ਸਿਆਸੀ ਗਲਿਆਰਿਆਂ ’ਚੋਂ ਪੂਰੀ ਤਰ੍ਹਾਂ ਗਾਇਬ ਹੋਏ ਚੰਨੀ, ਪਾਰਟੀ ਤੋਂ ਵੀ ਵੱਟਿਆ ਪਾਸਾ

08/06/2022 6:28:10 PM

ਚੰਡੀਗੜ੍ਹ : 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਵਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਣਾਏ ਗਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਸਿਆਸੀ ਗਲਿਆਰਿਆਂ ’ਚੋਂ ਗਾਇਬ ਦਿਖਾਈ ਦੇ ਰਹੇ ਹਨ। ਕਾਂਗਰਸ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕਾਂਗਰਸ ਨੇ ਉੱਤਰ ਭਾਰਤ ਵਿਚ ਪਹਿਲੀ ਵਾਰ ਪੱਛੜੀ ਜਾਤੀ ਨਾਲ਼ ਸਬੰਧਤ ਆਗੂ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਚੰਨੀ ਨੇ ਚੋਣਾਂ ਵਿਚ ਇਹ ਨਾਅਰਾ ਦਿੱਤਾ ਸੀ ਕਿ ਘਰ-ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਇਸ ਨਾਅਰੇ ਨਾਲ਼ ਚੰਨੀ ਦੇ ਚਾਹੁਣ ਵਾਲ਼ਿਆ ਦੀ ਗਿਣਤੀ ਤੇਜ਼ੀ ਨਾਲ਼ ਵਧੀ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਿਲੀ ਵੱਡੀ ਹਾਰ ਤੋਂ ਬਾਅਦ ਚਰਨਜੀਤ ਚੰਨੀ ਸਿਆਸੀ ਗਲਿਆਰਿਆਂ ’ਚੋਂ ਪੂਰੀ ਤਰ੍ਹਾਂ ਗਾਇਬ ਹੋ ਚੁੱਕੇ ਹਨ। ਇਨ੍ਹਾਂ ਚੋਣਾਂ ਦੌਰਾਨ ਚੰਨੀ ਰੂਪਨਗਰ ਦੀ ਚਮਕੌਰ ਸਾਹਿਬ ਅਤੇ ਬਰਨਾਲ਼ਾ ਦੀ ਭਦੌੜ ਸੀਟ ਤੋਂ ਮੈਦਾਨ ਵਿਚ ਉਤਰੇ ਸਨ ਪਰ ਦੋਵਾਂ ਸੀਟਾਂ ’ਤੇ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। 

ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਸਤਿਸੰਗ ਘਰ ’ਚ ਸੇਵਾਦਾਰਾਂ ਨਾਲ ਵਾਪਰਿਆ ਵੱਡਾ ਹਾਦਸਾ, ਦੇਖਣ ਵਾਲਿਆਂ ਦੀ ਕੰਬ ਗਈ ਰੂਹ

