ਚੀਫ ਖਾਲਸਾ ਦੀਵਾਨ ਦੀ ਚੋਣ 2 ਦਸੰਬਰ ਨੂੰ

Sunday, Nov 11, 2018 - 09:34 AM (IST)

ਚੀਫ ਖਾਲਸਾ ਦੀਵਾਨ ਦੀ ਚੋਣ 2 ਦਸੰਬਰ ਨੂੰ

ਜਲੰਧਰ (ਜ. ਬ.)— ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਜਾ ਰਹੀ ਜਨਰਲ ਚੋਣ ਲਈ ਕੱਲ ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਰਾਜ ਮਹਿੰਦਰ ਸਿੰਘ ਮਜੀਠਾ ਅਤੇ ਭਾਗ ਸਿੰਘ ਅਣਖੀ ਦੀ ਅਗਵਾਈ ਵਾਲੇ ਮਜੀਠਾ-ਅਣਖੀ ਧੜਾ ਅਤੇ ਮੌਜੂਦਾ ਸਮੇਂ ਦੀਵਾਨ 'ਤੇ ਕਾਬਜ਼ ਦੀਵਾਨ ਦੇ ਸਾਬਕਾ ਪ੍ਰਚਾਰਕ ਚਰਨਜੀਤ ਸਿੰਘ ਚੱਢਾ ਧੜੇ ਤੋਂ ਇਲਾਵਾ ਕਿਸੇ ਹੋਰ ਵਲੋਂ ਨਾਮਜ਼ਦਗੀ ਲਈ ਅੱਗੇ ਨਾ ਆਉਣ ਨਾਲ ਇਹ ਚੋਣ ਉਪਰੋਕਤ ਧੜਿਆਂ ਵਿਚ ਹੋਣੀ ਤੈਅ ਹੋ ਗਈ ਹੈ। ਇਹ ਜਾਣਕਾਰੀ ਚੀਫ  ਖਾਲਸਾ ਦੀਵਾਨ ਦੇ ਇਕ ਬੁਲਾਰੇ ਵਲੋਂ ਜਾਰੀ ਇਕ ਬਿਆਨ ਵਿਚ ਦਿੱਤੀ ਗਈ। ਬਿਆਨ ਅਨੁਸਾਰ ਚੀਫ ਖਾਲਸਾ ਦੀਵਾਨ ਦੀ 30 ਅਕਤੂਬਰ 1902 ਵਿਚ ਸਥਾਪਤੀ ਕੀਤੀ ਗਈ। ਇਸ ਸੰਸਥਾ ਨੇ ਸਿੱਖ ਕੌਮ ਦੇ ਸਮਾਜਿਕ, ਧਾਰਮਿਕ  ਸੱਭਿਆਚਾਰਕ, ਆਰਥਿਕ, ਸਿਆਸੀ, ਵਿਦਿਅਕ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰੀਆਂ, ਜਿਨ੍ਹਾਂ ਵਿਚ ਪੰਜਾਬੀ ਭਾਸ਼ਾ ਅਤੇ ਸਿੱਖੀ ਦਾ ਪ੍ਰਚਾਰ ਕੀਤਾ ਗਿਆ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਨਾਂ ਹੇਠ ਵਿੱਦਿਅਕ ਸੰਸਥਾਵਾਂ ਖੋਲ੍ਹੀਆਂ, ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਤੀ ਦੇ ਇਲਾਵਾ ਪੰਜਾਬ ਐਂਡ ਸਿੰਧ ਬੈਂਕ ਨੂੰ ਕਾਇਮ ਕਰਨ ਵਿਚ ਵੀ ਵੱਡੀ ਭੂਮਿਕਾ ਰਹੀ।


author

cherry

Content Editor

Related News