ਮੁੱਖ ਮੰਤਰੀ ਭਗਵੰਤ ਮਾਨ ਦਾ ਸੁਨੀਲ ਜਾਖੜ ਨੂੰ ਚੈਲੰਜ, ਸਿਆਸਤ ਛੱਡਣ ਦੀ ਦਿੱਤੀ ਚੁਣੌਤੀ

Friday, Dec 29, 2023 - 06:32 PM (IST)

ਮੁੱਖ ਮੰਤਰੀ ਭਗਵੰਤ ਮਾਨ ਦਾ ਸੁਨੀਲ ਜਾਖੜ ਨੂੰ ਚੈਲੰਜ, ਸਿਆਸਤ ਛੱਡਣ ਦੀ ਦਿੱਤੀ ਚੁਣੌਤੀ

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਝਾਕੀ ਵਾਲੇ ਬਿਆਨ ’ਤੇ ਚੈਲੰਜ ਕੀਤਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਜਾਖੜ ਆਖ ਰਹੇ ਹਨ ਕਿ ਕੇਂਦਰ ਨੇ 26 ਜਨਵਰੀ ਦੇ ਪ੍ਰੋਗਰਾਮ ਵਿਚ ਪੰਜਾਬ ਦੀ ਝਾਕੀ ਇਸ ਲਈ ਸ਼ਾਮਲ ਨਹੀਂ ਕੀਤੀ ਕਿਉਂਕਿ ਝਾਕੀ ’ਤੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਸੀ। ਮੁੱਖ ਮੰਤਰੀ ਨੇ ਕਿਹਾ ਕਿ ਜਾਖੜ ਇਹ ਸਾਬਤ ਕਰ ਦੇਣ ਕਿ ਝਾਕੀ ’ਤੇ ਉਨ੍ਹਾਂ ਦੀ ਤਸਵੀਰ ਸੀ, ਜੇ ਉਹ ਸਾਬਤ ਕਰ ਦਿੰਦੇ ਹਨ ਤਾਂ ਉਹ (ਭਗਵੰਤ ਮਾਨ) ਸਿਆਸਤ ਛੱਡ ਦੇਣਗੇ। 

ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਕੀਤਾ ਰੈੱਡ ਅਲਰਟ, ਮੀਂਹ ਦੀ ਵੀ ਚਿਤਾਵਨੀ

ਲੁਧਿਆਣਾ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਝਾਕੀ ’ਤੇ ਸਾਡੀ ਤਸਵੀਰ ਕਿਵੇਂ ਲੱਗ ਸਕਦੀ ਹੈ, ਜਾਖੜ ਸਾਨੂੰ ਸਬੂਤ ਦੇਣ। ਉਨ੍ਹਾਂ ਕਿਹਾ ਕਿ ਜਾਖੜ ਸਾਹਿਬ ਨਵੇਂ-ਨਵੇਂ ਭਾਜਪਾ ਵਿਚ ਗਏ ਹਨ ਅਜੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਝੂਠ ਬੋਲਣਾ ਨਹੀਂ ਆਉਂਦਾ ਹੈ, ਇਸ ਲਈ ਇਹ ਬਿਆਨ ਦਿੰਦਿਆਂ ਉਨ੍ਹਾਂ ਦੇ ਬੁੱਲ੍ਹ ਕੰਬ ਰਹੇ ਸਨ। ਮਾਨ ਨੇ ਕਿਹਾ ਕਿ ਇਹੋ ਜਿਹਾ ਕੰਮ ਅਸੀਂ ਨਹੀਂ ਕਰ ਸਕਦੇ। ਭਗਤ ਸਿੰਘ ਦੇ ਬਰਾਬਰ ਭਗਵੰਤ ਮਾਨ ਦੀ ਫੋਟੋ ਨਹੀਂ ਲੱਗ ਸਕਦੀ ਹੈ। 

ਇਹ ਵੀ ਪੜ੍ਹੋ : ਐੱਨ. ਆਰ. ਆਈਜ਼ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਮੁੱਖ ਮੰਤਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਮੁੱਖ ਮੰਤਰੀ ਨੇ ਕਿਹਾ ਕਿ ਡਿਬੇਟ ਵਿਚ ਤਾਂ ਜਾਖੜ ਆਏ ਨਹੀਂ, ਹੁਣ ਇਹੋ ਜਿਹੇ ਬਿਆਨ ਦੇ ਰਹੇ ਹਨ। ਮਾਨ ਨੇ ਕਿਹਾ ਕਿ ਜਾਖੜ ਆਖ ਰਹੇ ਹਨ ਕਿ ਪਹਿਲਾਂ ਵੀ 9 ਵਾਰ ਪੰਜਾਬ ਦੀ ਝਾਕੀ ਨੂੰ 26 ਜਨਵਰੀ ਅਤੇ 15 ਅਗਸਤ ਦੇ ਪ੍ਰੋਗਰਾਮ ਵਿਚ ਨਹੀਂ ਰੱਖਿਆ ਗਿਆ ਸੀ, ਫਿਰ ਇਨ੍ਹਾਂ ਨੇ ਉਸ ਸਮੇਂ ਵਿਰੋਧ ਕਿਉਂ ਨਹੀਂ ਕੀਤਾ।  ਮਾਨ ਨੇ ਕਿਹਾ ਕਿ ਅਸੀਂ 20 ਜਨਵਰੀ ਨੂੰ ਉਹ ਝਾਕੀ ਦਿੱਲੀ ਦੀਆਂ ਸੜਕਾਂ ’ਤੇ ਕੱਢਾਂਗੇ। ਮਾਈ ਭਾਗੋ, ਭਗਤ ਸਿੰਘ, ਰਾਜ ਗੁਰੂ, ਸੁਖਦੇਵ ਦੀਆਂ ਕੁਰਬਾਨੀਆਂ ਨੂੰ ਸਿੱਜਦਾ ਨਹੀਂ ਕਰਨਾ ਚਾਹੁੰਦੇ। ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਹੀਦਾਂ ਤੋਂ ਵੱਡੇ ਹੋ ਗਏ ਹਨ। ਜਿਹੜਾ ਉਹ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦੇ। 

ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ ਦਾ ਸ਼ਮਸ਼ੇਰ ਸਿੰਘ ਸਿਆਚਿਨ ਗਲੇਸ਼ੀਅਰ ’ਚ ਸ਼ਹੀਦ, ਮਾਪਿਆਂ ਦਾ ਇਕੌਲਤਾ ਪੁੱਤ ਸੀ ਨੌਜਵਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News