ਮੁੱਖ ਮੰਤਰੀ ਅਮਰਿੰਦਰ ਤੇ ਨਵਜੋਤ ਸਿੰਘ ਸਿੱਧੂ ਨਾਲ-ਨਾਲ ਉਤਰਣਗੇ 2022 ਦੇ ਚੋਣ ਮੈਦਾਨ ''ਚ : ਹਰੀਸ਼ ਰਾਵਤ

Wednesday, Jul 14, 2021 - 01:29 AM (IST)

ਮੁੱਖ ਮੰਤਰੀ ਅਮਰਿੰਦਰ ਤੇ ਨਵਜੋਤ ਸਿੰਘ ਸਿੱਧੂ ਨਾਲ-ਨਾਲ ਉਤਰਣਗੇ 2022 ਦੇ ਚੋਣ ਮੈਦਾਨ ''ਚ : ਹਰੀਸ਼ ਰਾਵਤ

ਚੰਡੀਗੜ੍ਹ(ਅਸ਼ਵਨੀ)- ਪਹਿਲਾਂ 10 ਜੁਲਾਈ ਤੱਕ ਪੰਜਾਬ ਕਾਂਗਰਸ ’ਤੇ ਕੋਈ ਫੈਸਲਾ ਆਉਣ ਦੀ ਉਮੀਦ ਜਤਾਉਣ ਵਾਲੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਹੁਣ ਦਾਅਵਾ ਕੀਤਾ ਹੈ ਕਿ ਅਗਲੇ 3-4 ਦਿਨ ਵਿਚ ਪੰਜਾਬ ਕਾਂਗਰਸ ’ਤੇ ਗਹਿਰਾਇਆ ਸਸਪੈਂਸ ਖ਼ਤਮ ਹੋ ਜਾਵੇਗਾ। ਮੰਗਲਵਾਰ ਨੂੰ ਦਿੱਲੀ ਵਿਚ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਹਰੀਸ਼ ਰਾਵਤ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਅਗਲੇ 3-4 ਦਿਨਾਂ ਵਿਚ ਪੰਜਾਬ ਕਾਂਗਰਸ ਬਾਰੇ ਚੰਗੀ ਖ਼ਬਰ ਮਿਲੇਗੀ। ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ , ਕੇ. ਸੀ. ਵੇਣੂੰਗੋਪਾਲ ਸਮੇਤ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਪ੍ਰਧਾਨ ਸਲਾਹਕਾਰ ਅਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੀ ਮੌਜੂਦ ਰਹੇ।

ਇਹ ਵੀ ਪੜ੍ਹੋ- ਗੁਰਨਾਮ ਸਿੰਘ ਚਢੂਨੀ ਨੂੰ ਆਪਣੇ ਖੁਦ ਦੇ ਬੂਥ ਤੋਂ ਮਿਲੀ ਇਕ ਵੋਟ : ਕੰਵਰ ਪਾਲ ਗੁੱਜਰ

ਰਾਵਤ ਨੇ ਕਿਹਾ ਕਿ ਬੈਠਕ ਦੌਰਾਨ ਪੰਜਾਬ ਦੇ ਪਲਾਨ ਨੂੰ ਅਮਲੀਜ਼ਾਮਾ ਪਹਿਨਣ ’ਤੇ ਚਰਚਾ ਕੀਤੀ ਗਈ ਕਿਉਂਕਿ ਪਹਿਲਾਂ ਹੀ ਕਾਫ਼ੀ ਦੇਰ ਹੋ ਚੁੱਕੀ ਹੈ। ਉਨ੍ਹਾਂ ਨੇ ਪਹਿਲਾਂ 10 ਜੁਲਾਈ ਦੀ ਜੋ ਡੇਟ ਦਿੱਤੀ ਸੀ, ਉਹ ਲੰਘ ਚੁੱਕੀ ਹੈ। ਤਰੀਕ ਵਾਲਾ ਮਾਮਲਾ ਅੱਗੇ ਖਿਸਕ ਗਿਆ ਹੈ ਪਰ ਹੁਣ ਉਹ ਕਹਿ ਸਕਦੇ ਹਨ ਕਿ ਅਗਲੇ ਦਿਨਾਂ ਵਿਚ ਪੰਜਾਬ ਦੇ ਵਿਸ਼ੇ ’ਤੇ ਖੁਸ਼ਖਬਰੀ ਸੁਣਨ ਨੂੰ ਮਿਲੇਗੀ। ਇਹ ਖੁਸ਼ਖਬਰੀ ਪੂਰੀ ਪੰਜਾਬ ਕਾਂਗਰਸ ਲਈ ਹੋਵੇਗੀ। ਕੋਸ਼ਿਸ਼ ਰਹੇਗੀ ਕਿ 2022 ਵਿਚ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨਾਲ-ਨਾਲ ਚੋਣ ਮੈਦਾਨ ਵਿਚ ਉਤਰਣ।

