਦਸੇ 'ਚ ਮਰੇ ਦੋ ਭਰਾਵਾਂ ਸਣੇ 3 ਦੋਸਤਾਂ ਦੀਆਂ ਚਿਖ਼ਾਵਾਂ, ਰੋ-ਰੋ ਹਾਲੋ ਬੇਹਾਲ ਹੋਈਆਂ ਮਾਂਵਾਂ

ਅਧਿਕਾਰੀ ਦੱਸਦੇ ਹਨ ਕਿ ਇਸ ਵਾਰ ਬੱਸਾਂ ਭੇਜਣ ਨਾਲ ਪੰਜਾਬ ਦੇ ਸਾਰੇ ਡਿਪੂਆਂ ਨੂੰ ਲਾਭ ਮਿਲਿਆ ਹੈ। ਮੌਜੂਦਾ ਸਮੇਂ ਵਿਚ ਆਲਮ ਇਹ ਹੈ ਕਿ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਕੋਲ ਡੀਜ਼ਲ ਪੁਆਉਣ ਲਈ ਫੰਡ ਦੀ ਬੇਹੱਦ ਕਮੀ ਚੱਲ ਰਹੀ ਹੈ। ਪਿਛਲੇ ਹਫ਼ਤੇ ਠੇਕਾ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਲਈ ਮਹਿਕਮੇ ਨੂੰ ਐੱਫ਼. ਡੀ. ਦੇ ਰੂਪ ਵਿਚ ਰੱਖੇ ਗਏ ਫੰਡਾਂ ਦੀ ਵਰਤੋਂ ਕਰਨੀ ਪਈ। ਅਜਿਹੇ ਹਾਲਾਤ ਵਿਚ ਮਹਿਕਮੇ ਨੂੰ ਸਰਕਾਰੀ ਪ੍ਰੋਗਰਾਮ ਵਿਚ ਬੱਸਾਂ ਭੇਜਣੀਆਂ ਬੇਹੱਦ ਲਾਭਦਾਇਕ ਰਹੀਆਂ। ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਵਿਚ ਆਯੋਜਿਤ ਪ੍ਰੋਗਰਾਮ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਡਿਪੂਆਂ ਨੇ 1000 ਤੋਂ ਜ਼ਿਆਦਾ ਬੱਸਾਂ ਭੇਜੀਆਂ, ਜਿਸ ਨਾਲ ਮਹਿਕਮੇ ਨੂੰ 45 ਲੱਖ ਤੋਂ ਜ਼ਿਆਦਾ ਦੀ ਰਾਸ਼ੀ ਪ੍ਰਾਪਤ ਹੋਈ, ਜੋਕਿ ਸ਼ੁੱਧ ਲਾਭ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ।

ਸਰਕਾਰੀ ਪ੍ਰੋਗਰਾਮ ਲਈ ਹਰੇਕ ਬੱਸ ਦੀ ਬੁਕਿੰਗ ਲਈ 4500 ਰੁਪਏ ਚਾਰਜ ਕੀਤੇ ਗਏ, ਜਦਕਿ ਡੀਜ਼ਲ ਲਈ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਰਾਸ਼ੀ ਤੈਅ ਹੋਈ। ਅਧਿਕਾਰੀ ਕਹਿੰਦੇ ਹਨ ਕਿ 4500 ਰੁਪਏ ਦੀ ਸਿੱਧੇ ਤੌਰ ’ਤੇ ਬੱਚਤ ਹੋਈ ਹੈ। ਬੱਸਾਂ ਚਲਾਉਣ ਲਈ ਜੋ ਡੀਜ਼ਲ ਲੱਗਾ ਉਸ ਲਈ ਵੱਖ ਤੋਂ ਪੈਸੇ ਮਿਲੇ। ਅਧਿਕਾਰੀ ਕਹਿੰਦੇ ਹਨ ਕਿ ਤਨਖ਼ਾਹ ਦੇਣ ਅਤੇ ਡੀਜ਼ਲ ਪੁਆਉਣ ਲਈ ਫੰਡਾਂ ਦੀ ਕਮੀ ਨਾਲ ਜੂਝ ਰਹੇ ਮਹਿਕਮੇ ਨੂੰ ਕਰੋੜਾਂ ਰੁਪਏ ਦਾ ਫਾਇਦਾ ਹੋਣ ਨਾਲ ਰਾਹਤ ਮਿਲੀ ਹੈ। ਇਸ ਕ੍ਰਮ ਵਿਚ ਜਲੰਧਰ ਦੇ ਡਿਪੂਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਬੱਸਾਂ ਭੇਜਣ ਨਾਲ ਲੱਖਾਂ ਰੁਪਏ ਦਾ ਫਾਇਦਾ ਹੋਇਆ ਹੈ।

ਇਹ ਵੀ ਪੜ੍ਹੋ: ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਤੋਂ ਆਰੰਭ ਹੋਵੇਗਾ ਹੋਲਾ-ਮਹੱਲਾ ਦਾ ਦੂਜਾ ਪੜਾਅ

ਹਰੇਕ ਡਿਪੂ ’ਚ ਉਪਲੱਬਧ ਰਹੀਆਂ ਬੱਸਾਂ, ਪ੍ਰਾਈਵੇਟ ਬੱਸਾਂ ਨੂੰ ਹੋਇਆ ਜ਼ਿਆਦਾ ਲਾਭ
ਮੁੱਖ ਮੰਤਰੀ ਦੇ ਪ੍ਰੋਗਰਾਮ ਵਿਚ ਬੱਸਾਂ ਭੇਜਣ ਨਾਲ ਸਵਾਰੀਆਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਨੂੰ ਵੀ ਧਿਆਨ ਵਿਚ ਰੱਖਿਆ ਗਿਆ। ਇਸ ਲਈ ਹਰੇਕ ਡਿਪੂ ਦੀਆਂ 70-80 ਫ਼ੀਸਦੀ ਦੇ ਲਗਭਗ ਬੱਸਾਂ ਬੁੱਕ ਕੀਤੀਆਂ ਗਈਆਂ, ਜਦਕਿ ਬਾਕੀ ਬੱਸਾਂ ਰੁਟੀਨ ਵਾਂਗ ਰੂਟਾਂ ’ਤੇ ਰਵਾਨਾ ਕੀਤੀਆਂ ਗਈਆਂ। ਆਯੋਜਨ ਸਥਾਨ ਦੇ ਨਾਲ ਵਾਲੇ ਡਿਪੂਆਂ ’ਚ ਬੱਸਾਂ ਦੀ ਬੁਕਿੰਗ ਕਾਫ਼ੀ ਰਹੀ। ਉਥੇ ਹੀ ਇਸ ਕਾਰਨ ਪ੍ਰਾਈਵੇਟ ਬੱਸਾਂ ਨੂੰ ਖ਼ੂਬ ਲਾਭ ਹੋਇਆ।

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਅੱਜ ਕਰਨਗੇ ਪੰਜਾਬ ਲਈ ਵੱਡਾ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News