ਚੰਨੀ ਦੇ ਬੇਟੇ ਦੇ ਆਨੰਦ ਕਾਰਜਾਂ ਮੌਕੇ ਸਖ਼ਤ ਸੁਰੱਖਿਆ, ਗੁਰਦੁਆਰਾ ਸਾਹਿਬ ''ਚ ਆਮ ਸ਼ਰਧਾਲੂਆਂ ਦੀ ਐਂਟਰੀ ਬੰਦ (ਤਸਵੀਰਾਂ)

Sunday, Oct 10, 2021 - 12:38 PM (IST)

ਚੰਨੀ ਦੇ ਬੇਟੇ ਦੇ ਆਨੰਦ ਕਾਰਜਾਂ ਮੌਕੇ ਸਖ਼ਤ ਸੁਰੱਖਿਆ, ਗੁਰਦੁਆਰਾ ਸਾਹਿਬ ''ਚ ਆਮ ਸ਼ਰਧਾਲੂਆਂ ਦੀ ਐਂਟਰੀ ਬੰਦ (ਤਸਵੀਰਾਂ)

ਮੋਹਾਲੀ (ਨਿਆਮੀਆਂ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੇ ਆਨੰਦ ਕਾਰਜ ਅੱਜ ਇੱਥੋਂ ਦੇ ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼-3ਬੀ1 ਵਿਖੇ ਹੋ ਰਹੇ ਹਨ। ਪਹਿਲੇ ਹੀ ਦਿਨ ਆਪਣੀ ਸੁਰੱਖਿਆ ਵਿੱਚ ਕਟੌਤੀ ਕਰਨ ਦਾ ਐਲਾਨ ਕਰਨ ਵਾਲੇ ਅਤੇ ਆਪਣੇ ਆਪ ਨੂੰ ਆਮ ਆਦਮੀ ਅਖਵਾਉਣ ਵਾਲੇ ਮੁੱਖ ਮੰਤਰੀ ਦੇ ਬੇਟੇ ਦੇ ਵਿਆਹ ਦੇ ਸਬੰਧ ਵਿਚ ਅੱਜ ਇੰਨੀ ਜ਼ਿਆਦਾ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ ਕਿ ਆਮ ਆਦਮੀ ਨੂੰ ਸੜਕਾਂ 'ਤੇ ਉਤਰਨਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਸੀ।

ਇਹ ਵੀ ਪੜ੍ਹੋ : ਪੰਜਾਬ ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ, ਵਿਧਾਨ ਸਭਾ ਚੋਣਾਂ ਦੌਰਾਨ 'ਬਜ਼ੁਰਗ ਵੋਟਰ' ਘਰ ਬੈਠੇ ਪਾ ਸਕਣਗੇ ਵੋਟ

PunjabKesari

ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਪੁਲਸ ਹੀ ਪੁਲਸ ਤਾਇਨਾਤ ਕੀਤੀ ਹੋਈ ਸੀ ਅਤੇ ਆਮ ਲੋਕੀਂ ਘਰਾਂ ਵਿੱਚ ਬੰਦ ਹੋ ਕੇ ਰਹਿ ਗਏ। ਗੁਰਦੁਆਰਾ ਸਾਚਾ ਧੰਨ ਸਾਹਿਬ ਦੇ ਅੱਗਿਓਂ ਦੀ ਲੰਘਣ ਵਾਲੀ ਸੜਕ 'ਤੇ ਵੀ ਪੁਲਸ ਦੇ ਪਹਿਰੇ ਬਿਠਾਏ ਹੋਏ ਸਨ, ਜਿਸ ਕਰਕੇ ਕੋਈ ਵੀ ਵਿਅਕਤੀ ਇਧਰ-ਉਧਰ ਨਹੀਂ ਸੀ ਜਾ ਸਕਦਾ। ਅੱਜ ਐਤਵਾਰ ਦਾ ਦਿਨ ਹੋਣ ਕਰਕੇ ਆਮ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਖੇ ਜ਼ਿਆਦਾ ਗਿਣਤੀ ਵਿੱਚ ਆਉਂਦੇ ਹਨ ਪਰੰਤੂ ਕਮਾਂਡੋ ਅਤੇ ਪੁਲਸ ਨੇ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਪਹਿਰਾ ਬਿਠਾਇਆ ਹੋਇਆ ਸੀ। ਦਿਲਚਸਪ ਗੱਲ ਇਹ ਰਹੀ ਕਿ ਅੱਜ ਪੁਲਸ ਵੱਲੋਂ ਇੰਨੇ ਜ਼ਿਆਦਾ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਕਿ ਗੁਰਦੁਆਰਾ ਸਾਹਿਬ ਵਿੱਚ ਸਵੇਰੇ 8 ਵਜੇ ਤੋਂ ਹੀ ਆਮ ਸ਼ਰਧਾਲੂਆਂ ਦਾ ਆਉਣਾ ਬੰਦ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ : ਮਾਛੀਵਾੜਾ ਦੇ 'ਹਰੇ ਸਮੋਸੇ' ਦੀਆਂ ਚਾਰੇ ਪਾਸੇ ਪਈਆਂ ਧੁੰਮਾਂ, ਬਾਹਰਲੇ ਸੂਬਿਆਂ ਤੋਂ ਵੀ ਖਾਣ ਆਉਂਦੇ ਨੇ ਲੋਕ (ਤਸਵੀਰਾਂ)

