ਅਹਿਮ ਖ਼ਬਰ : ਪੰਜਾਬ ਦੇ ਮੁੱਖ ਪੁਲਸ ਸਟੇਸ਼ਨ ਤੇ ਚੌਕੀਆਂ ਹੋਣਗੀਆਂ CCTV ਕੈਮਰਿਆਂ ਨਾਲ ਲੈਸ

Sunday, Apr 09, 2023 - 10:23 PM (IST)

ਲੁਧਿਆਣਾ (ਜ.ਬ.)-ਪੰਜਾਬ ਦੇ ਮੁੱਖ ਪੁਲਸ ਸਟੇਸ਼ਨਾਂ ਅਤੇ ਚੌਕੀਆਂ ਨੂੰ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਲੈਸ ਕੀਤਾ ਜਾਵੇਗਾ। ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਸਰਕਾਰ ਵੱਲੋਂ ਇਹ ਉਚਿਤ ਕਦਮ ਚੁੱਕਿਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦੇ ਲਈ ਮਾਰਕ ਕੀਤੇ ਗਏ ਪੁਲਸ ਸਟੇਸ਼ਨ ਅਤੇ ਚੌਕੀਆਂ ’ਚ ਲੱਗਭਗ 600 ਕੈਮਰੇ ਲਗਾਏ ਜਾਣਗੇ, ਜਿਸ ਦੇ ਲਈ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਹੈ ਅਤੇ ਕੰਪਨੀ ਨੇ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ 15 ਦਿਨਾਂ ਵਿਚ ਹੀ ਕੰਪਨੀ ਵੱਲੋਂ ਆਪਣਾ ਕੰਮ ਮੁਕੰਮਲ ਕਰ ਕੇ ਇਸ ਦੀ ਰਿਪੋਰਟ ਆਲ੍ਹਾ ਅਧਿਕਾਰੀਆਂ ਨੂੰ ਭੇਜੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਹਨੀਪ੍ਰੀਤ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲਾ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਚੜ੍ਹਿਆ ਪੁਲਸ ਅੜਿੱਕੇ

ਸੂਤਰਾਂ ਦਾ ਕਹਿਣਾ ਹੈ ਕਿ ਇਹ ਕੈਮਰੇ ਥਾਣਾ ਇੰਚਾਰਜ ਦੇ ਆਫਿਸ, ਹਵਾਲਾਤ, ਐਂਟਰੀ ਅਤੇ ਹੋਰ ਪ੍ਰਮੁੱਖ ਸਥਾਨਾਂ ’ਤੇ ਲਗਾਏ ਜਾ ਰਹੇ ਹਨ ਤਾਂ ਕਿ ਪੁਲਸ ਸਟੇਸ਼ਨ ’ਚ ਹੋਣ ਵਾਲੀਆਂ ਗਤੀਵਿਧੀਆਂ ’ਤੇ ਨਜ਼ਰ ਰਹੇਗੀ। ਕੰਪਨੀ ਵੱਲੋਂ ਅਤਿ-ਆਧੁਨਿਕ ਤਕਨੀਕ ਵਾਲੇ ਕੈਮਰੇ ਲਗਾਏ ਜਾ ਰਹੇ ਹਨ, ਜੋ ਰਾਤ ਨੂੰ ਵੀ ਰਿਕਾਰਡਿੰਗ ਕਰਨਗੇ ਅਤੇ ਇਨ੍ਹਾਂ ਦਾ ਲੱਗਭਗ 2 ਸਾਲ ਤੱਕ ਰਿਕਾਰਡ ਰਹੇਗਾ ਅਤੇ ਦੂਰ ਤੋਂ ਵੀ ਰਿਕਾਰਡਿੰਗ ਕਰ ਸਕਣਗੇ। ਪੁਲਸ ਦੇ ਉੱਚ ਅਧਿਕਾਰੀ ਅਤੇ ਵਿਸ਼ੇਸ਼ ਕੰਟਰੋਲ ਰੂਮ ਤੋਂ ਇਨ੍ਹਾਂ ਕੈਮਰਿਆਂ ਨੂੰ ਕੰਟਰੋਲ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਭਾਰਤ ਨੇ ਵਾਹਗਾ ਬਾਰਡਰ ’ਤੇ ਤਿਰੰਗਾ ਲਹਿਰਾਉਣ ਲਈ ਲਗਾਇਆ ਪੋਲ, ਪਾਕਿਸਤਾਨ ਖੜ੍ਹਾ ਕਰ ਰਿਹੈ ਵਿਵਾਦ

ਜ਼ਿਕਰਯੋਗ ਹੈ ਕਿ ਪਹਿਲਾਂ ਮਾਣਯੋਗ ਹਾਈਕੋਰਟ ਦੇ ਹੁਕਮਾਂ ’ਤੇ ਵੀ ਪੁਲਸ ਸਟੇਸ਼ਨਾਂ ’ਚ ਕੈਮਰੇ ਲਗਾਏ ਗਏ ਸਨ ਅਤੇ ਹੁਣ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਲਗਾਏ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਪੁਲਸ ਕਾਰਜਪ੍ਰਣਾਲੀ ’ਚ ਹੋਰ ਵੀ ਜ਼ਿਆਦਾ ਸੁਧਾਰ ਕਰਨ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ ਤਾਂ ਕਿ ਪੁਲਸ ਕੋਲ ਪੁੱਜਣ ਵਾਲੇ ਮਾਮਲਿਆਂ ਨੂੰ ਲੈ ਕੇ ਜਲਦ ਤੋਂ ਜਲਦ ਕਾਰਵਾਈ ਹੋ ਸਕੇ ਅਤੇ ਲੋਕਾਂ ਨੂੰ ਇਨਸਾਫ਼ ਮਿਲ ਸਕੇ।


Manoj

Content Editor

Related News