ਮੁੱਖ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਪੁਲਸ ਨੇ ਧੂਹ-ਧੂਹ ਖਿੱਚੇ ਬੇਰੁਜ਼ਗਾਰ ਅਧਿਆਪਕ

Tuesday, Dec 14, 2021 - 03:19 PM (IST)

ਮੁੱਖ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਪੁਲਸ ਨੇ ਧੂਹ-ਧੂਹ ਖਿੱਚੇ ਬੇਰੁਜ਼ਗਾਰ ਅਧਿਆਪਕ

ਭਵਾਨੀਗੜ੍ਹ (ਵਿਕਾਸ) : ਮੁੱਖ ਮੰਤਰੀ ਚਰਨਜੀਤ ਚੰਨੀ ਦੇ ਪਹੁੰਚਣ ਤੋਂ ਪਹਿਲਾਂ ਭਵਾਨੀਗੜ੍ਹ ਨੇੜੇ ਘਾਬਦਾਂ ਪਿੰਡ ਵਿਖੇ ਪ੍ਰੋਗਰਾਮ ’ਚ ਵਿਰੋਧ ਕਰ ਰਹੇ  ਈ. ਈ. ਟੀ ਟੀਚਰ ਪੁਲਸ ਨੇ ਖਦੇੜ ਦਿੱਤੇ। ਇਸ ਦੌਰਾਨ ਪੁਲਸ ਵਲੋਂ ਪ੍ਰਦਰਸ਼ਨਕਾਰੀਆਂ ਦੀ ਜ਼ਬਰਦਸਤ ਖਿੱਚ ਧੂਹ ਕੀਤੀ ਗਈ। ਪੁਲਸ ਨੇ ਧੱਕੇ ਨਾਲ ਬੇਰੁਜ਼ਗਾਰਾਂ ਨੂੰ ਚੁੱਕ ਕੇ ਗੱਡੀ ’ਚ ਬਿਠਾ ਦਿੱਤਾ। ਇਥੇ ਦੱਸਣਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਘਾਬਦਾ ਵਿਖੇ 350 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਦਾ ਉਦਘਾਟਨ ਕਰਨ ਲਈ ਪਹੁੰਚ ਰਹੇ ਹਨ।


author

Gurminder Singh

Content Editor

Related News