ਸਿੱਧੂ ਦੇ ਟਵੀਟ ’ਤੇ ਨਰਮ ਦਿਸੇ ਰਾਵਤ
ਰਾਵਤ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਨਵਜੋਤ ਸਿੱਧੂ ਦੇ ਟਵੀਟ ’ਤੇ ਕਿਹਾ ਕਿ ਉਹ ਸਿਰਫ਼ ਇੰਨਾ ਜਾਣਦੇ ਹਨ ਕਿ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਹਾਈਕਮਾਨ ਦਾ ਹਰ ਫੈਸਲਾ ਮਨਜ਼ੂਰ ਹੋਵੇਗਾ। ਜਿੱਥੋਂ ਤੱਕ ਸਿੱਧੂ ਦੀ ਬਿਆਨਬਾਜ਼ੀ ਦਾ ਸਵਾਲ ਹੈ ਤਾਂ ਸਿੱਧੂ ਦਾ ਆਪਣਾ ਅੰਦਾਜ਼-ਏ-ਬਿਆਂ ਹੈ ਅਤੇ ਉਨ੍ਹਾਂ ਦੇ ਬੋਲਣ ਦੇ ਤਰੀਕੇ ਨੂੰ ਮਾਡੀਫਾਈ ਨਹੀਂ ਕੀਤਾ ਜਾ ਸਕਦਾ ਹੈ।

ਇੱਕ ਲੱਖ ਨੌਕਰੀਆਂ ਦੇਣ ਲਈ ਚੱਲ ਰਹੀ ਭਰਤੀ ਪ੍ਰਕਿਰਿਆ ’ਚ ਤੇਜ਼ੀ ਲਿਆਂਦੀ ਜਾਵੇ : ਮੁੱਖ ਸਕੱਤਰ

ਪ੍ਰਸ਼ਾਂਤ ਕਿਸ਼ੋਰ ਦੀ ਰਾਹੁਲ ਨਾਲ ਮੁਲਾਕਾਤ ਨੂੰ ਪੰਜਾਬ ਨਾਲ ਜੋੜ ਕੇ ਵੇਖਣਾ ਠੀਕ ਨਹੀਂ
ਰਾਵਤ ਨੇ ਰਾਹੁਲ ਗਾਂਧੀ ਨਾਲ ਪ੍ਰਸ਼ਾਂਤ ਕਿਸ਼ੋਰ ਦੀ ਮੁਲਾਕਾਤ ਨੂੰ ਪੰਜਾਬ ਨਾਲ ਜੋੜਕੇ ਦੇਖਣ ਤੋਂ ਮਨ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕੌਮੀ ਨੇਤਾ ਹਨ। ਉਨ੍ਹਾਂ ਨੂੰ ਕਈ ਤਰ੍ਹਾਂ ਦੇ ਨੇਤਾ ਅਤੇ ਲੋਕ ਮਿਲਦੇ ਹਨ। ਪ੍ਰਸ਼ਾਂਤ ਕਿਸ਼ੋਰ ਦੀ ਮੁਲਾਕਾਤ ਦਾ ਇਹ ਮਤਲਬ ਨਹੀਂ ਹੈ ਕਿ ਉਹ ਪੰਜਾਬ ਦੇ ਵਿਸ਼ੇ ਵਿਚ ਗੱਲ ਕਰਨ ਆਏ ਹਨ। ਪੰਜਾਬ ਦੇ ਵਿਸ਼ੇ ਵਿਚ ਜੇਕਰ ਕੋਈ ਗੱਲਬਾਤ ਹੋਵੇਗੀ ਤਾਂ ਪੰਜਾਬ ਇੰਚਾਰਜ ਦੇ ਤੌਰ ’ਤੇ ਉਹ ਖੁਦ ਕਰਨਗੇ।

