ਡੈਮੇਜ ਕੰਟਰੋਲ ਮੋੜ ''ਤੇ ਚੌਧਰੀ ਦਾ ਅਗਲਾ ਪੈਂਤੜਾ

Sunday, Apr 07, 2019 - 08:29 PM (IST)

ਡੈਮੇਜ ਕੰਟਰੋਲ ਮੋੜ ''ਤੇ ਚੌਧਰੀ ਦਾ ਅਗਲਾ ਪੈਂਤੜਾ

ਜਲੰਧਰ (ਏਜੰਸੀ)- ਚੋਣਾਂ ਦੇ ਦੌਰ ਵਿਚ ਅਕਸਰ ਰਾਜਨੀਤਕ ਪਾਰਟੀਆਂ ਵਿਚ ਖਿੱਚੋਤਾਣ ਚੱਲਦੀ ਰਹਿੰਦੀ ਹੈ ਪਰ ਜਲੰਧਰ ਲੋਕ ਸਭਾ ਸੀਟ 'ਤੇ ਇਸ ਵਾਰ ਖਿੱਚੋਤਾਣ ਲੰਬੀ ਖਿੱਚਦੀ ਜਾ ਰਹੀ ਹੈ। ਜਲੰਧਰ ਵਿਚ ਕਾਂਗਰਸ ਪਾਰਟੀ ਨੇ ਟਿਕਟ ਸੰਤੋਖ ਸਿੰਘ ਚੌਧਰੀ ਨੂੰ ਦਿੱਤੀ ਹੈ ਪਰ ਉਸ ਕਾਰਨ ਮਹਿੰਦਰ ਸਿੰਘ ਕੇਪੀ ਨਾਰਾਜ਼ ਹੋ ਗਏ ਹਨ। ਇਸ ਨਾਰਾਜ਼ਗੀ ਦੇ ਚੱਲਦੇ ਜਲੰਧਰ ਸੀਟ ਰੀਵਿਊ ਵਿਚ ਆ ਗਈ ਹੈ। ਜਾਣਕਾਰੀ ਮੁਤਾਬਕ ਹੁਣ ਇਸ ਹੋ ਰਹੇ ਡੈਮੇਜ ਨੂੰ ਕੰਟਰੋਲ ਕਰਨ ਲਈ ਸੰਤੋਖ ਚੌਧਰੀ ਮੈਦਾਨ ਵਿਚ ਉੱਤਰ ਆਏ ਹਨ।

ਜਾਣਕਾਰੀ ਅਨੁਸਾਰ ਕੇ.ਪੀ. ਨੂੰ ਮਨਾਉਣ ਦੀ ਕੋਸ਼ਿਸ਼ ਤੋਂ ਬਾਅਦ ਚੌਧਰੀ ਨੇ ਹੁਣ ਉਨ੍ਹਾਂ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਤੋਂ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਚੌਧਰੀ ਅੱਜ ਟਿਕਟ ਦੇ ਦਾਅਵੇਦਾਰਾਂ ਵਿਚੋਂ ਇਕ ਸੁਸ਼ੀਲ ਰਿੰਕੂ ਦੇ ਘਰ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਮਨਾਇਆ ਜਾ ਸਕੇ। ਚੌਧਰੀ ਇਸ ਲਈ ਵੀ ਸੀਰੀਅਸ ਹੋ ਗਏ ਹਨ ਕਿਉਂਕਿ ਕੇ.ਪੀ. ਦੀ ਨਾਰਾਜ਼ਗੀ ਨੂੰ ਕਾਂਗਰਸ ਹਾਈਕਮਾਨ ਨੇ ਗੰਭੀਰਤਾ ਨਾਲ ਲਿਆ ਹੈ। ਪਹਿਲਾਂ ਚੌਧਰੀ ਨੂੰ ਲੱਗਦਾ ਸੀ ਕਿ ਕੇ.ਪੀ. ਦੀ ਧਮਕੀ ਬੇਕਾਰ ਜਾਵੇਗੀ ਪਰ ਕੇ.ਪੀ. ਦੀ ਧਮਕੀ ਕੰਮ ਕਰ ਗਈ ਅਤੇ ਉਨ੍ਹਾਂ ਨੂੰ ਹਾਈਕਮਾਨ ਦੇ ਸਾਹਮਣੇ ਗੱਲ ਰੱਖਣ ਦਾ ਮੌਕਾ ਮਿਲਿਆ ਹੈ।


author

Sunny Mehra

Content Editor

Related News