ਛੋਟੀ ਉਮਰੇ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਗੁਰਬਿੰਦਰ ਸਿੰਘ ਦੇ ਨਾਮ ''ਤੇ ਰੱਖਿਆ ਸਕੂਲ ਦਾ ਨਾਂ
Wednesday, Jun 24, 2020 - 03:59 PM (IST)
ਚੀਮਾ ਮੰਡੀ (ਗੋਇਲ) : ਸ਼ਹੀਦ ਸਿਪਾਹੀ ਗੁਰਬਿੰਦਰ ਸਿੰਘ ਤੋਲਾਵਾਲ ਦੀ ਯਾਦ 'ਚ ਪਿੰਡ ਦੇ ਸਰਕਾਰੀ ਹਾਈ ਸਕੂਲ ਦਾ ਨਾਂ ਬਦਲ ਕੇ ਸ਼ਹੀਦ ਸਿਪਾਹੀ ਗੁਰਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਰੱਖਿਆ ਗਿਆ ਹੈ, ਜਿਸ ਦੇ ਸਬੰਧ 'ਚ ਬੋਰਡ ਲਗਾ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਮੈਡਮ ਮਨਦੀਪ ਕੌਰ ਤੇ ਪਿੰਡ ਦੇ ਸਰਪੰਚ ਮੇਵਾ ਸਿੰਘ ਨੇ ਦੱਸਿਆ ਕਿ ਸ਼ਹੀਦ ਗੁਰਬਿੰਦਰ ਸਿੰਘ ਦਸਵੀਂ ਤੱਕ ਇਸੇ ਸਕੂਲ ਦਾ ਵਿਦਿਆਰਥੀ ਰਿਹਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦ ਗੁਰਵਿੰਦਰ ਸਿੰਘ 'ਤੇ ਮਾਣ ਹੈ।
ਇਹ ਵੀ ਪੜ੍ਹੋਂ : ਟੈੱਟ ਪਾਸ ਇਹ ਕੁੜੀ ਝੋਨਾ ਲਾਉਣ ਲਈ ਮਜਬੂਰ, ਹਾਲਾਤ ਵੇਖ ਭਰ ਜਾਵੇਗਾ ਮਨ
ਇਥੇ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਭਾਰਤ ਤੇ ਚੀਨ ਫੌਜ 'ਚ ਹੋਈ ਝੜਪ ਦੌਰਾਨ ਦੇਸ਼ ਦੇ 20 ਜਵਾਨ ਸ਼ਹੀਦ ਹੋਏ ਸਨ ਅਤੇ ਪੰਜਾਬ ਦੇ 4 ਜਵਾਨ ਸ਼ਹੀਦ ਹੋਏ ਹਨ, ਜਿਨ੍ਹਾਂ 'ਚ ਸੰਗਰੂਰ ਦਾ ਗੁਰਬਿੰਦਰ ਸਿੰਘ ਵੀ ਸ਼ਾਮਲ ਸੀ। ਸ਼ਹੀਦ ਗੁਰਬਿੰਦਰ ਸਿੰਘ ਤਿੰਨ ਭੈਣ-ਭਾਰਵਾਂ ਤੋਂ ਸਭ ਤੋਂ ਛੋਟਾ ਸੀ। ਗੁਰਬਿੰਦਰ ਸਿੰਘ 24 ਮਾਰਚ 2018 ਨੂੰ ਪੰਜਾਬ ਰੈਜੀਮੈਂਟ 'ਚ ਭਰਤੀ ਹੋਇਆ ਹੈ ਅਤੇ ਗੁਰਵਿੰਦਰ ਸਿੰਘ ਪਿੰਡ 'ਚ ਸਕੂਲ ਖੁੱਲਵਾਉਣਾ ਚਾਹੁੰਦਾ ਸੀ।
ਇਹ ਵੀ ਪੜ੍ਹੋਂ : ਬੇਰਹਿਮ ਨੂੰਹ ਦੀ ਕਰਤੂਤ, ਸੁੱਤੀ ਪਈ ਸੱਸ ਨੂੰ ਪੈਟਰੋਲ ਪਾ ਕੇ ਲਾਈ ਅੱਗ