ਸਿਹਤ ਵਿਭਾਗ ਦੀ ਚੈਕਿੰਗ ਦੀ ਭਿਣਕ ਪੈਂਦਿਆਂ ਮਾਰਕੀਟ ਦੀਆਂ ਦੁਕਾਨਾਂ ਹੋਈਆਂ ਬੰਦ

Monday, Jun 11, 2018 - 09:38 PM (IST)

ਸਿਹਤ ਵਿਭਾਗ ਦੀ ਚੈਕਿੰਗ ਦੀ ਭਿਣਕ ਪੈਂਦਿਆਂ ਮਾਰਕੀਟ ਦੀਆਂ ਦੁਕਾਨਾਂ ਹੋਈਆਂ ਬੰਦ

ਖਾਲੜਾ, ਭਿੱਖੀਵਿੰਡ, (ਭਾਟੀਆ,ਬਖਤਾਵਰ)- ਕਸਬਾ ਖਾਲੜਾ ਵਿਖੇ ਅਸਿਸਟੈਂਟ ਫੂਡ ਸੇਫਟੀ ਕਮਿਸ਼ਨਰ ਡਾ. ਗੁਰਪ੍ਰੀਤ ਸਿੰਘ ਪੰਨੂ ਵਲੋਂ ਆਪਣੀ ਟੀਮ ਨੂੰ ਨਾਲ ਲੈ ਕੇ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਨਾਲ-ਨਾਲ ਫਲ ਤੇ ਸਬਜ਼ੀ ਵਾਲੀਆਂ ਦੁਕਾਨਾਂ ਤੇ ਰੇਹੜੀਆਂ ਦੀ ਚੈਕਿੰਗ ਕੀਤੀ ਅਤੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਗਲੇ ਸੜੇ ਫਲ ਅਤੇ ਸਬਜ਼ੀਆਂ ਨਾ ਵੇਚਣ ਸਗੋਂ ਗਾਹਕਾਂ ਨੂੰ ਵਧੀਆ ਤੇ ਤਾਜ਼ਾ ਸਬਜ਼ੀਆਂ ਤੇ ਫਲ ਦਿੱਤੇ ਜਾਣ। ਹਲਵਾਈਆਂ ਅਤੇ ਬਰਗਰ ਪਕੋੜੇ ਵੇਚਣ ਵਾਲੀਆਂ ਦੁਕਾਨਾਂ ਦੇ ਨਾਲ-ਨਾਲ ਦੁੱਧ ਦੀਆਂ ਦੁਕਾਨਾਂ ਅਤੇ ਕਰਿਆਨੇ ਦਾ ਸਾਮਾਨ ਵੇਚਣ ਵਾਲਿਆਂ ਨੂੰ ਵੀ ਡਾ. ਪੰਨੂ ਅਤੇ ਉਨ੍ਹਾਂ ਦੀ ਟੀਮ ਵਲੋਂ ਹਦਾਇਤ ਕੀਤੀ ਗਈ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਅਤੇ ਬਿਲਕੁਲ ਸਹੀ ਅਤੇ ਖਰਾ ਸਾਮਾਨ ਵੇਚਣ ਦੂਜੇ ਪਾਸੇ ਜਦੋਂ ਕਸਬਾ ਖਾਲੜਾ ਵਿਖੇ ਸਿਹਤ ਵਿਭਾਗ ਦੀ ਟੀਮ ਦੇ ਆਉਣ ਦੀ ਭਿਣਕ ਪਈ ਤਾਂ ਕਸਬੇ ਦੇ ਵੱਡੀ ਗਿਣਤੀ ਦੁਕਾਨਦਾਰਾਂ ਨੇ ਆਪਨੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਜਿਨ੍ਹਾਂ ਬਾਰੇ ਡਾ. ਪੰਨੂ ਨੇ ਬੋਲਦਿਆਂ ਕਿਹਾ ਕਿ ਦੁਕਾਨਾਂ ਬੰਦ ਕਰਕੇ ਦੋੜਨਾ ਇਸ ਮਸਲੇ ਦਾ ਹੱਲ ਨਹੀ ਹੈ। ਅਸੀਂ ਅਜੇ ਪਹਿਲਾਂ ਦੁਕਾਨਦਾਰਾਂ ਨੂੰ ਹਦਾਇਤ 'ਤੇ ਜਾਗਰੂਕ ਕਰ ਰਹੇ ਹਾਂ। ਲੋਕਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ, ਜੁਰਮਾਨਾ ਤੇ ਸਖਤਾ ਸਜ਼ਾ ਵੀ ਦਿੱਤੀ ਜਾਵੇਗੀ। ਇਸ ਮੋਕੇ ਉਨ੍ਹਾਂ ਨਾਲ ਐਫ.ਐਸ.ਓ ਸਿਮਰਨ ਗਿੱਲ ਵੀ ਹਾਜ਼ਰ ਸਨ।


Related News