ਕਾਂਗਰਸੀ ਵਿਧਾਇਕਾਂ ਨਾਲ ਨੇੜਲੇ ਸੰਬੰਧ ਬਣਾਉਣ 'ਚ ਜੁਟੇ CM ਚੰਨੀ, ਅੱਜ ਕਰਨਗੇ ਜਲੰਧਰ 'ਚ ਦੌਰਾ

Sunday, Oct 31, 2021 - 10:24 AM (IST)

ਕਾਂਗਰਸੀ ਵਿਧਾਇਕਾਂ ਨਾਲ ਨੇੜਲੇ ਸੰਬੰਧ ਬਣਾਉਣ 'ਚ ਜੁਟੇ CM ਚੰਨੀ, ਅੱਜ ਕਰਨਗੇ ਜਲੰਧਰ 'ਚ ਦੌਰਾ

ਜਲੰਧਰ (ਧਵਨ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਵਿਚ ਕਾਂਗਰਸ ਵਿਧਾਇਕਾਂ ਨਾਲ ਨਜ਼ਦੀਕੀ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਇਸ ਕੋਸ਼ਿਸ਼ ਨੂੰ ਉਨ੍ਹਾਂ ਨੇ ਮੁੱਖ ਮੰਤਰੀ ਬਣਦੇ ਹੀ ਸ਼ੁਰੂ ਕਰ ਦਿੱਤਾ ਸੀ ਪਰ ਹੁਣ ਉਹ ਇਸ ਕਾਰਜ ਵਿਚ ਤੇਜ਼ੀ ਨਾਲ ਜੁਟ ਗਏ ਹਨ। ਸੰਭਾਵਿਤ ਉਨ੍ਹਾਂ ਨੂੰ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਤੋਂ ਵੀ ਕੁਝ ਇਸ਼ਾਰਾ ਮਿਲਿਆ ਹੋਇਆ ਹੈ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਚੰਨੀ 31 ਅਕਤੂਬਰ ਨੂੰ ਜਲੰਧਰ ਦੌਰੇ ’ਤੇ ਪਹੁੰਚ ਰਹੇ ਹਨ। ਇਸ ਦੌਰਾਨ ਵੀ ਉਨ੍ਹਾਂ ਦਾ ਮਿਸ਼ਨ ਵਿਧਾਇਕਾਂ ਨਾਲ ਆਪਸੀ ਸੰਬੰਧ ਜੋੜਨ ਦਾ ਰਹੇਗਾ।

ਇਹ ਵੀ ਪੜ੍ਹੋ: 'ਤਾਲਮੇਲ ਦਾ ਸਮਾਂ ਹੁਣ ਹੋਇਆ ਖ਼ਤਮ', ਸੋਨੀਆ ਗਾਂਧੀ ਦਾ ਸ਼ੁਕਰਗੁਜ਼ਾਰ ਕਰਦਿਆਂ ਕੈਪਟਨ ਨੇ ਕਹੀਆਂ ਵੱਡੀਆਂ ਗੱਲਾਂ

ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਜਲੰਧਰ ਦੌਰੇ ਦੌਰਾਨ ਉਹ ਜਲੰਧਰ ਨਾਲ ਸੰਬੰਧ ਰੱਖਦੇ ਕਾਂਗਰਸੀ ਵਿਧਾਇਕਾਂ ਦੇ ਘਰ ਵਿਸ਼ੇਸ਼ ਤੌਰ ’ਤੇ ਜਾ ਰਹੇ ਹਨ। ਇਸ ਦੌਰਾਨ ਉਹ ਕਾਂਗਰਸੀ ਨੇਤਾਵਾਂ ਨਾਲ ਵੀ ਰਾਬਤਾ ਕਾਇਮ ਕਰਨਗੇ। ਇਸ ਤੋਂ ਪਹਿਲਾਂ ਜਦੋਂ ਉਹ ਅੰਮ੍ਰਿਤਸਰ ਦੌਰੇ ’ਤੇ ਗਏ ਸਨ ਤਦ ਵੀ ਉਹ ਸਾਰੇ ਕਾਂਗਰਸੀ ਵਿਧਾਇਕਾਂ ਦੇ ਘਰ ਗਏ ਸਨ। ਚੰਨੀ ਹੁਣ ਜਿਸ ਵੀ ਜ਼ਿਲ੍ਹੇ ਵਿਚ ਦੌਰਾ ਕਰਨ ਜਾਂਦੇ ਹਨ ਤਾਂ ਉਹ ਵਿਸ਼ੇਸ਼ ਤੌਰ ’ਤੇ ਸਬੰਧਤ ਵਿਧਾਇਕਾਂ ਦੇ ਘਰਾਂ ਵਿਚ ਜ਼ਰੂਰ ਜਾ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਹ ਕਾਰਜ ਸ਼ੁਰੂ ਕੀਤਾ ਸੀ ਪਰ ਉਨ੍ਹਾਂ ਨੇ ਇਸ ਅਭਿਆਨ ਨੂੰ ਵਿਚਾਲੇ ਹੀ ਰੋਕ ਦਿੱਤਾ। ਸਿੱਧੂ ਨੇ ਪਿਛਲੇ ਕੁਝ ਸਮੇਂ ਤੋਂ ਆਪਣੀਆਂ ਸਿਆਸੀ ਗਤੀਵਿਧੀਆਂ ਨੂੰ ਰੋਕਿਆ ਹੋਇਆ ਹੈ ਪਰ ਦੂਜੇ ਪਾਸੇ ਚੰਨੀ ਸਿਆਸੀ ਤੌਰ ’ਤੇ ਜ਼ਿਆਦਾ ਐਕਟਿਵ ਹੋ ਚੁੱਕੇ ਹਨ।

ਇਹ ਵੀ ਪੜ੍ਹੋ: 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, PSEB ਨੇ ਪ੍ਰੀਖਿਆ ਫ਼ੀਸ ਦੀਆਂ ਤਾਰੀਖ਼ਾਂ 'ਚ ਕੀਤਾ ਵਾਧਾ

ਕਾਂਗਰਸੀ ਨੇਤਾਵਾਂ ਨੇ ਦੱਸਿਆ ਕਿ ਸਿੱਧੂ ਦੇ ਐਕਟਿਵ ਨਾ ਹੋਣ ਪਿੱਛੇ ਕਾਰਨ ਚਾਹੇ ਜੋ ਵੀ ਹੋਵੇ ਪਰ ਇੰਨਾ ਜ਼ਰੂਰ ਹੈ ਕਿ ਅੰਦਰਖਾਤੇ ਚੰਨੀ ਅਤੇ ਸਿੱਧੂ ਵਿਚਾਲੇ ਖਿੱਚੋਤਾਣ ਸਿਖਰ ’ਤੇ ਪਹੁੰਚੀ ਹੋਈ ਹੈ। ਚੰਨੀ ਨੂੰ ਉਨ੍ਹਾਂ ਦੇ ਨੇੜਲੇ ਕਾਂਗਰਸੀ ਨੇਤਾਵਾਂ ਨੇ ਵੀ ਇਹੀ ਸਲਾਹ ਦਿੱਤੀ ਹੈ ਕਿ ਉਹ ਆਪਣੇ ਧੜੇ ਨੂੰ ਮਜਬੂਤ ਬਣਾਉਣ ਅਤੇ ਇਸੇ ਅਭਿਆਨ ਵਿਚ ਮੁੱਖ ਮੰਤਰੀ ਜੁਟੇ ਹੋਏ ਦੱਸੇ ਜਾਂਦੇ ਹਨ।

ਇਹ ਵੀ ਪੜ੍ਹੋ:  ਮਾਹਿਲਪੁਰ ਵਿਖੇ ਚਾਚੇ ਨੇ ਰੋਲੀ ਭਤੀਜੀ ਦੀ ਪੱਤ, ਜਦ ਹੋਈ 5 ਮਹੀਨਿਆਂ ਦੀ ਗਰਭਵਤੀ ਤਾਂ ਇੰਝ ਖੁੱਲ੍ਹਿਆ ਭੇਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News