ਅੱਜ ਦਿਨ ਭਰ ਲੁਧਿਆਣਾ ''ਚ ਮੰਡਰਾਵੇਗਾ CM ਚੰਨੀ ਦਾ ਹੈਲੀਕਾਪਟਰ, ਜਾਣੋ ਸਾਰੇ ਪ੍ਰੋਗਰਾਮਾਂ ਦਾ ਵੇਰਵਾ
Thursday, Dec 16, 2021 - 09:12 AM (IST)
ਲੁਧਿਆਣਾ (ਹਿਤੇਸ਼/ਰਿੰਕੂ) : ਮੁੱਖ ਮੰਤਰੀ ਚਰਨਜੀਤ ਚੰਨੀ ਦਾ ਹੈਲੀਕਾਪਟਰ ਅੱਜ ਦਿਨ ਭਰ ਮਹਾਨਗਰ ਵਿਚ ਮੰਡਰਾਏਗਾ। ਉਨ੍ਹਾਂ ਵੱਲੋਂ ਵੀਰਵਾਰ ਨੂੰ ਦੌਰੇ ਦੀ ਸ਼ੁਰੂਆਤ ਪੱਖੋਵਾਲ ਰੋਡ ਸਥਿਤ ਸ਼ਹੀਦ ਕਰਨੈਲ ਸਿੰਘ ਨਗਰ ’ਚ ਬਣਨ ਵਾਲੇ ਅਟਲ ਅਪਾਰਟਮੈਂਟ ਦਾ ਨੀਂਹ ਪੱਥਰ ਰੱਖਣ ਨਾਲ ਕੀਤੀ ਜਾਵੇਗੀ। ਉਨ੍ਹਾਂ ਦਾ ਹੈਲੀਕਾਪਟਰ ਵੀ ਇੰਪਰੂਵਮੈਂਟ ਟਰੱਸਟ ਵੱਲੋਂ ਫਲੈਟਾਂ ਦੇ ਪ੍ਰਾਜੈਕਟ ਲਈ ਮਾਰਕ ਕੀਤੀ ਗਈ ਸਾਈਟ ’ਤੇ ਹੀ ਉਤਰੇਗਾ। ਇੱਥੋਂ ਤੱਕ ਹੈਲੀਕਾਪਟਰ ਜ਼ਰੀਏ ਉਹ ਦੁਰਗਾ ਮਾਤਾ ਮੰਦਰ ਜਗਰਾਓਂ ਪੁਲ ਤੱਕ ਜਾਣਗੇ। ਇਸ ਦੇ ਲਈ ਸਰਕਾਰੀ ਕਾਲਜ ਫਾਰ ਗਰਲਜ਼ ਵਿਚ ਹੈਲੀਪੈਡ ਬਣਾਇਆ ਗਿਆ ਹੈ ਹਾਲਾਂਕਿ ਇੱਥੋਂ ਚੰਨੀ ਗੱਡੀਆਂ ’ਚ ਪਹਿਲਾਂ ਜਲੰਧਰ ਬਾਈਪਾਸ ਸਥਿਤ ਅੰਬੇਡਕਰ ਭਵਨ ’ਚ ਫਿਰ ਚੰਡੀਗੜ੍ਹ ਰੋਡ ’ਤੇ ਵਰਧਮਾਨ ਮਿੱਲ ਦੀ ਬੈਕ ਸਾਈਡ ਹੋਣ ਵਾਲੀ ਰੈਲੀ ’ਚ ਹਿੱਸਾ ਲੈਣ ਜਾਣਗੇ ਪਰ ਉਨ੍ਹਾਂ ਨੂੰ ਚੰਡੀਗੜ੍ਹ ਵਾਪਸ ਲਿਜਾਣ ਲਈ ਹੈਲੀਕਾਪਟਰ ਇਕ ਵਾਰ ਫਿਰ ਸ਼ਹਿਰ ਵਿਚ ਉਡਾਣ ਭਰ ਕੇ ਚੰਡੀਗੜ੍ਹ ਰੋਡ ’ਤੇ ਬਣਾਏ ਗਏ ਹੈਲੀਪੈਡ ’ਤੇ ਉਨ੍ਹਾਂ ਦਾ ਇੰਤਜ਼ਾਰ ਕਰੇਗਾ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ਤੋਂ ਟਰਾਲੇ 'ਤੇ ਲੱਦ ਕੇ ਲਿਆਂਦੀ 'ਝੌਂਪੜੀ' ਨੇ ਕੀਲੇ ਲੋਕ, ਖੜ੍ਹ-ਖੜ੍ਹ ਲੈਣ ਲੱਗੇ ਸੈਲਫ਼ੀਆਂ (ਤਸਵੀਰਾਂ)
ਪ੍ਰੋਗਰਾਮ ’ਤੇ ਇਕ ਨਜ਼ਰ
ਅਟਲ ਅਪਾਰਟਮੈਂਟ ਦਾ ਨੀਂਹ ਪੱਥਰ
ਦੁਰਗਾ ਮਾਤਾ ਮੰਦਰ ਜਗਰਾਓਂ ਪੁਲ ਵਿਚ ਸਮਾਰੋਹ
ਜਲੰਧਰ ਬਾਈਪਾਸ ਸਥਿਤ ਅੰਬੇਡਕਰ ਭਵਨ ਦਾ ਉਦਘਾਟਨ
ਚੰਡੀਗੜ੍ਹ ਰੋਡ ’ਤੇ ਵਰਧਮਾਨ ਮਿੱਲ ਦੇ ਬੈਕ ਸਾਈਡ ਹੋਣ ਵਾਲੀ ਰੈਲੀ
