ਚੈੱਕ ਬਾਊਂਸ ਦੇ ਮਾਮਲੇ ਵਿਚ ਕਾਤਲਾਨਾ ਹਮਲਾ, ਕੇਸ ਦਰਜ

Sunday, Jun 10, 2018 - 01:19 AM (IST)

ਚੈੱਕ ਬਾਊਂਸ ਦੇ ਮਾਮਲੇ ਵਿਚ ਕਾਤਲਾਨਾ ਹਮਲਾ, ਕੇਸ ਦਰਜ

ਤਰਨਤਾਰਨ,  (ਰਾਜੂ)-  ਥਾਣਾ ਸਦਰ ਪੱਟੀ ਦੀ ਪੁਲਸ ਨੇ ਚੈੱਕ ਬੌਂਸ ਹੋਣ ਦੇ ਮਾਮਲੇ ਵਿਚ ਕਾਤਲਾਨਾ ਹਮਲਾ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁਦੱਈ ਤਰਲੋਕ ਸਿੰਘ ਪੁੱਤਰ ਜ਼ੈਲ ਸਿੰਘ ਵਾਸੀ ਸਭਰਾ ਨੇ ਦਰਖਾਸਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਨੇ ਸਰਬਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਨੂੰ ਆਪਣੀ 1 ਕਿਲਾ ਜ਼ਮੀਨ 6 ਲੱਖ ਵਿਚ ਬੈਅ ਕੀਤੀ ਸੀ। ਉਨ੍ਹਾਂ ਨੇ ਉਸ ਨੂੰ 2 ਚੈੱਕ ਕੱਟ ਕੇ ਦਿੱਤੇ ਸਨ ਜੋ ਉਸ ਨੇ ਜਦੋਂ ਬੈਂਕ ਵਿਚ ਲਾਏ ਤਾਂ ਉਸ ਦੇ ਖਾਤੇ ਵਿਚ ਪੈਸੇ ਨਹੀਂ ਸਨ, ਇਸ ਸਬੰਧੀ ਉਸ ਨੇ ਸਰਬਜੀਤ ਸਿੰਘ ਨੂੰ ਦੱਸਿਆ ਸਰਬਜੀਤ ਸਿੰਘ ਆਪਣੇ ਪਿਤਾ ਅਤੇ ਹੋਰ 5/6 ਅਣਪਛਾਤੇ ਵਿਅਕਤੀਆਂ ਸਮੇਤ ਆਪਣੀ ਦਸਤੀ ਸਪਰਿੰਗ ਫੀਡਲ ਰਾਈਫਲ ਲੈ ਕੇ 2 ਕਾਰਾਂ ਵਿਚ ਸਵਾਰ ਹੋ ਕੇ ਉਸ ਦੀ ਕੁੱਟ-ਮਾਰ ਕਰਨ ਲਈ ਖੇਤਾਂ ਵਿਚ ਗਏ, ਜਿੱਥੇ ਉਹ ਖਾਲੀ ਖਾਲ ਰਿਹਾ ਸੀ ਜੋ ਸਰਬਜੀਤ ਸਿੰਘ ਨੇ ਆਪਣੀ ਦਸਤੀ ਰਾਈਫਲ ਦੇ ਸਿੱਧੇ  ਫਾਇਰ ਉਸ ਉਪਰ ਕੀਤੇ ਜੋ ਉਸ ਨੇ ਖਾਲੀ ਵਿਚ ਲੰਮੇ ਪੈ ਕੇ ਆਪਣੀ ਜਾਨ ਬਚਾਈ ਤੇ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਤਫਤੀਸ਼ੀ ਅਫਸਰ ਏ.ਐੱਸ.ਆਈ ਚਰਨ ਸਿੰਘ ਨੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News