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਆਮ ਲੋਕਾਂ ਤੋਂ ਅਤੇ ਕਾਂਗਰਸ ਤੋਂ ਦੂਰ ਕਰ ਲਿਆ। ਇਥੋਂ ਤਕ ਕਿ ਚੰਨੀ ਸੰਗਰੂਰ ਜ਼ਿਮਨੀ ਚੋਣ ਤੋਂ ਵੀ ਪੂਰੀ ਤਰ੍ਹਾਂ ਦੂਰ ਰਹੇ। ਇਸ ਸਮੇਂ ਉਹ ਵਿਦੇਸ਼ ਵਿਚ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਈ.ਡੀ. ਨੇ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਨੂੰ 10 ਕਰੋੜ ਦੀ ਨਕਦੀ, ਸੋਨਾ ਅਤੇ ਮਹਿੰਗੀਆਂ ਘੜੀਆਂ ਨਾਲ਼ ਗ੍ਰਿਫਤਾਰ ਕੀਤਾ ਸੀ। ਇਸ ਸਭ ਦੇ ਬਾਵਜੂਦ ਕਾਂਗਰਸ ਨੇ ਚੰਨੀ ਨੂੰ ਚੋਣਾਂ ਵਿਚ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ। ਰਾਹੁਲ ਗਾਂਧੀ ਦਾ ਇਹ ਫੈਂਸਲਾ ਗਲਤ ਸਾਬਿਤ ਹੋਇਆ ਅਤੇ ਕਾਂਗਰਸ 77 ਵਿਧਾਨ ਸਭਾ ਸੀਟਾ ਤੋਂ ਮਹਿਜ਼ 18 ’ਤੇ ਹੀ ਸੂੰਗੜ ਕੇ ਰਹਿ ਗਈ। ਦੱਸਿਆ ਜਾ ਰਿਹਾ ਹੈ ਕਿ ਚੰਨੀ ਪਹਿਲਾਂ ਕਨੇਡਾ ਗਏ ਸਨ ਅਤੇ ਬਾਅਦ ਵਿਚ ਉਹ ਅਮਰੀਕਾ ਚਲੇ ਗਏ।

ਇਹ ਵੀ ਪੜ੍ਹੋ : ਐੱਨ.ਆਰ. ਆਈਜ਼ ਲਈ ਅਹਿਮ ਖ਼ਬਰ, ਵੱਡੇ ਕਦਮ ਚੁੱਕਣ ਜਾ ਰਹੀ ਭਗਵੰਤ ਮਾਨ ਸਰਕਾਰ

ਚਰਚਾ ਇਹ ਵੀ ਹੈ ਕਿ ਉਹ ਹਾਰ ਦੇ ਕਾਰਨ ਡਿਪ੍ਰੈਸ਼ਨ ’ਚ ਸਨ ਅਤੇ ਅਮਰੀਕਾ ਵਿਚ ਇਲਾਜ ਕਰਵਾ ਰਹੇ ਹਨ। ਹਾਲਾਂਕਿ ਇਹ ਵੀ ਚਰਚਾ ਦੀ ਗੱਲ ਕਿ ਉਨ੍ਹਾਂ ਦੇ ਕਰੀਬੀਆਂ ਨੂੰ ਨਜਾਇਜ਼ ਰੇਤ ਮਾਈਨਿੰਗ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਵਿਜੀਲੈਂਸ ਚੋਣਾਂ ਤੋਂ ਪਹਿਲਾਂ ਚਮਕੌਰ ਸਾਹਿਬ ’ਚ ਵੰਡੀ ਗਈ ਗ੍ਰਾਂਟ ਦੀ ਵੀ ਜਾਂਚ ਕਰ ਰਹੀ ਹੈ ਇਸ ਕਾਰਨ ਚੰਨੀ ਵਿਦੇਸ਼ ਚਲੇ ਗਏ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਕਿਸੇ ਵੀ ਆਗੂ ਨੂੰ ਇਹ ਸਪੱਸ਼ਟ ਤੌਰ ’ਤੇ ਇਸ ਜਾਣਕਾਰੀ ਨਹੀਂ ਹੈ ਕਿ ਚੰਨੀ ਇਸ ਸਮੇਂ ਕਿੱਥੇ ਹਨ ਅਤੇ ਕੀ ਕਰ ਰਹੇ ਹਨ। ਉਨ੍ਹਾਂ ਦੇ ਇਸ ਤਰ੍ਹਾਂ ਗਾਇਬ ਹੋਣ ਕਾਰਨ ਪਾਰਟੀ ’ਚ ਵੀ ਗੁੱਸਾ ਹੈ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਕਾਤਲਾਂ ਦੀ ਪੁਲਸ ਨੂੰ ਵੰਗਾਰ, ਫੇਸਬੁੱਕ ’ਤੇ ਤਸਵੀਰ ਪਾ ਕੇ ਲਿਖੀਆਂ ਇਹ ਗੱਲਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News