ਹਲਕਾ ਪੂਰਬੀ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ
ਭਗਵਾਨ ਵਾਲਮੀਕੀ ਭਵਨ ’ਚ ਵਿਜ਼ਿਟ
ਇਹ ਵੀ ਪੜ੍ਹੋ : ਅਸਥਾਨਾ ਦੀ ਲੀਕ ਚਿੱਠੀ 'ਤੇ ਭਖੀ ਸਿਆਸਤ, ਅਕਾਲੀ ਦਲ ਨੇ ਪੰਜਾਬ ਸਰਕਾਰ ਨੂੰ ਘੇਰਿਆ
ਨਾਜਾਇਜ਼ ਹੋਰਡਿੰਗਾਂ ਨੂੰ ਲੈ ਕੇ ਅਫ਼ਸਰਾਂ ਨੇ ਅੱਖਾਂ ਬੰਦ ਕੀਤੀਆਂ
ਚੰਨੀ ਦੇ ਸਵਾਗਤ ਲਈ ਕਾਂਗਰਸ ਨੇਤਾਵਾਂ ਨੇ ਸ਼ਹਿਰ ਭਰ ਵਿਚ ਨਾਜਾਇਜ਼ ਹੋਰਡਿੰਗਾਂ ਦੀ ਭਰਮਾਰ ਲਗਾ ਦਿੱਤੀ ਹੈ। ਇੱਥੋਂ ਤੱਕ ਕਿ ਸਰਕਾਰੀ ਸਾਈਟਾਂ ’ਤੇ ਦਿਸ਼ਾ ਸੂਚਕ ਬੋਰਡਾਂ ’ਤੇ ਵੀ ਕਬਜ਼ਾ ਜਮਾ ਲਿਆ ਹੈ ਪਰ ਨਗਰ ਨਿਗਮ ਵੱਲੋਂ ਉਨ੍ਹਾਂ ਹੋਰਡਿੰਗਾਂ ਨੂੰ ਹਟਾਉਣ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹ ਵੀ ਉਸ ਸਮੇਂ ਮੇਅਰ-ਕਮਿਸ਼ਨਰ ਤੋਂ ਇਲਾਵਾ ਹੋਰ ਅਧਿਕਾਰੀ ਸਮਾਰੋਹਾਂ ਦੀਆਂ ਤਿਆਰੀਆਂ ਲਈ ਸਾਈਟ ਵਿਜ਼ਿਟ ਕਰ ਰਹੇ ਹਨ ਪਰ ਫਿਲਹਾਲ ਉਨ੍ਹਾਂ ਨੇ ਨਾਜਾਇਜ਼ ਹੋਰਡਿੰਗਾਂ ਨੂੰ ਲੈ ਕੇ ਅੱਖਾਂ ਬੰਦ ਕਰ ਲਈਆਂ ਹਨ।
ਇਹ ਵੀ ਪੜ੍ਹੋ : ਲੁਧਿਆਣਾ ਦਾ 'ਲਾਡੋਵਾਲ ਟੋਲ ਪਲਾਜ਼ਾ' ਰਹੇਗਾ ਬੰਦ, ਹਰਮੀਤ ਸਿੰਘ ਕਾਦੀਆਂ ਨੇ ਦਿੱਤਾ ਵੱਡਾ ਬਿਆਨ
ਇਲੈਕਸ਼ਨ ਕਮੇਟੀ ਮੀਟਿੰਗ ਲਈ ਬਦਲਿਆ ਸ਼ੈਡਿਊਲ
ਚੰਨੀ ਵੱਲੋਂ ਪਹਿਲਾਂ ਦੁਪਹਿਰ 3 ਵਜੇ ਮਹਾਨਗਰ ਪੁੱਜਣ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਸੀ ਪਰ ਹੁਣ ਉਹ 1.30 ਵਜੇ ਆ ਰਹੇ ਹਨ ਅਤੇ 4.50 ਤੱਕ ਵਾਪਸੀ ਦਾ ਪ੍ਰੋਗਰਾਮ ਜਾਰੀ ਕੀਤਾ। ਜਿਸ ਵਿਚ ਹੋਏ ਬਦਲਾਅ ਨੂੰ ਨਵਜੋਤ ਸਿੱਧੂ ਵੱਲੋਂ 16 ਦਸੰਬਰ ਨੂੰ ਬੁਲਾਈ ਇਲੈਕਸ਼ਨ ਕਮੇਟੀ ਦੀ ਮੀਟਿੰਗ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿਸ ਵਿਚ ਸ਼ਾਮਲ ਹੋਣ ਲਈ ਹੈਲੀਪੈਡ ਨੂੰ ਚੰਡੀਗੜ੍ਹ ਰੋਡ ’ਤੇ ਸ਼ਿਫਟ ਕਰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