ਅਕਾਲੀ ਦਲ ਤੋਂ ਬਾਗੀ ਹੋਏ ''ਮਦਨ ਲਾਲ ਬੱਗਾ'' ਵਲੋਂ ਘਰ ਵਾਪਸੀ

Monday, Apr 22, 2019 - 01:23 PM (IST)

ਅਕਾਲੀ ਦਲ ਤੋਂ ਬਾਗੀ ਹੋਏ ''ਮਦਨ ਲਾਲ ਬੱਗਾ'' ਵਲੋਂ ਘਰ ਵਾਪਸੀ

ਲੁਧਿਆਣਾ (ਨਰਿੰਦਰ) : ਲੁਧਿਆਣਾ ਉੱਤਰੀ ਦੇ ਮੁੱਖ ਆਗੂ ਚੌਧਰੀ ਮਦਨ ਲਾਲ ਬੱਗਾ ਮੁੜ ਤੋਂ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਚੰਡੀਗੜ੍ਹ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਪਾਰਟੀ 'ਚ ਮੁੜ ਸ਼ਾਮਲ ਕਰਵਾਇਆ। ਦੱਸ ਦੇਈਏ ਕਿ ਬੀਤੀ ਵਿਧਾਨ ਸਭਾ ਚੋਣ 'ਚ ਬੱਗਾ ਅਕਾਲੀ ਦਲ ਤੋਂ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋ ਗਏ ਸਨ, ਜਿਸ ਤੋਂ ਬਾਅਦ ਪਾਰਟੀ ਨੇ ਬੱਗਾ ਨੂੰ ਬਰਖਾਸਤ ਕਰ ਦਿੱਤਾ ਸੀ ਪਰ ਹੁਣ ਉਨ੍ਹਾਂ ਮੁੜ ਪਾਰਟੀ 'ਚ ਸ਼ਾਮਲ ਕਰ ਲਿਆ ਗਿਆ ਹੈ। 


author

Babita

Content Editor

Related News