ਮੁੱਖ ਮੰਤਰੀ ''ਚੰਨੀ'' ਦੇ ਦਮਦਾਰ ਭਾਸ਼ਣ ਨੇ ਮੋਹ ਲਿਆ ਕਾਂਗਰਸੀਆਂ ਦਾ ਦਿਲ
Saturday, Nov 13, 2021 - 09:08 AM (IST)
ਜਲੰਧਰ/ਚੰਡੀਗੜ੍ਹ (ਧਵਨ) : ਪੰਜਾਬ ਵਿਧਾਨ ਸਭਾ ਦੇ 2 ਦਿਨਾ ਇਜਲਾਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸਿਆਸੀ ਸਥਿਤੀ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ, ਜਿਸ ਦਾ ਪਤਾ ਉਨ੍ਹਾਂ ਦੇ ਅਕਾਲੀਆਂ ਪ੍ਰਤੀ ਸਖ਼ਤ ਰੁਖ ਤੋਂ ਲੱਗਾ ਹੈ, ਜਿਸ ਨੇ ਕਾਂਗਰਸੀਆਂ ਦਾ ਦਿਲ ਜਿੱਤ ਲਿਆ ਹੈ। ਕਾਂਗਰਸੀ ਵਰਕਰ ਸ਼ੁਰੂ ਤੋਂ ਹੀ ਇਕ ਮਜ਼ਬੂਤ ਅਤੇ ਸਖ਼ਤ ਮੁੱਖ ਮੰਤਰੀ ਚਾਹੁੰਦੇ ਸਨ, ਜੋ ਕਿ ਅਕਾਲੀਆਂ ਦੇ ਖ਼ਿਲਾਫ਼ ਸਖ਼ਤ ਸਟੈਂਡ ਲੈ ਸਕੇ। ਵਿਧਾਨ ਸਭਾ ’ਚ ਨਸ਼ਿਆਂ ਅਤੇ ਹੋਰ ਵਿਵਾਦਿਤ ਮਾਮਲਿਆਂ ਨੂੰ ਲੈ ਕੇ ਜਿਸ ਤਰ੍ਹਾਂ ਚੰਨੀ ਨੇ ਅਕਾਲੀਆਂ ’ਤੇ ਹਮਲਾ ਕੀਤਾ, ਉਸ ਨਾਲ ਕਾਂਗਰਸੀ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਦੌੜੀ ਹੈ।
ਇਹ ਵੀ ਪੜ੍ਹੋ : ਪਾਖੰਡੀ ਬਾਬੇ ਦੇ ਦਰਬਾਰ ਚੌਂਕੀ ਭਰਨ ਗਈ ਜਨਾਨੀ ਨਾਲ ਜੋ ਵਾਪਰਿਆ, ਸੁਣ ਕੰਬ ਗਿਆ ਹਰ ਕਿਸੇ ਦਾ ਦਿਲ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਅਜਿਹੀ ਸਥਿਤੀ ’ਚ ਚੰਨੀ ਨੇ ਵਿਧਾਨ ਸਭਾ ’ਚ ਇਕ ਸਖ਼ਤ ਮੁੱਖ ਮੰਤਰੀ ਦਾ ਅਕਸ ਵੀ ਕਾਂਗਰਸੀਆਂ ਦੇ ਸਾਹਮਣੇ ਪੇਸ਼ ਕਰ ਦਿੱਤਾ ਹੈ। ਚੰਨੀ ਦਾ ਦਮਦਾਰ ਭਾਸ਼ਣ ਕਾਂਗਰਸੀਆਂ ਨੂੰ ਲੁਭਾਉਣ ’ਚ ਸਫ਼ਲ ਰਿਹਾ। ਚੰਨੀ ਦੇ ਨੇੜਲੇ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵਿਧਾਨ ਸਭਾ ’ਚ ਦਿੱਤੇ ਜਾਣ ਵਾਲੇ ਭਾਸ਼ਣ ਨੂੰ ਇਕ ਦਿਨ ਪਹਿਲਾਂ ਹੀ ਅੰਤਿਮ ਰੂਪ ਦੇ ਦਿੱਤਾ ਸੀ।
ਇਹ ਵੀ ਪੜ੍ਹੋ : ਹਰਪਾਲ ਚੀਮਾ ਨੇ ਘੇਰੀ ਪੰਜਾਬ ਸਰਕਾਰ, 'ਵਾਅਦਾ ਕਰਕੇ ਲਾਈਵ ਨਹੀਂ ਕੀਤੀ ਗਈ ਵਿਧਾਨ ਸਭਾ ਦੀ ਕਾਰਵਾਈ'
ਵਿਧਾਨ ਸਭਾ ਇਕ ਅਜਿਹਾ ਪਲੇਟਫਾਰਮ ਸੀ, ਜਿੱਥੇ ਕਾਂਗਰਸ ਤੋਂ ਇਲਾਵਾ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਮੌਜੂਦ ਰਹਿੰਦੇ ਹਨ। ਅਜਿਹੀ ਸਥਿਤੀ ’ਚ ਚੰਨੀ ਨੇ ਅਕਾਲੀਆਂ ’ਤੇ ਸਿੱਧਾ ਹਮਲਾ ਕੀਤਾ ਹੈ। ਇਸ ਤੋਂ ਪਹਿਲਾਂ ਇਹੀ ਕਿਹਾ ਜਾ ਰਿਹਾ ਸੀ ਕਿ ਕਾਂਗਰਸ ’ਚ ਸਿਰਫ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਹੀ ਅਕਾਲੀਆਂ ਖ਼ਿਲਾਫ਼ ਹਮਲਾ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਬਿਜਲੀ ਸਮਝੌਤਿਆਂ 'ਤੇ ਪੇਸ਼ ਕੀਤੇ ਵ੍ਹਾਈਟ ਪੇਪਰ 'ਚ ਕਈ ਖ਼ੁਲਾਸੇ
ਚੰਨੀ ਨੇ ਅਕਾਲੀਆਂ ਖ਼ਿਲਾਫ਼ ਜਿਸ ਤਰ੍ਹਾਂ ਹਮਲਾ ਕੀਤਾ, ਉਸ ਦੀ ਸਾਰੇ ਕਾਂਗਰਸੀ ਵਿਧਾਇਕਾਂ ਨੇ ਵੀ ਤਾਰੀਫ਼ ਕੀਤੀ ਹੈ ਕਿਉਂਕਿ ਸਾਰੇ ਕਾਂਗਰਸੀ ਵਿਧਾਇਕ ਮੁੱਖ ਮੰਤਰੀ ਦੇ ਭਾਸ਼ਣ ਵੱਲ ਟਕਟਕੀ ਲਗਾਏ ਬੈਠੇ ਹੋਏ ਸਨ। ਚੰਨੀ ਨੇ ਆਪਣੇ ਭਾਸ਼ਣ ਰਾਹੀਂ ਅਸਿੱਧੇ ਤੌਰ ’ਤੇ ਕਾਂਗਰਸ ਹਾਈਕਮਾਨ ਨੂੰ ਇਹ ਸੁਨੇਹਾ ਵੀ ਦਿੱਤਾ ਹੈ ਕਿ ਉਹ ਅਕਾਲੀਆਂ ਪ੍ਰਤੀ ਨਰਮ ਨਹੀਂ ਹਨ ਪਰ ਅਕਾਲੀਆਂ ਨਾਲ ਦੋ-ਦੋ ਹੱਥ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