PunjabKesari

ਬੈਰੀਕੇਡ ਲਗਾਕੇ ਅਤੇ ਮੈਟਲ ਡਿਟੈਕਟਰ ਲਗਾ ਕੇ ਗੁਰਦੁਆਰਾ ਸਾਹਿਬ ਨੂੰ ਚਾਰੇ ਪਾਸਿਓਂ ਸੀਲ ਕੀਤਾ ਹੋਇਆ ਸੀ। ਮੀਡੀਆ ਨੂੰ ਗੁਰਦੁਆਰਾ ਸਾਹਿਬ ਤੋਂ 200 ਮੀਟਰ ਦੂਰ ਕਟਾਣੀ ਢਾਬਾ ਵਾਲੀ ਪਾਰਕਿੰਗ ਤੱਕ ਹੀ ਜਾਣ ਦੀ ਇਜਾਜ਼ਤ ਸੀ। ਜਿਸ ਵੇਲੇ ਚਰਨਜੀਤ ਸਿੰਘ ਚੰਨੀ ਆਪਣੇ ਬੇਟੇ ਦੇ ਆਨੰਦ ਕਾਰਜਾਂ ਲਈ ਉਸ ਦੀ ਗੱਡੀ ਖ਼ੁਦ ਚਲਾ ਕੇ ਮੋਹਾਲੀ ਪਹੁੰਚੇ ਤਾਂ ਉਨ੍ਹਾਂ ਨੇ ਮੀਡੀਆ ਵੱਲ ਵੇਖ ਕੇ ਆਪਣੀ ਗੱਡੀ ਰੋਕੀ ਅਤੇ ਤਸਵੀਰਾਂ ਵੀ ਖਿਚਵਾਈਆਂ। ਉਸ ਤੋਂ ਬਾਅਦ ਮੀਡੀਆ ਨੂੰ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੁਰਾਣੇ ਕਮਿਊਨਿਟੀ ਸੈਂਟਰ ਤੱਕ ਆਉਣ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਪੁੱਤ ਦੇ ਵਿਆਹ ਦੀ ਖ਼ੁਸ਼ੀ ’ਚ ਖੀਵੇ ਹੋਏ ਮੁੱਖ ਮੰਤਰੀ ਚੰਨੀ, ਖੁਦ ਚਲਾਈ ਫੁੱਲਾਂ ਵਾਲੀ ਗੱਡੀ, ਤਸਵੀਰਾਂ ਆਈਆਂ ਸਾਹਮਣੇ

PunjabKesari

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਬੇਟੇ ਦੇ ਆਨੰਦ ਕਾਰਜਾਂ ਵਿਚ ਉਚੇਚੇ ਤੌਰ 'ਤੇ ਸ਼ਾਮਲ ਹੋਣ ਲਈ ਪੰਜਾਬ ਦੇ ਰਾਜਪਾਲ, ਦੋਵੇਂ ਉਪ ਮੁੱਖ ਮੰਤਰੀ ਓ. ਪੀ. ਸੋਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਕੈਬਨਿਟ ਮੰਤਰੀ, ਹਰੀਸ਼ ਚੌਧਰੀ, ਹਰੀਸ਼ ਰਾਵਤ, ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਮੋਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਹੋਰ ਅਨੇਕਾਂ ਵਿਧਾਇਕ ਅਤੇ ਸਾਥੀ ਵੀ ਗੁਰਦੁਆਰਾ ਸਾਚਾ ਧੰਨੁ ਸਾਹਿਬ ਵਿਖੇ ਪਹੁੰਚੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News