ਪੰਜਾਬ ''ਚ ਫੈਲੇ ਡੇਰਾਵਾਦ ''ਤੇ ਬੋਲੇ ਚਰਨਜੀਤ ਚੰਨੀ, ਸਿੱਖ ਲੀਡਸ਼ਿਪ ਨੂੰ ਜ਼ਿੰਮੇਵਾਰ ਦੱਸਦਿਆਂ ਦਿੱਤਾ ਵੱਡਾ ਬਿਆਨ

09/02/2017 9:35:15 PM

ਲੁਧਿਆਣਾ (ਨਰਿੰਦਰ ਮਹਿੰਦਰੂ) — ਇਥੇ ਮੇਗਾ ਰੋਜ਼ਗਾਰ ਮੇਲੇ 'ਚ ਸ਼ਾਮਲ ਹੋਣ ਪਹੁੰਚੇ ਤਕਨੀਕੀ ਸਿੱਖਿਆ ਮੰਤਰੀ ਚਰਣਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ 'ਚ ਡੇਰਾਵਾਦ ਪੈਦਾ ਕਰਨ 'ਚ ਸਿੱਖ ਲੀਡਰਸ਼ਿਪ ਜ਼ਿੰਮੇਵਾਰ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਸਿੱਖ ਲੀਡਰਸ਼ਿਪ ਨੇ ਗਰੀਬ ਲੋਕਾਂ ਨੂੰ ਨਾ ਤਾਂ ਸੰਭਾਲਿਆਂ ਤੇ ਨਾ ਹੀ ਉਨ੍ਹਾਂ ਦਾ ਸਨਮਾਨ ਕੀਤਾ। ਇਸ ਲਈ ਉਨ੍ਹਾਂ ਨੇ ਡੇਰਿਆਂ ਦਾ ਰੁਖ ਕਰ ਲਿਆ। ਜਦ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਧਰਮ ਪ੍ਰਚਾਰ ਕਰਨ ਦੀ ਬਜਾਇ ਸਿਆਸਤ 'ਚ ਦਿਲਚਸਪੀ ਦਿਖਾਈ ਤੇ ਸਿਆਸੀ ਧਰਨੇ ਲਗਾਉਂਦੀ ਰਹੀ ਤੇ ਧਰਮ ਪ੍ਰਚਾਰ ਨਹੀਂ ਕੀਤਾ। ਇਸ ਲਈ ਪੰਜਾਬ 'ਚ ਡੇਰਾਵਾਦ ਪੈਦਾ ਹੋਣ 'ਚ ਸਹਾਇਤਾ ਮਿਲੀ।
ਚੰਨੀ ਨੇ ਕਿਹਾ ਕਿ ਸਰਕਾਰ ਦਾ ਕੰਮ ਕਾਨੂੰਨ ਨੂੰ ਕਾਇਮ ਰੱਖਣਾ ਹੁੰਦਾ ਹੈ ਤੇ ਡੇਰਾ ਹਿੰਸਾ ਦੌਰਾਨ ਇਹ ਕੰਮ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ  ਸਿੰਘ ਨੇ ਬਾਖੂਬੀ ਨਿਭਾਇਆ ਤੇ ਸੂਬੇ 'ਚ ਅਮਨ ਸ਼ਾਂਤੀ ਕਾਇਮ ਰੱਖੀ। ਪੰਜਾਬ ਦੇ ਹੋਰ ਡੇਰਿਆਂ 'ਚ ਕਿਸੇ ਤਰ੍ਹਾਂ ਦੇ ਗਲਤ ਕੰਮ ਬਾਰੇ ਚੰਨੀ ਨੇ ਕਿਹਾ ਕਿ ਪੰਜਾਬ 'ਚ ਨਾ ਤਾਂ ਗਲਤ ਕੰਮ ਹੋਣ ਦਿੱਤੇ ਜਾਣਗੇ ਤੇ ਨਾ ਹੀ ਹੋਣਗੇ। 


Related News