ਮਾਮਲਾ ਚੰਨੀ ਵਲੋਂ ਮਹਿਲਾ IAS ਅਧਿਕਾਰੀ ਨੂੰ ਮੈਸੇਜ ਭੇਜਣ ਦਾ: ਖਹਿਰਾ ਨੇ ਕਿਹਾ ਮੁਆਫੀ ਦੀ ਕੋਈ ਗੁੰਜਾਇਸ਼ ਨਹੀਂ
Wednesday, Oct 31, 2018 - 10:00 AM (IST)

ਚੰਡੀਗੜ੍ਹ (ਰਮਨਜੀਤ)— ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮਹਿਲਾ ਆਈ. ਏ. ਐੱਸ. ਅਧਿਕਾਰੀ ਨਾਲ ਮਾੜਾ ਵਤੀਰਾ ਕਰਨ ਦੇ ਮਾਮਲੇ 'ਤੇ ਕਿਹਾ ਹੈ ਕਿ ਅਜਿਹੇ ਗੰਭੀਰ ਮਾਮਲੇ 'ਚ ਮੁਆਫੀ ਦੀ ਗੁੰਜਾਇਸ਼ ਨਹੀਂ।
ਖਹਿਰਾ ਨੇ ਕਿਹਾ ਕਿ ਮਾੜੀ ਟਿੱਪਣੀ ਕਰਨ ਦੇ ਮਾਮਲੇ 'ਚ ਹੁਣ ਚੰਨੀ ਨੇ ਆਪਣਾ ਕਾਰਾ ਕਬੂਲ ਕਰ ਲਿਆ ਹੈ ਕਿ ਉਨ੍ਹਾਂ ਨੇ ਮਹਿਲਾ ਅਫਸਰ ਨੂੰ ਗਲਤੀ ਨਾਲ ਉਹ ਮੈਸੇਜ ਭੇਜ ਦਿੱਤਾ ਸੀ, ਇਸ ਲਈ ਉਨ੍ਹਾਂ ਨੇ ਮੁਆਫੀ ਵੀ ਮੰਗੀ। ਇਸ ਤਰ੍ਹਾਂ ਮੁਆਫੀ ਨਹੀਂ ਚੱਲੇਗੀ, ਚੰਨੀ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਤਾਂ ਕੋਈ ਵੀ ਵਿਅਕਤੀ ਕਤਲ ਕਰਕੇ ਜਾਂ ਥੱਪੜ ਮਾਰ ਕੇ ਬਾਅਦ ਵਿਚ ਮੁਆਫੀ ਮੰਗ ਲਵੇਗਾ ਤਾਂ ਉਸ ਦਾ ਕਸੂਰ ਖਤਮ ਨਹੀਂ ਹੋ ਜਾਵੇਗਾ? ਕੀ ਇਸ ਤਰ੍ਹਾਂ ਆਈ. ਏ. ਐੱਸ. ਅਫਸਰਾਂ ਨਾਲ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ?