ਪੰਜਾਬ ਪੁਲਸ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਚੁੱਕਿਆ ਜਾ ਰਿਹੈ ਇਹ ਕਦਮ

02/28/2024 1:19:33 PM

ਚੰਡੀਗੜ੍ਹ : ਪੰਜਾਬ ਪੁਲਸ ਹੋਰ ਹਾਈਟੈੱਕ ਹੋਣ ਜਾ ਰਹੀ ਹੈ। ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹੈ। ਇਸ ਦੇ ਚੱਲਦੇ ਮੁੱਖ ਮੰਤਰੀ ਅੱਜ 410 ਹਾਈਟੈੱਕ ਗੱਡੀਆਂ ਨੂੰ ਹਰੀ ਝੰਡੀ ਦਿਖਾਉਣਗੇ। ਇਸ ਬਾਬਤ ਮੁੱਖ ਮੰਤਰੀ ਨੇ ਕਿਹਾ ਕਿ ਮਹਿਲਾ ਸੁਰੱਖਿਆ ਲਈ ਵੱਖਰੀਆਂ ਗੱਡੀਆਂ ਤਾਇਨਾਤ ਹੋਣਗੀਆਂ। ਇਸ ਸਬੰਧੀ ਦੁਪਹਿਰ 12 ਵਜੇ ਫਿਲੌਰ ਅਕੈਡਮੀ ਵਿਖੇ ਸਮਾਗਮ ਹੋਵੇਗਾ। ਇਸ ਦੀ ਜਾਣਕਾਰੀ ਮੁੱਖ ਮੰਤਰੀ ਨੇ ਆਪਣੇ ਟਵਿੱਟਰ ਖਾਤੇ ਉਤੇ ਸਾਂਝੀ ਕਰਦਿਆਂ ਲਿਖਿਆ ਹੈ ਕਿ ਪੰਜਾਬ ਪੁਲਸ ਸਾਡਾ ਮਾਣ...ਅੱਜ ਅਸੀਂ ਪੰਜਾਬ ਪੁਲਸ ਨੂੰ ਹੋਰ ਵੀ ਹਾਈਟੈੱਕ ਕਰਨ ਜਾ ਰਹੇ ਹਾਂ। 

ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਡੀਜ਼ਲ ਅਤੇ ਗੈਸ ਸਿਲੰਡਰ ਨੂੰ ਲੈ ਕੇ ਆਈ ਚਿੰਤਾ ਭਰੀ ਖ਼ਬਰ

ਸ਼ਾਨਦਾਰ 410 ਗੱਡੀਆਂ ਨੂੰ ਹਰੀ ਝੰਡੀ ਵਿਖਾ ਕੇ ਅੱਜ ਪੰਜਾਬ ਪੁਲਸ ਦੇ ਬੇੜੇ ’ਚ ਸ਼ਾਮਲ ਕੀਤਾ ਜਾਵੇਗਾ। ਮਹਿਲਾਵਾਂ ਦੀ ਸੁਰੱਖਿਆ ਲਈ ਵੱਖਰੀਆਂ ਗੱਡੀਆਂ ਰੱਖੀਆਂ ਗਈਆਂ ਹਨ। ਪੰਜਾਬ ਦੇ ਲੋਕਾਂ ਦੀ ਸੁਰੱਖਿਆ ਸਾਡੀ ਤਰਜ਼ੀਹ ਹੈ ਜਿਸ ਲਈ ਅਸੀਂ ਵਚਨਬੱਧ ਹਾਂ। 

ਇਹ ਵੀ ਪੜ੍ਹੋ : ਜੈ ਮਾਲਾ ਲਈ ਸਟੇਜ ’ਤੇ ਚੜ੍ਹੀ ਲਾੜੀ ਦੀ ਲਾੜੇ ਦੇ ਹੱਥਾਂ ’ਚ ਹੋਈ ਮੌਤ, ਲਾੜਾ ਵੀ ਬੇਹੋਸ਼, ਵਿਆਹ ’ਚ ਪਿਆ ਚੀਕ-ਚਿਹਾੜਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News