ਪੰਜਾਬ ਮੰਤਰੀ ਮੰਡਲ ਦਾ ਫੇਰਬਦਲ ਹਾਈਕਮਾਨ ਦੀ ਸਹਿਮਤੀ ਨਾਲ ਹੋਵੇਗਾ
ਉੱਧਰ, ਪੰਜਾਬ ਮੰਤਰੀ ਮੰਡਲ ਵਿਚ ਫੇਰਬਦਲ ਦੀਆਂ ਸੁਗਬੁਗਾਹਟਾਂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਨੇਤਾਵਾਂ ਨਾਲ ਮੁਲਾਕਾਤ ’ਤੇ ਹਰੀਸ਼ ਰਾਵਤ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਨੇਤਾਵਾਂ ਨਾਲ ਮਿਲ ਰਹੇ ਹਨ ਪਰ ਜਿੱਥੋਂ ਤੱਕ ਸਵਾਲ ਪੰਜਾਬ ਮੰਤਰੀ ਮੰਡਲ ਦੇ ਫੇਰਬਦਲ ਦਾ ਹੈ ਤਾਂ ਇਹ ਫੈਸਲਾ ਕਾਂਗਰਸ ਹਾਈਕਮਾਨ ਦੀ ਸਹਿਮਤੀ ਨਾਲ ਹੋਵੇਗਾ।

ਇਹ ਵੀ ਪੜ੍ਹੋ- SDM ਦੇ ਵਿਵਾਦ ਵਾਲੇ ਆਦੇਸ਼ ’ਤੇ 'ਜਾਗੋ' ਦਾ ਵਿਰੋਧ ਲਿਆਇਆ ਰੰਗ, ਆਦੇਸ਼ ਵਾਪਸ ਹੋਣ ’ਤੇ ਪ੍ਰਗਟਾਈ ਸੰਤੁਸ਼ਟੀ

ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਨਾਲ ਪ੍ਰਸ਼ਾਂਤ ਦੀ ਮੁਲਾਕਾਤ ਅਹਿਮ
ਰਾਹੁਲ ਗਾਂਧੀ ਨਾਲ ਪ੍ਰਸ਼ਾਂਤ ਕਿਸ਼ੋਰ ਦੀ ਇਸ ਮੁਲਾਕਾਤ ਨੂੰ ਇਸ ਲਈ ਖਾਸਾ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਨੇ ਬੀਤੇ ਦਿਨੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਕਪੂਰਥਲਾ ਹਾਊਸ ਵਿਚ ਕਾਫ਼ੀ ਲੰਬੀ ਗੱਲਬਾਤ ਕੀਤੀ ਸੀ। ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਨਾਲ ਹੋਈ ਮੁਲਾਕਾਤ ਦੌਰਾਨ ਪੰਜਾਬ ਕਾਂਗਰਸ ਵਿਚ ਮੱਚੇ ਘਮਾਸਾਨ ਦੇ ਹੱਲ ਨੂੰ ਲੈ ਕੇ ਕੁਝ ਫਾਰਮੂਲਿਆਂ ’ਤੇ ਪ੍ਰਸ਼ਾਂਤ ਕਿਸ਼ੋਰ ਨੇ ਮੰਥਨ ਕੀਤਾ ਗਿਆ ਸੀ। ਪ੍ਰਸ਼ਾਂਤ ਨੇ ਰਾਹੁਲ ਗਾਂਧੀ ਨਾਲ ਇਨ੍ਹਾਂ ਫਾਰਮੂਲਿਆਂ ’ਤੇ ਚਰਚਾ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫਾਰਮੂਲੇ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੱਧਰ ’ਤੇ ਵੱਡੇ ਫੇਰਬਦਲ ’ਤੇ ਜ਼ੋਰ ਦਿੱਤਾ ਗਿਆ ਹੈ ਅਤੇ ਸੰਭਵ ਹੈ ਕਿ ਅਗਲੇ ਕੁਝ ਦਿਨਾਂ ਵਿਚ ਪਾਰਟੀ ਹਾਈਕਮਾਨ ਇਸ ਨੂੰ ਲੈ ਕੇ ਫ਼ੈਸਲਾ ਸੁਣਾਏਗੀ।       


author

Bharat Thapa

Content Editor

Related News