ਕੈਮੀਕਲ ਐਂਡ ਪੈਟਰੋਕੈਮੀਕਲਸ ਉਦਯੋਗ 2.68 ਲੱਖ ਕਰੋੜ ਦੀਆਂ ਬਰਾਮਦਾਂ ਨਾਲ ਚੋਟੀ ’ਤੇ

Tuesday, Apr 28, 2020 - 09:09 AM (IST)

ਕੈਮੀਕਲ ਐਂਡ ਪੈਟਰੋਕੈਮੀਕਲਸ ਉਦਯੋਗ 2.68 ਲੱਖ ਕਰੋੜ ਦੀਆਂ ਬਰਾਮਦਾਂ ਨਾਲ ਚੋਟੀ ’ਤੇ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੇਂਦਰੀ ਰਸਾਇਣ ਤੇ ਖਾਦ ਮੰਤਰਾਲੇ ਕੈਮੀਕਲਸ ਅਤੇ ਪੈਟਰੋਕੈਮੀਕਲਸ ਉਦਯੋਗ ਵਿਚ ਪਹਿਲੀ ਵਾਰ ਦੇਸ਼ ’ਚ ਬਰਾਮਦਾਂ ਦੇ ਖੇਤਰ ਵਿਚ ਸਿਖ਼ਰ ’ਤੇ ਪੁੱਜ ਗਿਆ ਹੈ। ਮੰਤਰਾਲੇ ਨੇ ਭਰੋਸਾ ਦਿਵਾਇਆ ਕਿ ਦੁਨੀਆ ਨੂੰ ਮਿਆਰੀ ਰਸਾਇਣਾਂ ਦੀ ਸਪਲਾਈ ਹਿਤ ਰਸਾਇਣਾਂ ਤੇ ਪੈਟਰੋਕੈਮੀਕਲਸ ਦੇ ਨਿਰਮਾਣ ਲਈ ਭਾਰਤ ਨੂੰ ਇਕ ਮੋਹਰੀ ਗਲੋਬਲ ਹੱਬ ਬਣਾਉਣ ’ਚ ਉਹ ਪੂਰੀ ਕੋਸ਼ਿਸ਼ ਕਰਨਗੇ।

ਇਸ ਪ੍ਰਾਪਤੀ ’ਚ ਆਪਣੇ ਵਿਭਾਗ ਵਲੋਂ ਨਿਭਾਈ ਅਹਿਮ ਭੂਮਿਕਾ ਦਾ ਜ਼ਿਕਰ ਕਰਦਿਆਂ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਡੀ.ਵੀ. ਸਦਾਨੰਦ ਗੌੜਾ ਨੇ ਇਕ ਟਵੀਟ ’ਚ ਕਿਹਾ,‘ਮੇਰੇ ਕੈਮੀਕਲਸ ਅਤੇ ਪੈਟਰੋਕੈਮੀਕਲਸ ਵਿਭਾਗ ਦੀਆਂ ਨਿਰੰਤਰ ਕੋਸ਼ਿਸ਼ਾਂ ਕਾਰਨ ਇਹ ਉਦਯੋਗ ਪਹਿਲੀ ਵਾਰ ਬਰਾਮਦਾਂ ਦੇ ਖੇਤਰ ’ਚ ਚੋਟੀ ’ਤੇ ਪੁੱਜਣ ਦੇ ਯੋਗ ਹੋ ਸਕਿਆ ਹੈ।’

ਮੰਤਰਾਲੇ ਵਲੋਂ ਸੂਚਿਤ ਕੀਤਾ ਕਿ ਅਪ੍ਰੈਲ 2019 ਤੋਂ ਜਨਵਰੀ 2020 ਦੌਰਾਨ ਰਸਾਇਣਾਂ ਦੀ ਬਰਾਮਦ ਵਿੱਚ ਉਸ ਤੋਂ ਪਿਛਲੇ ਇਸੇ ਸਮੇਂ ਦੇ ਮੁਕਾਬਲੇ 7.43% ਦਾ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਰਸਾਇਣਾਂ ਦੀ ਕੁੱਲ ਬਰਾਮਦ 2.68 ਲੱਖਾ ਕਰੋੜ ਰੁਪਏ ਤੱਕ ਪੁੱਜ ਗਈ ਹੈ। ਇਹ ਕੁੱਲ ਬਰਾਮਦਾਂ ਦਾ 14.35% ਬਣਦਾ ਹੈ।


author

rajwinder kaur

Content Editor

Related News